________________
ਐਡਜਸਟ ਐਵਰੀਵੇਅਰ ਕਿ, “ਤੁਸੀਂ ਕਹੋਗੇ ਉਦਾਂ ਹੀ ਕਰਾਂਗਾ | ‘ਵਿਵਸਥਿਤ’ ਦੇ ਬਾਹਰ ਕੁਝ ਵੀ ਹੋਣ ਵਾਲਾ ਨਹੀਂ ਹੈ | ਇਸ ਲਈ ਕਿਸੇ ਵੀ ਤਰ੍ਹਾਂ ਝਗੜਾ ਨਾ ਹੋਣ ਦਿਓ | ਮੁੱਖ ਗੱਲ ‘ਐਡਜਸਟਮੈਂਟ ਹੈ । “ਹਾਂ” ਕਹਿਣ ਨਾਲ ਮੁਕਤੀ ਹੈ | ਅਸੀਂ ‘ਹਾਂ ਕਿਹਾ, ਫਿਰ ਵੀ ‘ਵਿਵਸਥਿਤ ਦੇ ਬਾਹਰ ਕੁਝ ਹੋਣ ਵਾਲਾ ਹੈ ? ਪਰ ‘ਨਾ’ ਕਿਹਾ ਤਾਂ ਮਹਾਂ ਕਲੇਸ਼ !
ਘਰ ਵਿੱਚ ਪਤੀ-ਪਤਨੀ ਦੋਵੇਂ ਪੱਕਾ ਇਰਾਦਾ ਕਰਨ ਕਿ ਮੈਨੂੰ “ਐਡਜਸਟ' ਹੋਣਾ ਹੈ ਤਾਂ ਦੋਹਾਂ ਦੀ ਸਮੱਸਿਆ ਹੱਲ ਹੋ ਜਾਵੇ | ਉਹ ਜ਼ਿਆਦਾ ਖਿੱਚੋਤਾਣ ਕਰੇ, ਤਦ ਅਸੀਂ “ਐਡਜਸਟ ਹੋ ਜਾਈਏ ਤਾਂ ਹੱਲ ਨਿਕਲ ਆਵੇਗਾ | ਇੱਕ ਆਦਮੀ ਦੇ ਹੱਥ ਵਿੱਚ ਦਰਦ ਹੋ ਰਿਹਾ ਸੀ, ਪਰ ਉਹ ਦੂਜਿਆਂ ਨੂੰ ਨਹੀਂ ਦੱਸਦਾ ਸੀ ਅਤੇ ਦੂਜੇ ਹੱਥ ਨਾਲ ਉਸ ਨੂੰ ਘੁੱਟ ਕੇ ‘ਐਡਜਸਟ’ ਕਰਦਾ ਸੀ | ਇਸ ਤਰ੍ਹਾਂ ‘ਐਡਜਸਟ ਹੋ ਜਾਈਏ ਤਾਂ ਹੱਲ ਨਿਕਲ ਜਾਵੇ | ਇਹ ‘ਐਡਜਸਟ ਐਵਰੀਵੇਅਰ ਨਹੀਂ ਹੋਏ ਤਾਂ ਪਾਗਲ ਹੋ ਜਾਵੋਗੇ | ਸਾਹਮਣੇ ਵਾਲਿਆਂ ਨੂੰ ਤੰਗ ਕਰਦੇ ਰਹੇ, ਇਸੇ ਕਾਰਨ ਪਾਗਲ ਹੋਏ ਹਾਂ । ਕਿਸੇ ਕੁੱਤੇ ਨੂੰ ਇੱਕ ਵਾਰ ਛੇੜੋ, ਤਿੰਨ ਵਾਰੀ ਛੇੜੋ, ਉੱਥੋਂ ਤੱਕ ਉਹ ਸਾਡਾ ਲਿਹਾਜ ਕਰੇਗਾ ਪਰ ਫਿਰ ਵਾਰ-ਵਾਰ ਛੇੜਦੇ ਰਹੋਗੇ ਤਾਂ ਉਹ ਸਾਨੂੰ ਵੱਢ ਲਵੇਗਾ । ਉਹ ਵੀ ਸਮਝ ਜਾਏਗਾ ਕਿ ਇਹ ਰੋਜ਼ਾਨਾ ਛੇੜਦਾ ਹੈ, ਇਸ ਲਈ ਨਾਲਾਇਕ ਹੈ, ਪਾਜੀ ਹੈ | ਇਹ ਗੱਲ ਸਮਝਣ ਵਾਲੀ ਹੈ । ਜ਼ਰਾ ਜਿੰਨਾ ਵੀ ਝੰਝਟ ਨਹੀਂ ਕਰਨਾ, “ਐਡਜਸਟ ਐਵਰੀਵੇਅਰ’ |
ਜਿਸਨੂੰ “ਐਡਜਸਟ ਹੋਣ ਦੀ ਕਲਾ ਆ ਗਈ, ਉਹ ਦੁਨੀਆਂ ਤੋਂ ਮੁਕਤੀ (ਮੋਕਸ਼) ਵੱਲ ਮੁੜ ਗਿਆ । “ਐਡਜਸਟਮੈਂਟ ਹੋਇਆ, ਉਸਦਾ ਹੀ ਨਾਮ ਗਿਆਨ ॥ ਜਿਹੜਾ ‘ਐਡਜਸਟਮੈਂਟ’ ਸਿੱਖ ਗਿਆ, ਉਹ ਪਾਰ ਹੋ ਗਿਆ । ਜੋ ਭੁਗਤਣਾ ਹੈ, ਉਹ ਤਾਂ ਭੁਗਤਣਾ ਹੀ ਪਵੇਗਾ ਪਰ ‘ਐਡਜਸਟਮੈਂਟ ਲੈਣਾ ਆ ਗਿਆ, ਉਸਨੂੰ ਰੁਕਾਵਟ ਨਹੀਂ ਹੋਵੇਗੀ ਅਤੇ ਹਿਸਾਬ ਚੁਕਤਾ ਹੋ ਜਾਵੇਗਾ | ਕਦੇ ਲੁਟੇਰੇ ਮਿਲ ਜਾਣ, ਤਾਂ ਉਹਨਾਂ ਨਾਲ ਡਿਸਐਡਜਸਟ ਹੋਵਾਂਗੇ ਤਾਂ ਉਹ ਮਾਰ ਦੇਣਗੇ | ਇਸਦੀ ਬਜਾਇ ਅਸੀਂ ਤੈਅ ਕਰੀਏ ਕਿ ਉੱਥੇ ‘ਐਡਜਸਟ ਹੋ ਕੇ ਕੰਮ ਕੱਢ ਲੈਣਾ ਹੈ | ਫਿਰ ਉਹਨਾਂ ਤੋਂ ਪੁਛੋ ਕਿ, 'ਭਰਾਵਾ, ਤੁਹਾਡੀ ਕੀ ਇੱਛਾ ਹੈ ? ਅਸੀਂ ਤਾਂ ਯਾਤਰਾ ਤੇ ਨਿਕਲੇ ਹਾਂ |' (ਇਸ ਤਰ੍ਹਾਂ) ਉਹਨਾਂ ਦੇ ਨਾਲ ‘ਐਡਜਸਟ ਹੋ ਜਾਵੇ |