________________
ਐਡਜਸਟ ਐਵਰੀਵੇਅਰ
24
ਕਰਨਾ ਚਾਹੀਦਾ। ਕੋਈ ਚੀਜ਼ ਤੁਹਾਨੂੰ ਖਾਣ ਨੂੰ ਦਿੱਤੀ ਅਤੇ ਤੁਸੀਂ ਉਸ ਵਿੱਚ ਦੋਸ਼ ਕੱਢਿਆ ਤਾਂ ਇਹ ਪਹਿਲਾਂ ਸੋਚੋ ਕਿ ਇਸ ਵਿੱਚ ਸੁੱਖ ਘਟੇਗਾ ਜਾਂ ਵੱਧੇਗਾ ?
ਜਿਸ ਨਾਲ ਸੁੱਖ ਘੱਟਦਾ ਹੋਵੇ, ਇਹੋ ਜਿਹਾ ਵਪਾਰ ਹੀ ਨਹੀਂ ਕਰਨਾ ਚਾਹੀਦਾ ਨਾ ! ਮੈਂ ਤਾਂ ਕਈ ਵਾਰ ਮੇਰੀ ਮਨਭਾਉਂਦੀ ਸਬਜ਼ੀ ਨਹੀਂ ਹੁੰਦੀ, ਫਿਰ ਵੀ ਖਾ ਲੈਂਦਾ ਹਾਂ ਅਤੇ ਉਪਰੋਂ ਤਾਰੀਫ਼ ਵੀ ਕਰਾਂ ਕਿ ਅੱਜ ਸਬਜ਼ੀ ਬਹੁਤ ਮਜ਼ੇਦਾਰ ਬਈ ਹੈ।
ਓਏ, ਕਈ ਵਾਰ ਤਾਂ ਚਾਹ ਵਿੱਚ ਚੀਨੀ ਨਹੀਂ ਹੁੰਦੀ, ਫਿਰ ਵੀ ਅਸੀਂ ਕੁਝ ਨਹੀਂ ਬੋਲਦੇ | ਤਦ ਲੋਕ ਕਹਿੰਦੇ ਹਨ ਕਿ ‘ਏਦਾਂ ਕਰਾਂਗੇ ਨਾ, ਤਾਂ ਘਰ ਵਿੱਚ ਸਭ ਵਿਗੜ ਜਾਏਗਾ।” ਮੈਂ ਕਿਹਾ ਕਿ, ‘ਤੁਸੀਂ ਕੱਲ੍ਹ ਵੇਖਣਾ ਕੀ ਹੁੰਦਾ ਹੈ ?” ਤਦ ਫਿਰ ਦੂਜੇ ਦਿਨ ਸੁਣਨ ਵਿੱਚ ਆਉਂਦਾ ਹੈ ਕਿ, ‘ਕੱਲ੍ਹ ਚਾਹ ਵਿੱਚ ਚੀਨੀ ਨਹੀਂ ਸੀ, ਫਿਰ ਵੀ ਤੁਸੀਂ ਸਾਨੂੰ ਦੱਸਿਆ ਕਿਉਂ ਨਹੀਂ ? ਮੈਂ ਕਿਹਾ ਕਿ, 'ਮੈਨੂੰ ਕਹਿਣ ਦੀ ਕੀ ਲੋੜ ਸੀ, ਤੁਹਾਨੂੰ ਪਤਾ ਲੱਗ ਹੀ ਜਾਂਦਾ। ਤੁਸੀਂ ਨਾ ਪੀਂਦੇ ਤਾਂ ਮੇਰੇ ਕਹਿਣ ਦੀ ਲੋੜ ਰਹਿੰਦੀ। ਤੁਸੀਂ ਪੀਂਦੇ ਹੋ, ਫਿਰ ਮੈਨੂੰ ਕਹਿਣ ਦੀ ਕੀ ਲੋੜ ??
ਪ੍ਰਸ਼ਨ ਕਰਤਾ : ਹਰ ਪਲ ਕਿੰਨੀ ਜਾਗ੍ਰਿਤੀ ਰੱਖਣੀ ਪੈਂਦੀ ਹੈ ?
ਦਾਦਾ ਸ੍ਰੀ : ਹਰ ਪਲ, ਚੌਵੀ ਘੰਟੇ ਜਾਗ੍ਰਿਤੀ, ਉਸਦੇ ਬਾਅਦ ਇਹ ‘ਗਿਆਨ’ ਸ਼ੁਰੂ ਹੋਇਆ ਸੀ | ਇਹ ਗਿਆਨ’ ਐਵੇਂ ਹੀ ਨਹੀਂ ਹੋਇਆ | ਅਰਥਾਤ ਇਸ ਤਰ੍ਹਾਂ ਸਾਰੇ ‘ਐਡਜਸਟਮੈਂਟ’ ਲਏ ਸਨ ਪਹਿਲਾਂ ਤੋਂ ਹੀ | ਜਿੱਥੋਂ ਤੱਕ ਹੋ ਸਕੇ, ਉੱਥੇ ਤੱਕ ਕਲੇਸ਼ ਨਹੀਂ ਹੋਣ ਦਿੱਤਾ |
ਇੱਕ ਵਾਰ ਅਸੀਂ ਨਹਾਉਣ ਲਈ ਗਏ ਤਾਂ ਗਿਲਾਸ ਹੀ ਨਹੀਂ ਰੱਖਿਆ ਸੀ | ਹੁਣ ਜੇ ਅਸੀਂ ਐਡਜਸਟ ਨਾ ਕਰੀਏ ਤਾਂ ਗਿਆਨੀ ਕਿੱਦਾਂ ? ਹੱਥ ਡਬੋਇਆ ਤਾਂ ਪਾਈ ਬਹੁਤ ਗਰਮ ਸੀ | ਟੂਟੀ ਚਲਾਈ ਤਾਂ ਟੈਂਕੀ ਖਾਲੀ ਸੀ | ਫਿਰ ਅਸੀਂ ਤਾਂ ਹੌਲੀ-ਹੌਲੀ ਹੱਥ ਨਾਲ ਹਿਲਾ- ਹਿਲਾ ਕੇ ਪਾਣੀ ਠੰਡਾ ਕਰਕੇ ਨਹਾਏ | ਸਾਰੇ ਮਹਾਤਮਾ ਆਪਸ ਵਿੱਚ ਗੱਲਾਂ ਕਰਦੇ ਸਨ ਕਿ, ‘ਅੱਜ ਦਾਦਾ ਜੀ ਨੇ ਨਹਾਉਣ ਵਿੱਚ ਬਹੁਤ ਦੇਰੀ ਕਰ ਦਿਤੀ |' ਤਾਂ ਕੀ ਕਰੀਏ ? ਪਾਈ ਠੰਡਾ ਹੋਵੇ ਤਦ ਨਾ ? ਅਸੀਂ ਕਿਸੇ ਤੋਂ ਵੀ ‘ਇਹ ਲਿਆਓ ਅਤੇ ਉਹ ਲਿਆਓ ਏਦਾਂ ਨਹੀਂ ਕਹਾਂਗੇ | ਐਡਜਸਟ ਹੋ ਜਾਵਾਂਗੇ | ਐਡਜਸਟ ਹੋਣਾ ਹੀ ਧਰਮ ਹੈ | ਇਸ