________________
ਐਡਜਸਟ ਐਵਰੀਵੇਅਰ ਨਹੀਂ ਹੈ । ਉਸਦਾ ਵਿਹਾਰ ਸਰਵੋਤਮ ਕਹਾਵੇ | ਜਿਸਦੇ ਨਾਲ ਪ੍ਰਤੀਕੂਲਤਾ (ਰਾਸ ਨਾ ਆਉਣਾ) ਹੈ, ਉੱਥੇ ਹੀ ਸ਼ਕਤੀਆਂ ਪ੍ਰਾਪਤ ਕਰਨੀਆਂ ਹਨ | ਅਨੁਕੂਲ ਹੈ ਉੱਥੇ ਤਾਂ ਸ਼ਕਤੀ ਹੈ ਹੀ ! ਪ੍ਰਤੀਕੂਲ ਵਿਹਾਰ ਤਾਂ ਸਾਡੀ ਕਮਜ਼ੋਰੀ ਹੈ | ਮੈਨੂੰ ਸਾਰਿਆਂ ਨਾਲ ਕਿਉਂ ਅਨੁਕੂਲਤਾ ਰਹਿੰਦੀ ਹੈ ? ਜਿੰਨੇ ਐਡਜਸਟਮੈਂਟ ਲਵੋਗੇ, ਓਨੀਆਂ ਸ਼ਕਤੀਆਂ ਵੱਧਣਗੀਆਂ | ਅਤੇ ਅਸ਼ਕਤੀਆਂ (ਕਮਜ਼ੋਰੀਆਂ) ਦਾ ਨਾਸ਼ ਹੋਵੇਗਾ | ਸੱਚੀ ਸਮਝ ਤਾਂ ਉਦੋਂ ਹੀ ਆਵੇਗੀ, ਜਦੋਂ ਸਾਰੀ ਪੁੱਠੀ ਸਮਝ ਨੂੰ ਤਾਲਾ ਲੱਗ ਜਾਵੇਗਾ |
ਨਰਮ ਸੁਭਾਅ ਵਾਲਿਆਂ ਨਾਲ ਤਾਂ ਹਰ ਕੋਈ ਐਡਜਸਟ ਹੋਵੇਗਾ ਪਰ ਟੇਢੇ, ਕਠੋਰ, ਗਰਮ-ਮਿਜ਼ਾਜ ਲੋਕਾਂ ਨਾਲ, ਐਡਜਸਟ ਹੋਣਾ ਆਇਆ ਤਾਂ ਕੰਮ ਬਣ ਗਿਆ | ਕਿੰਨਾ ਹੀ ਲੁੱਚਾ-ਲਫੰਗਾ ਮਨੁੱਖ ਕਿਉਂ ਨਾ ਹੋਵੇ ਪਰ ਉਸਦੇ ਨਾਲ ਐਡਜਸਟ ਹੋਣਾ ਆ ਜਾਵੇ, ਦਿਮਾਗ ਫਿਰੇ ਨਹੀਂ ਤਾਂ ਕੰਮ ਦਾ | ਭੜਕੇ, ਤਾਂ ਨਹੀਂ ਚੱਲੇਗਾ | ਸੰਸਾਰ ਦੀ ਕੋਈ ਚੀਜ਼ ਸਾਨੂੰ ‘ਫਿਟ ਨਹੀਂ ਹੋਵੇਗੀ, ਅਸੀਂ ਹੀ ਉਸ ਵਿੱਚ ‘ਫਿਟ ਹੋ ਜਾਈਏ ਤਾਂ ਦੁਨੀਆਂ ਸੁੰਦਰ ਹੈ ਅਤੇ ਉਸਨੂੰ “ਫਿਟ’ ਕਰਨ ਗਏ ਤਾਂ ਦੁਨੀਆਂ ਟੇਢੀ ਹੈ | ਇਸ ਲਈ ਐਡਜਸਟ ਐਵਰੀਵੇਅਰ ! ਅਸੀਂ ਉਸ ਵਿੱਚ ‘ਫਿਟ’ ਹੋ ਜਾਈਏ ਤਾਂ ਕੋਈ ਹਰਜ਼ ਨਹੀਂ ਹੈ |
| ਡੌਟ ਸੀ ਲਾਅ, ਸੈਂਟਲ !
“ਗਿਆਨੀ ਤਾਂ ਸਾਹਮਣੇ ਵਾਲਾ ਵਿੰਗਾ ਹੋਵੇ ਤਾਂ ਵੀ ਉਸ ਦੇ ਨਾਲ ਐਡਜਸਟ ਹੋ ਜਾਵੇ | ‘ਗਿਆਨੀ ਪੁਰਖ ਨੂੰ ਦੇਖ ਕੇ ਉਹਨਾਂ ਦਾ ਅਨੁਸਰਨ ਕਰੀਏ ਤਾਂ ਹਰ ਤਰ੍ਹਾਂ ਦੇ ਐਡਜਸਟਮੈਂਟ ਲੈਣਾ ਸਿੱਖ ਜਾਈਏ | ਇਸਦੇ ਪਿੱਛੇ ਦਾ ਸਾਇੰਸ ਕੀ ਕਹਿੰਦਾ ਹੈ ਕਿ ਵੀਰਾਗ ਹੋ ਜਾਓ, ਰਾਗ-ਦਵੇਸ਼ ਨਾ ਕਰੋ । ਇਹ ਤਾਂ ਅੰਦਰ ਥੋੜੀ ਆਸਕਤੀ ਲਗਨ, ਚਾਹ) ਰਹਿ ਜਾਂਦੀ ਹੈ, ਇਸ ਲਈ ਮਾਰ ਪੈਂਦੀ ਹੈ | ਵਿਹਾਰ ਵਿੱਚ ਇੱਕ ਤਰਫ਼ਾ-ਨਿਰਲੇਪ ਹੋ ਗਏ ਹੋਣ, ਉਹ ਟੇਢੇ ਕਹਾਉਣਗੇ | ਸਾਨੂੰ ਜ਼ਰੂਰਤ ਪੈਣ ਤੇ ਸਾਹਮਣੇ ਵਾਲਾ ਟੇਢਾ ਹੋਵੇ, ਫਿਰ ਵੀ ਉਸ ਨੂੰ ਮਨਾ ਲੈਣਾ ਚਾਹੀਦਾ ਹੈ | ਸਟੇਸ਼ਨ ਉੱਤੇ ਮਜ਼ਦੂਰ ਦੀ ਜ਼ਰੂਰਤ ਹੋਵੇ ਅਤੇ ਉਹ ਨਾਂਹ-ਨੁਕਰ ਕਰਦਾ ਹੋਵੇ, ਫਿਰ ਵੀ ਉਸਨੂੰ ਚਾਰ ਆਨੇ ਵੱਧ ਦੇ ਕੇ ਮਨਾ ਲੈਣਾ ਚਾਹੀਦਾ ਹੈ ਜੇਕਰ ਨਹੀਂ ਮਨਾਵਾਂਗੇ ਤਾਂ ਉਹ ਬੈਗ ਸਾਨੂੰ ਖੁਦ ਹੀ ਚੁੱਕਣਾ ਪਊਗਾ ਨਾ !