________________
ਐਡਜਸਟ ਐਵਰੀਵੇਅਰ ਬਹੁਤ ਚੰਗੀ ਸੀ, ਤੂੰ ਕਿਉਂ ਨਹੀਂ ਲਿਆਉਂਦੀ ?? ਪਰ ਹੁਣ ਉਸਦਾ ਪ੍ਰਬੰਧ ਉਸਨੂੰ ਖੁਦ ਹੀ ਕਰਨਾ ਹੋਵੇਗਾ | ਜੇ ਪ੍ਰਬੰਧ ਸਾਨੂੰ ਕਰਨਾ ਹੋਵੇ, ਤਾਂ ਉਹ ਸਾਡੇ ਉੱਤੇ ਜਿੱਦ ਚਲਾਏ | ਇਹ ਸਾਰੀ ਕਲਾ ‘ਗਿਆਨ ਹੋਣ ਤੋਂ ਪਹਿਲਾਂ ਮੈਂ ਸਿੱਖੀ ਸੀ | ਬਾਅਦ ਵਿੱਚ “ਗਿਆਨੀ” ਹੋਇਆ | ਸਾਰੀ ਕਲਾ ਮੇਰੇ ਕੋਲ ਆਈ, ਤਦ ਮੈਨੂੰ “ਗਿਆਨ ਹੋਇਆ ਹੈ | ਹੁਣ ਬੋਲੋ, ਇਹ ਕਲਾ ਨਹੀਂ ਆਉਂਦੀ ਹੈ, ਇਸ ਲਈ ਹੀ ਇਹ ਦੁੱਖ ਹੈ ਨਾ ! ਤੁਹਾਨੂੰ ਕੀ ਲੱਗਦਾ ਹੈ ? ਪ੍ਰਸ਼ਨ ਕਰਤਾ : ਹਾਂ, ਠੀਕ ਹੈ | ਦਾਦਾ ਸ੍ਰੀ : ਤੁਹਾਡੀ ਸਮਝ ਵਿੱਚ ਆਇਆ ? ਇਸ ਵਿੱਚ ਕਸੂਰ ਸਾਡਾ ਹੈ ਨਾ ? ਕਲਾ ਨਹੀਂ ਹੈ ਇਸ ਲਈ ਨਾ ! ਕਲਾ ਸਿੱਖਣ ਦੀ ਲੋੜ ਹੈ | ਤੁਸੀਂ ਕੁਝ ਬੋਲੇ ਨਹੀਂ ?
ਕਲੇਸ਼ ਦਾ ਮੁੱਖ ਕਾਰਨ ; ਅਗਿਆਨਤਾ ਸ਼ਨ ਕਰਤਾ : ਪਰ ਕਲੇਸ਼ ਹੋਣ ਦਾ ਕਾਰਨ ਕੀ ਹੈ ? ਸੁਭਾਅ ਨਹੀਂ ਮਿਲਦਾ, ਇਸ ਲਈ ? ਦਾਦਾ ਸ੍ਰੀ : ਅਗਿਆਨਤਾ ਦੇ ਕਾਰਨ | ਸੰਸਾਰੀ ਇਸਨੂੰ ਕੀ ਕਹਿੰਦੇ ਹਨ ਕਿ ਕਿਸੇ ਦਾ ਸੁਭਾਅ ਕਿਸੇ ਨਾਲ ਮਿਲਦਾ ਹੀ ਨਹੀਂ | ਇਸ ‘ਗਿਆਨ ਪ੍ਰਾਪਤੀ ਦਾ ਇੱਕ ਹੀ ਮਾਰਗ ਹੈ, ‘ਐਡਜਸਟ ਐਵਰੀਵੇਅਰ ! ਕੋਈ ਤੁਹਾਨੂੰ ਮਾਰੇ ਤਾਂ ਵੀ ਤੁਸੀਂ ਉਸ ਨਾਲ ਐਡਜਸਟ ਹੋ ਜਾਓ।
ਅਸੀਂ ਇਹ ਸਰਲ ਅਤੇ ਸਿੱਧਾ ਮਾਰਗ ਵਿਖਾ ਦਿੰਦੇ ਹਾਂ ਅਤੇ ਕੀ ਇਹ ਟਕਰਾਅ ਰੋਜ਼ਾਨਾ ਹੁੰਦੇ ਹਨ ? ਉਹ ਤਾਂ ਜਦੋਂ ਸਾਡੇ ਕਰਮਾਂ ਦਾ ਉਦੈ ਹੁੰਦਾ ਹੈ, ਤਦ ਹੁੰਦੇ ਹਨ, ਉਸ ਵਕਤ ਸਾਨੂੰ “ਐਡਜਸਟ ਹੋਣਾ ਹੈ | ਘਰ ਵਿੱਚ ਪਤਨੀ ਨਾਲ ਝਗੜਾ ਹੋਇਆ ਹੋਵੇ ਤਾਂ ਉਸਦੇ ਬਾਅਦ ਉਸਨੂੰ ਹੋਟਲ ਲੈ ਜਾ ਕੇ, ਖਾਣਾ ਖਵਾ ਕੇ ਖੁਸ਼ ਕਰ ਦਿਓ। ਹੁਣ ਤਨਾਅ ਨਹੀਂ ਰਹਿਣਾ ਚਾਹੀਦਾ ਹੈ।
| ਸੰਸਾਰ ਦੀ ਕੋਈ ਚੀਜ਼ ਸਾਨੂੰ ਫਿੱਟ (ਅਨੁਕੂਲ) ਨਹੀਂ ਹੋਏਗੀ । ਅਸੀਂ ਉਸ ਵਿੱਚ ਫਿੱਟ ਹੋ ਜਾਈਏ ਤਾਂ ਇਹ ਦੁਨੀਆਂ ਸੁੰਦਰ ਹੈ ਅਤੇ ਜੇ ਉਸਨੂੰ ਫਿੱਟ ਕਰਨ ਜਾਈਏ ਤਾਂ ਇਹ