________________
ਐਡਜਸਟ ਐਵਰੀਵੇਅਰ ਟੀਚਾ ਹੈ । ਦਾਦਾ ਜੀ ਦਾ “ਐਡਜਸਟਮੈਂਟ’ ਦਾ ਵਿਗਿਆਨ ਹੈ | ਗਜ਼ਬ ਦਾ ਐਡਜਸਟਮੈਂਟ ਹੈ ਇਹ | ਅਤੇ ਜਿੱਥੇ ਐਡਜਸਟਮੈਂਟ ਨਹੀਂ ਹੁੰਦੇ, ਉੱਥੇ ਤੁਹਾਨੂੰ ਉਸਦਾ ਸੁਆਦ ਤਾਂ ਆਉਂਦਾ ਹੀ ਹੋਵੇਗਾ ਨਾ ? ! ‘ਡਿਸਐਡਜਸਟਮੈਂਟ' ਹੀ ਮੂਰਖਤਾ ਹੈ | ‘ਐਡਜਸਟਮੈਂਟ ਨੂੰ ਅਸੀਂ ਨਿਆਂ ਕਹਿੰਦੇ ਹਾਂ | ਆਗ੍ਰਹਿ-ਦੁਰਾਹਿ, ਉਹ ਕੋਈ ਨਿਆਂ ਨਹੀਂ ਕਹਾਉਂਦਾ | ਕਿਸੇ ਵੀ ਤਰ੍ਹਾਂ ਦਾ ਆਗ੍ਰਹਿ (ਜ਼ਿਦ, ਹੱਠ), ਨਿਆਂ ਨਹੀਂ ਹੈ | ਅਸੀਂ ਕਿਸੇ ਵੀ ਗੱਲ ਤੇ ਅੜੇ ਨਹੀਂ ਰਹਿੰਦੇ | ਜਿਸ ਪਾਣੀ ਨਾਲ ਮੂੰਗੀ ਪੱਕਦੀ ਹੋਵੇ, ਉਸ ਵਿੱਚ ਪਕਾ ਲਵੋ | ਕੁਝ ਨਾ ਹੋਵੇ ਤਾਂ ਅਖੀਰ ਵਿੱਚ ਗਟਰ ਦੇ ਪਾਣੀ ਨਾਲ ਵੀ ਪਕਾ ਲਵੋ !
ਹੁਣ ਤੱਕ ਇੱਕ ਵੀ ਮਨੁੱਖ ਸਾਡੇ ਨਾਲ ਡਿਸਐਡਜਸਟ ਨਹੀਂ ਹੋਇਆ ਹੈ ਅਤੇ ਇਹਨਾਂ ਲੋਕਾਂ ਨਾਲ ਤਾਂ ਘਰ ਦੇ ਚਾਰ ਮੈਂਬਰ ਵੀ ਐਡਜਸਟ ਨਹੀਂ ਹੁੰਦੇ ਹਨ | ਇਹ ਐਡਜਸਟ ਹੋਣਾ ਆਏਗਾ ਕਿ ਨਹੀਂ ਆਏਗਾ ? ਏਦਾਂ ਹੋ ਸਕੇਗਾ ਕਿ ਨਹੀਂ ਹੋ ਸਕੇਗਾ ? ਅਸੀਂ ਜਿਵੇਂ ਵੇਖੀਏ ਓਦਾਂ ਦਾ ਸਾਨੂੰ ਆ ਜਾਂਦਾ ਹੈ ਨਾ ? ਇਸ ਸੰਸਾਰ ਦਾ ਨਿਯਮ ਕੀ ਹੈ ਕਿ ਜਿਵੇਂ ਤੁਸੀਂ ਵੇਖੋਗੇ ਓਨਾ ਤਾਂ ਤੁਹਾਨੂੰ ਆ ਹੀ ਜਾਏਗਾ | ਉਸ ਵਿੱਚ ਕੁਝ ਸਿੱਖਣ ਵਰਗਾ ਨਹੀਂ ਰਹਿੰਦਾ ਹੈ | ਕੀ ਨਹੀਂ ਆਏਗਾ ? ਮੈਂ ਜਿਹੜਾ ਤੁਹਾਨੂੰ ਕੇਵਲ ਉਪਦੇਸ਼ ਦਿੰਦਾ ਰਹਾਂ, ਤਾਂ ਉਹ ਨਹੀਂ ਆਏਗਾ | ਪਰ ਮੇਰਾ ਆਚਰਣ ਤੁਸੀਂ ਵੇਖੋਗੇ ਤਾਂ ਸਹਿਜਤਾ ਨਾਲ ਆ ਜਾਏਗਾ |
| ਇੱਥੇ ਘਰ ਵਿੱਚ “ਐਡਜਸਟ ਹੋਣਾ ਨਹੀਂ ਆਉਂਦਾ ਅਤੇ ਆਤਮ ਗਿਆਨ ਦੇ ਸ਼ਾਸ਼ਤਰ ਪੜਨ ਬੈਠੇ ਹੋ ! ਛੱਡ ਨਾ ! ਪਹਿਲਾਂ ‘ਇ’ ਸਿੱਖ ਲਵੋ ਨਾ ! ਘਰ ਵਿੱਚ “ਐਡਜਸਟ ਹੋਣਾ ਤਾਂ ਕੁਝ ਆਉਂਦਾ ਨਹੀਂ ਹੈ | ਏਦਾਂ ਹੈ ਇਹ ਸੰਸਾਰ |
ਸੰਸਾਰ ਵਿੱਚ ਹੋਰ ਕੁਝ ਭਾਵੇਂ ਨਾ ਆਏ, ਤਾਂ ਕੋਈ ਹਰਜ਼ ਨਹੀਂ ਹੈ | ਧੰਧਾ ਕਰਨਾ ਘੱਟ ਆਉਂਦਾ ਹੋਵੇ ਤਾਂ ਹਰਜ਼ ਨਹੀਂ ਹੈ, ਪਰ ਐਡਜਸਟ ਹੋਣਾ ਆਉਣਾ ਚਾਹੀਦਾ ਹੈ | ਅਰਥਾਤ ਮਤਲਬ ਇਹ ਹੈ ਕਿ ਐਡਜਸਟ ਹੋਣਾ ਸਿੱਖ ਲੈਣਾ ਚਾਹੀਦਾ ਹੈ | ਇਸ ਕਾਲ ਵਿੱਚ ਐਡਜਸਟ ਹੋਣਾ ਨਹੀਂ ਆਇਆ ਤਾਂ ਮਾਰਿਆ ਜਾਵੇਗਾ | ਇਸ ਲਈ ‘ਐਡਜਸਟ ਐਵਰੀਵੇਅਰ ਹੋ ਕੇ ਕੰਮ ਕੱਢ ਲੈਣ ਵਰਗਾ ਹੈ |
_ ਜੈ ਸੱਚਿਦਾਨੰਦ