________________
ਐਡਜਸਟ ਐਵਰੀਵੇਅਰ ਦੁਨੀਆ ਟੇਢੀ ਹੈ। ਇਸ ਲਈ “ਐਡਜਸਟ ਐਵਰੀਵੇਅਰ | ਅਸੀਂ ਉਸ ਵਿੱਚ ਫਿੱਟ ਹੋ ਗਏ ਤਾਂ ਕੋਈ ਹਰਜ਼ ਨਹੀਂ ਹੈ।
ਦਾਦਾ ਜੀ, ਪੂਰੀ ਤਰ੍ਹਾਂ : ਐਡਜਸਟੇਬਲ
ਇੱਕ ਵਾਰ ਕੜੀ ਚੰਗੀ ਬਣੀ ਸੀ ਪਰ ਨਮਕ ਥੋੜਾ ਜ਼ਿਆਦਾ ਸੀ। ਮੈਨੂੰ ਲੱਗਿਆ ਕਿ ਇਸ ਵਿੱਚ ਨਮਕ ਥੋੜਾ ਜ਼ਿਆਦਾ ਹੈ ਪਰ ਥੋੜੀ ਕੜੀ ਖਾਈ ਤਾਂ ਪਏਗੀ ਨਾ ! ਇਸ ਲਈ ਹੀਰਾਬਾ (ਦਾਦਾਜੀ ਦੀ ਪਤਨੀ ਦੇ ਅੰਦਰ ਜਾਂਦੇ ਹੀ ਮੈਂ ਉਸ ਵਿੱਚ ਥੋੜਾ ਪਾਈ ਮਿਲਾ ਦਿੱਤਾ । ਉਹਨਾਂ ਨੇ ਉਹ ਵੇਖ ਲਿਆ, ਅਤੇ ਕਿਹਾ, “ਇਹ ਕੀ ਕੀਤਾ ?? ਮੈਂ ਕਿਹਾ, ‘ਤੁਸੀਂ ਚੁੱਲ੍ਹੇ ਉੱਤੇ ਰੱਖ ਕੇ ਪਾਣੀ ਪਾਉਂਦੇ ਹੋ, ਮੈਂ ਇੱਥੇ ਥੱਲੇ ਪਾਉਂਦਾ ਹਾਂ। ਤਦ ਕਹੇ, ਪਰ ਮੈਂ ਤਾਂ ਪਾਣੀ ਪਾ ਕੇ ਉਸਨੂੰ ਉਬਾਲ ਦਿੰਦੀ ਹਾਂ। ਮੈਂ ਕਿਹਾ, “ਮੇਰੇ ਲਈ ਦੋਵੇਂ ਸਮਾਨ ਹਨ। ਮੈਨੂੰ ਤਾਂ ਕੰਮ ਨਾਲ ਕੰਮ ਹੈ ਨਾ !
ਗਿਆਰਾਂ ਵਜੇ ਤੁਸੀਂ ਮੈਨੂੰ ਕਹੋ ਕਿ, 'ਤੁਹਾਨੂੰ ਭੋਜਨ ਲੈ ਲੈਣਾ ਹੋਏਗਾ। ਮੈਂ ਕਹਾਂ ਕਿ, “ਥੋੜੀ ਦੇਰ ਦੇ ਬਾਅਦ ਲਵਾਂ ਤਾਂ ਨਹੀਂ ਚੱਲੇਗਾ ? ਤਦ ਤੁਸੀਂ ਕਹੋ ਕਿ, “ਨਹੀਂ, ਭੋਜਨ ਕਰ ਲਵੋ, ਤਾਂ ਕੰਮ ਪੂਰਾ ਹੋ ਜਾਏ। ਤਾਂ ਮੈਂ ਤੁਰੰਤ ਭੋਜਨ ਕਰਨ ਬੈਠ ਜਾਊਗਾ। ਮੈਂ ਤੁਹਾਡੇ ਨਾਲ “ਐਡਜਸਟ ਹੋ ਜਾਵਾਂਗਾ ।
ਜੋ ਵੀ ਥਾਲੀ ਵਿੱਚ ਆਏ ਉਹ ਖਾ ਲੈਣਾ। ਜੋ ਸਾਹਮਣੇ ਆਇਆ, ਉਹ ਸੰਯੋਗ ਹੈ ਅਤੇ ਭਗਵਾਨ ਨੇ ਦੱਸਿਆ ਹੈ ਕਿ ਸੰਯੋਗ ਨੂੰ ਧੱਕਾ ਦਿੱਤਾ ਤਾਂ ਉਹ ਧੱਕਾ ਤੈਨੂੰ ਹੀ ਲੱਗੇਗਾ । ਇਸ ਲਈ ਸਾਡੀ ਥਾਲੀ ਵਿੱਚ ਸਾਡੀਆਂ ਨਾ-ਪਸੰਦ ਚੀਜ਼ਾਂ ਰੱਖੀਆਂ ਹੋਣ, ਤਾਂ ਵੀ ਉਸ ਵਿੱਚੋਂ ਦੋ ਚੀਜ਼ਾਂ ਅਸੀਂ ਖਾ ਲੈਂਦੇ ਹਾਂ । ਨਹੀਂ ਖਾਣ ਨਾਲ ਦੋਹਾਂ ਦਾ ਝਗੜਾ ਹੋਏਗਾ । ਇੱਕ ਤਾਂ, ਜਿਸਨੇ ਪਕਾਇਆ ਹੈ ਉਸ ਨਾਲ ਝੰਝਟ ਹੋਏਗੀ, ਅਤੇ ਦੂਜਾ, ਖਾਣ ਦੀ ਚੀਜ਼ ਦਾ ਅਨਾਦਰ ਹੋਏਗਾ। ਖਾਣ ਦੀ ਚੀਜ਼ ਕਹੇਗੀ ਕਿ, “ਮੈਂ ਕੀ ਗੁਨਾਹ ਕੀਤਾ ਹੈ ? ਮੈਂ ਸਾਹਮਣੇ ਚੱਲ ਕੇ ਤੇਰੇ ਕੋਲ ਆਈ ਹਾਂ, ਤੂੰ ਮੇਰਾ ਅਨਾਦਰ ਕਿਉਂ ਕਰਦਾ ਹੈਂ ? ਤੈਨੂੰ ਠੀਕ ਲੱਗੇ ਓਨਾ ਲੈ ਲਵੋ, ਪਰ ਮੇਰਾ ਅਨਾਦਰ ਨਾ ਕਰਨਾ । ਹੁਣ ਸਾਨੂੰ ਕੀ ਉਸਦਾ ਆਦਰ ਨਹੀਂ ਕਰਨਾ ਚਾਹੀਦਾ ? ਸਾਨੂੰ ਤਾਂ ਕੋਈ ਨਾ-ਭਾਉਂਦੀ ਚੀਜ਼ ਪਰੋਸੇ ਤਾਂ ਵੀ ਅਸੀਂ ਉਸਦਾ ਆਦਰ ਕਰਦੇ ਹਾਂ । ਕਿਉਂਕਿ ਇੱਕ ਤਾਂ, ਕੋਈ ਐਵੇਂ ਹੀ ਮਿਲਦਾ ਨਹੀਂ, ਅਤੇ ਜੇ ਮਿਲਦਾ ਹੈ ਤਾਂ ਉਸਦਾ ਆਦਰ