________________
10
ਐਡਜਸਟ ਐਵਰੀਵੇਅਰ ਕਰਦੇ, ਸਗੋਂ ਜ਼ਿਆਦਾ ਨੁਕਸਾਨ ਪਹੁੰਚਾਂਦੇ ਹੋ | ਤੁਸੀਂ ਆਪਣਾ ਖੁਦ ਦਾ ਅਤੇ ਸਾਹਮਣੇ ਵਾਲੇ ਦਾ ਨੁਕਸਾਨ ਕਰ ਰਹੇ ਹੋ |
| ਫੇਰ ਪ੍ਰਾਥਨਾ ਦਾ ਐਡਜਸਟਮੈਂਟ ਪ੍ਰਸ਼ਨ ਕਰਤਾ : ਸਾਹਮਣੇ ਵਾਲੇ ਨੂੰ ਸਮਝਾਉਣ ਲਈ ਮੈਂ ਆਪਣਾ ਪੁਰਸ਼ਾਰਥ ਕੀਤਾ, ਫਿਰ ਉਹ ਸਮਝੇ ਨਾ ਸਮਝੇ, ਉਹ ਉਸਦਾ ਪੁਰਸ਼ਾਰਥ ? ਦਾਦਾ ਸ੍ਰੀ : ਸਾਡੀ ਜ਼ਿੰਮੇਦਾਰੀ ਓਨੀ ਹੀ ਹੈ ਕਿ ਅਸੀਂ ਉਸਨੂੰ ਸਮਝਾ ਸਕੀਏ | ਫਿਰ ਉਹ ਨਹੀਂ ਸਮਝੇ ਤਾਂ ਉਸਦਾ ਇਲਾਜ਼ ਨਹੀਂ ਹੈ । ਫਿਰ ਤੁਸੀਂ ਏਨਾ ਹੀ ਕਹਿਣਾ ਕਿ, ‘ਦਾਦਾ ਭਗਵਾਨ ! ਇਸਨੂੰ ਸੁੱਧ-ਬੁੱਧ ਦਿਓ |' ਏਨਾ ਕਹਿਣਾ ਚਾਹੀਦਾ | ਉਸਨੂੰ ਵਿੱਚਵਿਚਾਲੇ ਨਹੀਂ ਲਟਕਾ ਸਕਦੇ | ਇਹ ਕੋਈ ਗੱਪ ਨਹੀਂ ਹੈ । ਇਹ ‘ਦਾਦਾ ਜੀ ਦਾ ‘ਐਡਜਸਟਮੈਂਟ ਦਾ ਵਿਗਿਆਨ ਹੈ, ਗਜ਼ਬ ਦਾ ਹੈ ਇਹ “ਐਡਜਸਟਮੈਂਟ | ਅਤੇ ਜਿੱਥੇ “ਐਡਜਸਟ ਨਹੀਂ ਹੁੰਦੇ, ਉੱਥੇ ਉਸਦਾ ਸੁਆਦ ਤਾਂ ਆਉਂਦਾ ਹੀ ਹੋਵੇਗਾ ਤੁਹਾਨੂੰ ? ‘ਡਿਸਐਡਜਸਟਮੈਂਟ ਹੀ ਮੂਰਖਤਾ ਹੈ | ਕਿਉਂਕਿ ਉਹ ਸਮਝਦਾ ਹੈ ਕਿ ਮੈਂ ਆਪਣਾ ਹੱਕ ਨਹੀਂ ਛੱਡਾਂਗਾ ਅਤੇ ਮੇਰਾ ਹੀ ਬੋਲ-ਬਾਲਾ ਹੋਣਾ ਚਾਹੀਦਾ ਹੈ | ਏਦਾਂ ਮੰਨਣ ਨਾਲ ਸਾਰੀ ਜ਼ਿੰਦਗੀ ਭੁੱਖਾ ਮਰੇਂਗਾ ਅਤੇ ਇੱਕ ਦਿਨ ਥਾਲੀ ਵਿੱਚ ‘ਪੌਇਜ਼ਨ’ ਆ ਡਿੱਗੇਗਾ ! ਨਿਯਮਬੱਧ ਜਿਵੇਂ ਹੁੰਦਾ ਹੈ, ਚੱਲਦਾ ਹੈ, ਉਸਨੂੰ ਹੋਣ ਦਿਓ ! ਇਹ ਤਾਂ ਕਲਜੁਗ ਹੈ | ਵਾਤਾਵਰਣ ਹੀ ਕਿੱਦਾਂ ਦਾ ਹੈ ? ਇਸ ਲਈ ਘਰਵਾਲੀ ਕਹੇ ਕਿ ਤੁਸੀਂ ਨਾਲਾਇਕ ਹੋ । ਤਾਂ ਕਹਿਣਾ, ‘ਬਹੁਤ ਚੰਗਾ ।
ਟੇਢਿਆਂ ਦੇ ਨਾਲ ਐਡਜਸਟ ਹੋ ਜਾਓ ਪ੍ਰਸ਼ਨ ਕਰਤਾ : ਵਿਹਾਰ ਵਿੱਚ ਰਹਿਣਾ ਹੈ, ਇਸ ਲਈ ‘ਐਡਜਸਟਮੈਂਟ ਇੱਕ ਪੱਖੀ ਤਾਂ ਨਹੀਂ ਹੋਣਾ ਚਾਹੀਦਾ ਨਾ ? ਦਾਦਾ ਸ੍ਰੀ : ਵਿਹਾਰ ਤਾਂ ਉਸਨੂੰ ਕਹਾਂਗੇ ਕਿ ਐਡਜਸਟ ਹੋ ਕੇ ਰਹਿਣ ਨਾਲ ਗੁਆਂਢੀ ਵੀ ਕਹਿਣ ਕਿ ‘ਸਾਰੇ ਘਰਾਂ ਵਿੱਚ ਝਗੜੇ ਹੁੰਦੇ ਹਨ ਪਰ ਇਸ ਘਰ ਵਿੱਚ ਕੋਈ ਝਗੜਾ ਹੀ