________________
ਐਡਜਸਟ ਐਵਰੀਵੇਅਰ ਹੋ ਜਾਓ ਕਿ ਫਿਰ ‘ਦਾਅਵਾ ਦਾਇਰ ਕਰ ਕਹਿਏ ? ਪਰ ਇਹ ਤਾਂ ਇੱਕ ਦਿਨ ਦੀ ਹੀ ਗੱਲ ਹੈ, ਇਹ ਤਾਂ ਜਲਦੀ ਨਿਬੇੜਨੀ ਹੈ | ਜੇ ਕੰਮ ਜਲਦੀ ਨਿਬੇੜਨਾ ਹੋਵੇ, ਤਾਂ ਕੀ ਕਰਨਾ ਪਏਗਾ ? “ਐਡਜਸਟ ਹੋ ਕੇ ਛੋਟਾ ਕਰ ਦੇਣਾ ਚਾਹੀਦਾ, ਵਰਨਾ ਵੱਧਦਾ ਜਾਏ ਕਿ ਨਹੀਂ ਵੱਧਦਾ ਜਾਏ ? ਪਤਨੀ ਦੇ ਨਾਲ ਲੜਾਈ ਤੋਂ ਬਾਅਦ ਰਾਤ ਨੂੰ ਨੀਂਦ ਆਊਗੀ ਕੀ ? ਅਤੇ ਸਵੇਰੇ ਵਧੀਆ ਨਾਸ਼ਤਾ ਵੀ ਨਹੀਂ ਮਿਲੇਗਾ |
ਅਪਣਾਓ ਗਿਆਨੀ ਦੀ ਗਿਆਨ ਕਲਾ !
ਕਿਸੇ ਦਿਨ ਵਾਈਫ ਕਹੇਗੀ, “ਮੈਨੂੰ ਉਹ ਸਾੜੀ ਨਹੀਂ ਲੈ ਕੇ ਦਿਓਗੇ ? ਮੈਨੂੰ ਉਹ ਸਾੜੀ ਲੈ ਕੇ ਦੇਣੀ ਪਏਗੀ | ਤਦ ਪਤੀ ਪੁੱਛੇਗਾ, “ਕਿੰਨੀ ਕੀਮਤ ਦੀ ਵੇਖੀ ਸੀ ਤੂੰ ?' ਤਦ ਵਾਈਫ ਕਹੇਗੀ, “ਬਾਈ ਸੌ ਦੀ ਹੈ, ਜ਼ਿਆਦਾ ਨਹੀਂ | ਤਦ ਉਹ ਕਹੇਗਾ, “ਤੂੰ ਬਾਈ ਸੌ ਦੀ ਕਹਿੰਦੀ ਹੈਂ ਪਰ ਮੈਂ ਹੁਣ ਰੁਪਏ ਲਿਆਉਂਗਾ ਕਿੱਥੋਂ ? ਹਾਲੇ ਪੈਸਿਆਂ ਦਾ ਬੰਦੋਬਸਤ ਨਹੀਂ ਹੈ, ਦੋ-ਤਿੰਨ ਸੌ ਦੀ ਹੁੰਦੀ ਤਾਂ ਲੈ ਦਿੰਦਾ, ਪਰ ਤੂੰ ਬਾਈ ਦੀ ਕਹਿੰਦੀ ਹੈਂ |' ਉਹ ਰੁੱਸ ਕੇ ਬੈਠੀ ਰਹੇ, ਹੁਣ ਕੀ ਹਾਲਤ ਹੋਏਗੀ, ਫਿਰ ! ਮਨ ਵਿੱਚ ਏਦਾਂ ਹੋਵੇ ਕਿ ਓਏ, ਇਸ ਨਾਲੋਂ ਤਾਂ ਵਿਆਹ ਨਾ ਕੀਤਾ ਹੁੰਦਾ ਤਾਂ ਚੰਗਾ ਸੀ, ਪਰ ਵਿਆਹ ਤੋਂ ਬਾਅਦ ਪਛਤਾਉਣਾ, ਕਿਸ ਕੰਮ ਦਾ ? ਅਰਥਾਤ ਇਸ ਤਰ੍ਹਾਂ ਦੇ ਦੁੱਖ ਹਨ। ਪ੍ਰਸ਼ਨ ਕਰਤਾ : ਤੁਸੀਂ ਏਦਾਂ ਕਹਿਣਾ ਚਾਹੁੰਦੇ ਹੋ ਕਿ ਪਤਨੀ ਨੂੰ ਬਾਈ ਸੌ ਦੀ ਸਾੜੀ ਲੈ ਕੇ ਦੇਣੀ ਚਾਹੀਦੀ ਹੈ ? ਦਾਦਾ ਸ੍ਰੀ : ਲੈ ਕੇ ਦੇਣਾ ਜਾਂ ਨਹੀਂ ਲੈ ਕੇ ਦੇਣਾ, ਇਹ ਤੁਹਾਡੇ ਉੱਤੇ ਨਿਰਭਰ ਕਰਦਾ ਹੈ | ਉਹ ਰੁੱਸ ਕੇ ਹਰ ਰੋਜ਼ ਰਾਤ ਨੂੰ ‘ਖਾਣਾ ਨਹੀਂ ਬਣਾਉਂਗੀ’ ਕਹੇਗੀ, ਤਦ ਕੀ ਕਰੀਏ ਅਸੀਂ ? ਬਾਵਰਚੀ ਕਿਥੋਂ ਲੈ ਕੇ ਆਈਏ ? ਇਸ ਲਈ ਫਿਰ ਕਰਜ਼ਾ ਲੈ ਕੇ ਵੀ ਦੇਣੀ ਪਊਗੀ ਨਾ?
| ਤੁਸੀਂ ਕੁਝ ਏਦਾਂ (ਉਪਾਅ) ਕਰੋ ਕਿ ਉਹ ਖੁਦ ਹੀ ਸਾੜੀ ਨਾ ਲਿਆਵੇ | ਜੇ ਤੁਸੀਂ ਅੱਠ ਸੌ ਰੁਪਏ ਮਹੀਨਾ ਕਮਾਉਂਦੇ ਹੋ, ਅਤੇ ਉਸ ਵਿੱਚੋਂ ਸੌ ਰੁਪਏ ਜੇ ਜੇਬ ਖਰਚ ਦੇ ਰੱਖ ਕੇ ਸੱਤ ਸੌ ਰੁਪਏ ਘਰ ਚਲਾਉਣ ਲਈ ਉਸ ਨੂੰ ਦੇ ਦੇਵੋ | ਕੀ ਫਿਰ ਉਹ ਸਾਨੂੰ ਕਹੇਗੀ ਕਿ ਸਾੜੀ ਲੈ ਕੇ ਦਿਓ ? ਅਤੇ ਕਦੇ ਮਜ਼ਾਕ ਵਿੱਚ ਤੁਸੀਂ ਉਸਨੂੰ ਏਦਾਂ ਕਹੋ ਕਿ ‘ਉਹ ਸਾੜੀ