________________
ਐਡਜਸਟ ਐਵਰੀਵੇਅਰ ਹੀ ਨਹੀਂ ਹੋਣਾ, ਉਸ ਵਿੱਚ ਕੀ ਗਲਤ ਹੈ ? ਫਰਿਆਦੀ ਹੋਵਾਂਗੇ ਤਾਂ ਮੁਜਰਿਮ ਹੋਣ ਦਾ ਸਮਾਂ ਆਏਗਾ ਨਾ ? ਸਾਨੂੰ ਤਾਂ ਮੁਜਰਿਮ ਵੀ ਨਹੀਂ ਹੋਣਾ ਹੈ ਅਤੇ ਫਰਿਆਦੀ ਵੀ ਨਹੀਂ ਹੋਣਾ ਹੈ | ਸਾਹਮਣੇ ਵਾਲਾ ਗਾਲ੍ਹਾਂ ਕੱਢ ਗਿਆ, ਉਸਨੂੰ ਜਮਾ ਕਰ ਲਓ | ਫਰਿਆਦੀ ਹੋਣਾ ਹੀ ਨਹੀਂ ਹੈ | ਤੁਹਾਨੂੰ ਕੀ ਲੱਗਦਾ ਹੈ ? ਫਰਿਆਦੀ ਹੋਣਾ ਠੀਕ ਹੈ ? ਉਸਦੀ ਥਾਂ ਤੇ ਜੇ ਪਹਿਲਾਂ ਤੋਂ ਹੀ ‘ਐਡਜਸਟ ਹੋ ਜਾਓ ਤਾਂ ਕੀ ਗਲਤ ਹੈ ?
( ਪੁੱਠਾ ਬੋਲਣ ਤੋਂ ਬਾਅਦ
ਵਿਹਾਰ ਵਿੱਚ ‘ਐਡਜਸਟਮੈਂਟ ਲੈਣਾ, ਉਸਨੂੰ ਇਸ ਕਾਲ ਵਿੱਚ ‘ਗਿਆਨ ਕਿਹਾ ਹੈ | ਹਾਂ, ਐਡਜਸਟਮੈਂਟ ਲਵੋ | ਐਡਜਸਟਮੈਂਟ ਨਾ ਹੋ ਰਿਹਾ ਹੋਵੇ, ਤਾਂ ਵੀ ਐਡਜਸਟ ਕਰ ਲੈਣਾ | ਅਸੀਂ ਉਸਨੂੰ ਚੰਗਾ-ਮਾੜਾ ਕਹਿ ਦਿੱਤਾ, ਇਹ ਸਾਡੇ ਵੱਸ ਦੀ ਗੱਲ ਨਹੀਂ ਹੈ । ਤੁਹਾਡੇ ਤੋਂ ਵੀ ਕਦੇ ਬੋਲਿਆ ਜਾਂਦਾ ਹੈ ਕਿ ਨਹੀਂ ਬੋਲਿਆ ਜਾਂਦਾ ? ਬੋਲ ਤਾਂ ਦਿੱਤਾ, ਪਰ ਬਾਅਦ ਵਿੱਚ ਤੁਰੰਤ ਹੀ ਸਾਨੂੰ ਪਤਾ ਲੱਗ ਜਾਏਗਾ ਕਿ ਗਲਤੀ ਹੋ ਗਈ । ਪਤਾ ਲੱਗੇ ਬਿਨਾਂ ਨਹੀਂ ਰਹਿੰਦਾ, ਪਰ ਉਸ ਵਕਤ ਅਸੀਂ ਐਡਜਸਟ ਕਰਨ ਨਹੀਂ ਜਾਂਦੇ | ਬਾਅਦ ਵਿੱਚ ਸਾਨੂੰ ਉਸਦੇ ਕੋਲ ਜਾ ਕੇ ਕਹਿਣਾ ਚਾਹੀਦਾ ਹੈ ਕਿ, “ਭਰਾਵਾ, ਮੈਂ ਉਸ ਵਕਤ ਚੰਗਾ-ਮਾੜਾ ਕਹਿ ਦਿੱਤਾ, ਮੈਥੋਂ ਭੁੱਲ ਹੋ ਗਈ, ਮੈਨੂੰ ਖਿਮਾ ਕਰਨਾ !' ਬਸ ਹੋ ਗਿਆ ਐਡਜਸਟਮੈਂਟ | ਇਸ ਵਿੱਚ ਕੋਈ ਹਰਜ਼ ਹੈ ? ਪ੍ਰਸ਼ਨ ਕਰਤਾ : ਨਹੀਂ, ਕੋਈ ਹਰਜ਼ ਨਹੀਂ |
ਹਰ ਥਾਂ ਐਡਜਸਟਮੈਂਟ ਪ੍ਰਸ਼ਨ ਕਰਤਾ : ਕਈ ਵਾਰ ਏਦਾਂ ਹੁੰਦਾ ਹੈ ਕਿ ਇੱਕ ਹੀ ਸਮੇਂ ਦੋ ਵਿਅਕਤੀਆਂ ਨਾਲ ਇੱਕੋ ਹੀ ਗੱਲ ਉੱਤੇ ‘ਐਡਜਸਟਮੈਂਟ ਲੈਣਾ ਹੋਵੇ, ਉਸ ਸਮੇਂ ਦੋਹਾਂ ਕੋਲ ਕਿਵੇਂ ਪਹੁੰਚ ਸਕੀਏ? ਦਾਦਾ ਸ੍ਰੀ : ਦੋਹਾਂ ਦੇ ਨਾਲ (ਐਡਜਸਟਮੈਂਟ) ਲੈ ਸਕਦੇ ਹਾਂ | ਓਏ, ਸੱਤਾਂ ਲੋਕਾਂ ਦੇ ਨਾਲ ਲੈਣਾ ਹੋਵੇ ਤਾਂ ਵੀ ਲਿਆ ਜਾ ਸਕਦਾ ਹੈ | ਇੱਕ ਪੁੱਛੇ, “ਮੇਰਾ ਕੀ ਕੀਤਾ ?' ਤਦ ਕਰੋ, “ਹਾਂ, ਭਰਾਵਾ, ਤੁਹਾਡੇ ਕਹਿਣ ਦੇ ਅਨੁਸਾਰ ਕਰਾਂਗਾ | ਦੂਜੇ ਨੂੰ ਵੀ ਏਦਾਂ ਕਹਿਣਾ