________________
27
ਐਡਜਸਟ ਐਵਰੀਵੇਅਰ ਸਮਕਿਤੀ ਦੀ ਨਿਸ਼ਾਨੀ ਹੈ | ਅਸੀਂ ਇਹ ਸੰਸਾਰ ਦੀ ਬਹੁਤ ਸੂਖਮ ਖੋਜ ਪੜਤਾਲ ਕੀਤੀ ਸੀ | ਅੰਤਲੀ ਪ੍ਰਕਾਰ ਦੇ ਖੋਜ ਪੜਤਾਲ ਦੇ ਬਾਅਦ ਅਸੀਂ ਇਹ ਸਾਰੀਆਂ ਗੱਲਾਂ ਦੱਸ ਰਹੇ ਹਾਂ | ਵਿਹਾਰ ਵਿੱਚ ਕਿਵੇਂ ਰਹਿਣਾ ਚਾਹੀਦਾ ਹੈ, ਉਹ ਵੀ ਸਿਖਾਉਂਦੇ ਹਾਂ ਅਤੇ ਮੋਕਸ਼ ਕਿਵੇਂ ਪ੍ਰਾਪਤ ਕਰ ਸਕਦੇ ਹਾਂ, ਉਹ ਵੀ ਦੱਸਦੇ ਹਾਂ | ਤੁਹਾਡੀਆਂ ਰੁਕਾਵਟਾਂ ਕਿਸ ਤਰ੍ਹਾਂ ਘੱਟ ਹੋਣ, ਇਹੀ ਸਾਡਾ ਉਦੇਸ਼ ਹੈ |
ਸਾਡੀ ਗੱਲ ਸਾਹਮਣੇ ਵਾਲੇ ਨੂੰ ‘ਐਡਜਸਟ’ ਹੋਈ ਹੀ ਚਾਹੀਦੀ ਹੈ | ਸਾਡੀ ਗੱਲ ਸਾਹਮਣੇ ਵਾਲੇ ਨੂੰ ‘ਐਡਜਸਟ’ ਨਹੀਂ ਹੁੰਦੀ ਤਾਂ ਉਹ ਸਾਡੀ ਹੀ ਭੁੱਲ ਹੈ | ਭੁੱਲ ਸੁਧਾਰਾਂਗੇ ਤਾਂ ‘ਐਡਜਸਟ' ਹੋਵੇਗਾ | ਵੀਤਰਾਗਾਂ ਦੀ ਗੱਲ ‘ਐਵਰੀਵੇਅਰ ਐਡਜਸਟਮੈਂਟ' ਦੀ ਹੈ |
ਪ੍ਰਸ਼ਨ ਕਰਤਾ : ਦਾਦਾ ਜੀ, ਤੁਹਾਡੇ ਦੱਸੇ ਹੋਏ ਇਸ ‘ਐਡਜਸਟ ਐਵਰੀਵੇਅਰ' ਨਾਲ ਤਾਂ ਵੱਡੀ ਤੋਂ ਵੱਡੀ ਸਮੱਸਿਆ ਦਾ ਹੱਲ ਨਿਕਲ ਆਏ, ਏਦਾਂ ਹੈ |
ਦਾਦਾ ਸ੍ਰੀ : ਸਾਰਿਆਂ ਦਾ ਹੱਲ ਆ ਜਾਵੇ | ਸਾਡੇ ਇਹ ਜੋ ਇੱਕ-ਇੱਕ ਸ਼ਬਦ ਹਨ, ਉਹ ਸਾਰਿਆਂ ਦਾ ਜਲਦੀ ਹੱਲ ਲਿਆਉਣ, ਏਦਾਂ ਹਨ | ਉਹ ਅੰਤ ਵਿੱਚ ਮੋਕਸ਼ (ਮੁਕਤੀ) ਵਿੱਚ ਲੈ ਜਾਵੇਗਾ, ‘ਐਡਜਸਟ ਐਵਰੀਵੇਅਰ' !
ਪ੍ਰਸ਼ਨ ਕਰਤਾ : ਹੁਣ ਤੱਕ ਸਾਰੇ ਲੋਕ ਜਿੱਥੇ ਚੰਗਾ ਲੱਗਦਾ, ਉੱਥੇ ਐਡਜਸਟ ਹੁੰਦੇ ਸਨ ਅਤੇ ਤੁਹਾਡੀ ਗੱਲਾਂ ਤੋਂ ਏਦਾਂ ਲੱਗਦਾ ਹੈ ਕਿ ਜਿੱਥੇ ਚੰਗਾ ਨਾ ਲੱਗੇ, ਉੱਥੇ ਤੂੰ ਪਹਿਲਾਂ ਐਡਜਸਟ ਹੋ ਜਾ |
ਦਾਦਾ ਸ੍ਰੀ : ‘ਐਡਜਸਟ ਐਵਰੀਵੇਅਰ' ਹੋਣਾ ਹੈ |
ਦਾਦਾ ਜੀ ਦਾ ਗਜ਼ਬ ਦਾ ਵਿਗਿਆਨ !
ਪ੍ਰਸ਼ਨ ਕਰਤਾ : ਐਡਜਸਟਮੈਂਟ' ਦੀ ਜੋ ਗੱਲ ਹੈ, ਉਸਦੇ ਪਿੱਛੇ ਭਾਵ ਕੀ ਹੈ ? ਕਿੱਥੋਂ ਤੱਕ ‘ਐਡਜਸਟਮੈਂਟ' ਲੈਣਾ ਚਾਹੀਦਾ ਹੈ ?
ਦਾਦਾ ਸ੍ਰੀ : ਭਾਵ ਸ਼ਾਂਤੀ ਦਾ ਹੈ, ਹੇਤੂ ਸ਼ਾਂਤੀ ਦਾ ਹੈ | ਅਸ਼ਾਂਤੀ ਪੈਦਾ ਨਾ ਹੋਣ ਦੇਣ ਦਾ