________________
ਆ ਜਾਏ, ਤਦ ਤੁਸੀਂ ਏਦਾਂ ਹੱਥ-ਪੈਰ ਕੰਬਦੇ ਨਹੀਂ ਵੇਖੇ ? ਪ੍ਰਸ਼ਨ ਕਰਤਾ : ਸਰੀਰ ਵੀ ਮਨ੍ਹਾਂ ਕਰਦਾ ਹੈ ਕਿ ਤੈਨੂੰ ਕ੍ਰੋਧ ਕਰਨ ਜਿਹਾ ਨਹੀਂ ਹੈ। ਦਾਦਾ ਸ੍ਰੀ : ਹਾਂ, ਸਰੀਰ ਵੀ ਮਨ੍ਹਾ ਕਰਦਾ ਹੈ ਕਿ “ਇਹ ਸਾਨੂੰ ਸ਼ੋਭਾ ਨਹੀਂ ਦਿੰਦਾ। ਅਰਥਾਤ ਕੋਧ ਤਾਂ ਕਿੰਨੀ ਵੱਡੀ ਕਮਜ਼ੋਰੀ ਕਹਾਏਗੀ ! ਇਸ ਲਈ ਤੁਹਾਨੂੰ ਕੋਧ ਕਰਨਾ ਉਚਿਤ ਨਹੀਂ ਹੈ !
ਪਾਵੇ ਪ੍ਰਭਾਵ, ਬਿਨਾਂ ਕਮਜ਼ੋਰੀ ਦੇ ਪ੍ਰਸ਼ਨ ਕਰਤਾ : ਜੇ ਕੋਈ ਮਨੁੱਖ ਛੋਟੇ ਬੱਚੇ ਨੂੰ ਬਹੁਤ ਹੀ ਕੁੱਟ ਰਿਹਾ ਹੋਵੇ ਅਤੇ ਉਸ ਵਕਤ ਅਸੀਂ ਉੱਥੋਂ ਦੀ ਲੰਘੀਏ, ਤਾਂ ਉਸਨੂੰ ਇਸ ਤਰ੍ਹਾਂ ਕਰਨ ਤੋਂ ਰੋਕੀਏ ਅਤੇ ਉਹ ਨਾ ਮੰਨੇ ਤਾਂ ਅਖੀਰ ਵਿੱਚ ਝਿੜਕ ਕੇ ਜਾਂ ਕ੍ਰੋਧ ਕਰਕੇ ਰੋਕਣਾ ਚਾਹੀਦਾ ਹੈ ਜਾਂ ਨਹੀਂ ? ਦਾਦਾ ਸ੍ਰੀ : ਕ੍ਰੋਧ ਕਰੋਗੇ ਫਿਰ ਵੀ ਉਹ ਕੁੱਟੇ ਬਗੈਰ ਨਹੀਂ ਰਹੇਗਾ। ਓਏ, ਤੁਹਾਨੂੰ ਵੀ ਮਾਰੇਗਾ ਨਾ ! ਫਿਰ ਵੀ ਤੁਸੀਂ ਉਸ ਉੱਤੇ ਕ੍ਰੋਧ ਕਿਉਂ ਕਰਦੇ ਹੋ ? ਉਸਨੂੰ ਹੌਲੀ ਜਿਹੇ ਕਹੋ, ਸਲੀਕੇ ਨਾਲ ਗੱਲ ਕਰੋ।ਬਾਕੀ, ਉਸ ਉੱਤੇ ਕ੍ਰੋਧ ਕਰੋਗੇ, ਉਹ ਤਾਂ ਵੀਕਨੈੱਸ ਹੈ ! ਪ੍ਰਸ਼ਨ ਕਰਤਾ : ਤਾਂ ਬੱਚੇ ਨੂੰ ਕੁੱਟਣ ਦੇਈਏ ? ਦਾਦਾ ਸ੍ਰੀ : ਨਹੀਂ, ਉੱਥੇ ਜਾ ਕੇ ਤੁਸੀਂ ਕਹੋ ਕਿ, 'ਭਰਾਵਾ, ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ ? ਇਸ ਬੱਚੇ ਨੇ ਤੁਹਾਡਾ ਕੀ ਵਿਗਾੜਿਆ ਹੈ ?? ਏਦਾਂ ਉਸਨੂੰ ਸਮਝਾ ਕੇ ਗੱਲ ਕਰ ਸਕਦੇ ਹਾਂ। ਤੁਸੀਂ ਉਸ ਉੱਤੇ ਕ੍ਰੋਧ ਕਰੋਗੇ, ਤਦ ਵੀ ਕ੍ਰੋਧ ਤੁਹਾਡੀ ਕਮਜ਼ੋਰੀ ਹੈ। ਪਹਿਲਾਂ ਤਾਂ ਤੁਹਾਡੇ ਵਿੱਚ ਕਮਜ਼ੋਰੀ ਨਹੀਂ ਹੋਣੀ ਚਾਹੀਦੀ। ਜਿਸ ਵਿੱਚ ਕਮਜ਼ੋਰੀ ਨਹੀਂ ਹੁੰਦੀ, ਉਸਦਾ ਤਾਂ ਪ੍ਰਭਾਵ ਪਏਗਾ ਹੀ ਨਾ ! ਉਹ ਤਾਂ ਇੰਝ ਹੀ, ਸਧਾਰਣ ਤੌਰ ਤੇ ਹੀ ਕਹੋ ਨਾ, ਤਾਂ ਵੀ ਸਾਰੇ ਮੰਨ ਜਾਣਗੇ । ਪ੍ਰਸ਼ਨ ਕਰਤਾ : ਸ਼ਾਇਦ ਨਾ ਵੀ ਮੰਨਣ। ਦਾਦਾ ਸ੍ਰੀ : ਨਹੀਂ ਮੰਨਣ ਦਾ ਕੀ ਕਾਰਨ ਹੈ ? ਤੁਹਾਡਾ ਪ੍ਰਭਾਵ ਨਹੀਂ ਪੈਂਦਾ। ਅਰਥਾਤ ਕਮਜ਼ੋਰੀ ਨਹੀਂ ਹੋਣੀ ਚਾਹੀਦੀ, ਚਰਿੱਤਰਵਾਨ ਹੋਣਾ ਚਾਹੀਦਾ ਹੈ। ਮੈਨ ਆਫ਼ ਪ੍ਰਸਨੈਲਿਟੀ