________________
ਐਡਜਸਟ ਐਵਰੀਵੇਅਰ ਦੁਨੀਆਂ ਵਿੱਚ ਤਾਂ ਪਲੱਸ-ਮਾਈਨਸ ਦਾ ਐਡਜਸਟਮੈਂਟ ਕਰਨਾ ਹੁੰਦਾ ਹੈ | ਮਾਈਨਸ ਹੋਵੇ ਉੱਥੇ ਪਲੱਸ ਅਤੇ ਪਲੱਸ ਹੋਵੇ ਉੱਥੇ ਮਾਈਨਸ ਕਰਨਾ ਪਏਗਾ | ਸਾਡੀ ਸਮਝਦਾਰੀ ਨੂੰ ਵੀ ਜੇ ਕੋਈ ਪਾਗਲਪਨ ਕਹੇ ਤਾਂ ਅਸੀਂ ਕਹਾਂਗੇ, “ਹਾਂ, ਠੀਕ ਹੈ | ਤੁਰੰਤ ਹੀ ਉਸਨੂੰ ਮਾਈਨਸ ਕਰ ਦੇਵਾਂਗੇ ।
ਜਿਸਨੂੰ ਐਡਜਸਟ ਹੋਣਾ ਨਹੀਂ ਆਇਆ, ਉਸਨੂੰ ਮਨੁੱਖ ਕਿਵੇਂ ਕਹਾਂਗੇ ? ਸੰਜੋਗਾਂ ਦੇ ਵੱਸ ਹੋ ਕੇ ਐਡਜਸਟ ਹੋ ਜਾਈਏ, ਉਸ ਘਰ ਵਿੱਚ ਕੁਝ ਵੀ ਝੰਝਟ ਨਹੀਂ ਹੋਵੇਗਾ | ਅਸੀਂ ਵੀ ਹੀਰਾਬਾ ਨਾਲ ਐਡਜਸਟ ਹੁੰਦੇ ਆਏ ਸੀ ਨਾ ! ਉਹਨਾਂ ਦਾ ਲਾਭ ਉਠਾਉਣਾ ਹੋਵੇ ਤਾਂ ਐਡਜਸਟ ਹੋ ਜਾਓ | ਇਹ ਤਾਂ ਫਾਇਦਾ ਵੀ ਕਿਸੇ ਚੀਜ਼ ਦਾ ਨਹੀਂ, ਅਤੇ ਵੈਰ ਬਣਨ ਉਹ ਅਲੱਗ | ਕਿਉਂਕਿ ਹਰੇਕ ਜੀਵ ਆਜ਼ਾਦ ਹੈ ਅਤੇ ਖੁਦ ਸੁੱਖ ਦੀ ਭਾਲ ਵਿੱਚ ਆਇਆ ਹੈ | ਉਹ ਦੂਜਿਆਂ ਨੂੰ ਸੁੱਖ ਦੇਣ ਨਹੀਂ ਆਇਆ ਹੈ | ਫਿਰ ਉਸਨੂੰ ਸੁੱਖ ਦੀ ਬਜਾਇ ਦੁੱਖ ਮਿਲੇ ਤਾਂ ਇਹ ਵੈਰ ਹੀ ਕਰੇਗਾ, ਫਿਰ ਉਹ ਘਰਵਾਲੀ ਹੋਵੇ ਜਾਂ ਲੜਕਾ ਹੋਵੇ। ਪ੍ਰਸ਼ਨ ਕਰਤਾ : ਸੁੱਖ ਖੋਜਣ ਆਏ ਪਰ ਦੁੱਖ ਮਿਲੇ ਤਾਂ ਫਿਰ ਵੈਰ ਬੰਨ੍ਹੇਗਾ ਹੀ ? ਦਾਦਾ ਸ੍ਰੀ : ਹਾਂ, ਉਹ ਤਾਂ ਫੇਰ ਭਰਾ ਹੋਵੇ ਜਾਂ ਪਿਤਾ ਹੋਵੇ ਪਰ ਅੰਦਰ ਹੀ ਅੰਦਰ ਉਸ ਗੱਲ ਦਾ ਵੈਰ ਬੰਨ੍ਹੇਗਾ | ਇਹ ਦੁਨੀਆ ਸਾਰੀ ਇਹੋ ਜਿਹੀ ਹੈ, ਵੈਰ ਹੀ ਪਾਲੇ ! ਸਵੈ ਧਰਮ ਵਿੱਚ ਕਿਸੇ ਨਾਲ ਵੈਰ ਨਹੀਂ ਹੁੰਦਾ।
| ਹਰੇਕ ਵਿਅਕਤੀ ਦੇ ਕੁਝ ਪ੍ਰਿੰਸਿਪਲ (ਸਿਧਾਂਤ) ਹੋਏ ਹੀ ਚਾਹੀਦੇ ਹਨ। ਹਰੇਕ ਨੂੰ ਸੰਜੋਗਾਂ ਅਨੁਸਾਰ ਨਿਭਾਉਣ ਚਾਹੀਦਾ | ਸੰਜੋਗਾਂ ਨਾਲ ਐਡਜਸਟ ਹੋ ਜਾਏ, ਉਸਦਾ ਨਾਮ ਮਨੁੱਖ | ਜੇ ਹਰੇਕ ਸੰਜੋਗ ਵਿੱਚ ਐਡਜਸਟਮੈਂਟ ਲੈਣਾ ਆ ਜਾਵੇ ਤਾਂ ਉਹ ਅੰਤ ਵਿੱਚ ਮੁਕਤੀ ਦੇ ਸਕੇ ਇਹੋ ਜਿਹਾ ਗਜ਼ਬ ਦਾ ਹਥਿਆਰ ਹੈ ।
| ਇਹ ਦਾਦਾ ਜੀ ਸੂਖਮ (ਗਹਿਰੀ) ਸੂਝਬੂਝ ਵਾਲੇ ਵੀ ਹਨ ਅਤੇ ਖੁੱਲ੍ਹੇ ਦਿਲ ਵਾਲੇ ਵੀ ਹਨ | ਪੂਰੀ ਤਰ੍ਹਾਂ ਖੁੱਲ੍ਹੇ ਦਿਲ ਵਾਲੇ ਹਨ | ਫਿਰ ਵੀ ‘ਕੰਪਲੀਟ ਐਡਜਸਟੇਬਲ (ਸੰਪੂਰਨ ਅਨੁਕੂਲਤਾ ਵਾਲੇ) ਹਨ | ਦੂਜਿਆਂ ਲਈ ਉਦਾਰ, ਖੁਦ ਲਈ ਕੰਜੂਸ ਅਤੇ ਉਪਦੇਸ਼ ਲਈ ਸੂਖਮ (ਗਹਿਰੀ) ਸੂਝਬੂਝ ਵਾਲੇ | ਇਸ ਲਈ ਸਾਹਮਣੇ ਵਾਲੇ ਨੂੰ ਸਾਡਾ ਗੂੜੀ ਸੂਝਬੂਝ ਵਾਲਾ ਵਿਹਾਰ ਦੇਖਣ ਵਿੱਚ ਆਏ | ਸਾਡੀ ਇਕੋਨਮੀ ਐਡਜਸਟੇਬਲ ਹੁੰਦੀ