________________
ਇਹ ਸੋਚ ਕੇ ਉਸਨੇ ਦੂਸਰੇ ਦਿਨ ਮਿੱਤਰ ਵਰਗ ਅਤੇ ਪਰਿਵਾਰ ਨੂੰ ਬੁਲਾਵਾ ਦਿਤਾ ਅਤੇ ਉਨ੍ਹਾਂ ਦਾ ਫੁੱਲਾਂ, ਕਪੜਿਆਂ, ਗੰਧ (ਖੁਸ਼ਬੂ) ਹਾਰ ਅਤੇ ਸਵਾਦੀ ਭੋਜਨ ਪਾਣੀ ਨਾਲ ਸਤਿਕਾਰ ਕੀਤਾ। ਫਿਰ ਉਨ੍ਹਾਂ ਸਭ ਦੇ ਸਾਹਮਣੇ ਬੜੇ ਪੁੱਤਰ ਨੂੰ ਬੁਲਾ ਕੇ ਆਖਿਆ, ‘ਹੇ ਪੁੱਤਰ ! ਬਨਿਜਗਰਾਮ ਨਗਰ ਵਿਚ ਰਾਜ, ਈਸ਼ਵਰ ਅਤੇ ਪਿਆਰੇ ਮਿਤਰਾਂ ਦਾ ਸਹਾਰਾ ਹਾਂ। ਅਨੇਕਾਂ ਕੰਮਾਂ ਲਈ ਮੈਂ ਸਲਾਹਕਾਰ ਦੇ ਤੌਰ ਤੇ ਸਤਿਕਾਰਿਆ ਜਾਂਦਾ ਹਾਂ। ਇਨ੍ਹਾਂ ਉਲਝਨਾਂ ਕਾਰਨ ਭਗਵਾਨ ਮਹਾਵੀਰ ਦੇ ਧਰਮ ਦਾ ਠੀਕ ਤਰ੍ਹਾਂ ਪਾਲਣ ਨਹੀਂ ਕਰ ਸਕਦਾ, ਇਸ ਲਈ ਮੇਰੇ ਲਈ ਇਹ ਉਚਿੱਤ ਹੈ ਕਿ “ਮੈਂ ਹੁਣ ਤੈਨੂੰ ਪਰਿਵਾਰ ਦਾ ਭਾਰ ਸੰਭਾਲ ਕੇ ਏਕਾਂਤ ਧਰਮ ਦਾ ਪਾਲਣ ਕਰਾਂ।67,
ਇਸ ਤੋਂ ਬਾਅਦ ਬੜੇ ਪੁੱਤਰ ਨੇ ਆਨੰਦ ਮਣ ਦੇ ਉਪਾਸਕ ਦਾ ਉਪਰੋਕਤ ਕਥਨ ਨੂੰ ਆਦਰ ਪੂਰਵਕ ਗ੍ਰਹਿਣ ਕੀਤਾ ।68
ਇਸ ਤੋਂ ਬਾਅਦ ਆਨੰਦ ਸ਼੍ਰੋਮਣਾਂ ਦੇ ਉਪਾਸਕ ਨੇ ਆਪਣੇ ਮਿਤਰਾਂ ਅਤੇ ਬੜੇ ਪੁੱਤਰ ਨੂੰ ਬੁਲਾਕੇ ਇਸ ਪ੍ਰਕਾਰ ਆਖਿਆ ਹੇ ਦੇਵਾਨਾ ਹੁਣ ਮੈਂਨੂੰ ਕੰਮ ਸੰਬੰਧੀ ਨਾ ਪੁਛਣਾ, ਨਾ ਮੇਰੇ ਨਮਿਤ ਵਾਸਤੇ ਭੋਜਨ ਤਿਆਰ ਕਰਾਉਣਾ। 69 ।
ਇਸ਼ ਤੋਂ ਬਾਅਦ ਆਨੰਦ ਸ਼੍ਰੋਮਣਾਂ ਦੇ ਉਪਾਸਕ ਨੇ ਬੜੇ ਪੁੱਤਰ ਮਿਤੱਰ ਅਤੇ ਆਪਣੇ ਜਾਤ ਦੇ ਲੋਕਾਂ ਦੀ ਇਜ਼ਾਜਤ ਲੇਕੇ ਆਪਣੇ ਘਰੋਂ ਬਾਹਰ ਨਿਕਲਿਆ । ਬਨਿਜਗਰਾਮ ਨਗਰ ਦੇ ਵਿਚਕਾਰ ਘੁੰਮਦਾ ਹੋਇਆ ਜਿਥੇ ਕੋਲਾਕ ਸਨੀਵੰਸ ਸੀ ਜਿਥੇ ਗਿਆਤ ਕੁਲ ਦੀ ਪੋਸ਼ਧ ਸ਼ਾਲਾ ਸੀ, ਉਥੇ ਪਹੁੰਚਿਆ, ਪ੍ਰਸ਼ਧਸ਼ਾਲਾ ਵਿਚ ਟੱਟੀ ਪਿਸ਼ਾਬ ਯੋਗ ਥਾਂ ਸਾਫ ਕੀਤੀ । ਫਿਰ ਘਾਹ ਫੂਸ ਦਾ ਵਿਛੋਨਾ, ਵਿਛਾਕੇ ਪੌਸ਼ਧ ਵਰਤ ਅੰਗੀਕਾਰ ਕੀਤਾ ਅਤੇ ਭਗਵਾਨ ਮਹਾਵੀਰ ਰਾਹੀਂ ਪ੍ਰਗਟ ਕੀਤੇ ਧਰਮ ਉਪਦੇਸ਼ ਦਾ ਪਾਲਣ ਕਰਨ ਲਗਾ। 70
ਇਸਤੋਂ ਬਾਅਦ ਆਨੰਦ ਸ਼੍ਰੋਮਣੀ ਦੇ ਉਪਾਸਕ ਨੇ ਉਪਾਸਕ ਦੀਆਂ ਪ੍ਰਤਿਮਾਵਾਂ ਸਵੀਕਾਰ ਕਰਕੇ ਧਰਮ ਵਿਚ ਘੁਮਨ ਲਗਾ। ਉਸਨੇ ਪਹਿਲਾਂ ਉਪਾਸਕ ਪ੍ਰਤਿਮਾਂ ਦਾ ਯਥਾ ਸੂਤਰ ਯਥਾਕਲਪ, ਯਥਾਮਾਰਗ, ਯਥਾ ਤੱਥਯ ਸਰੀਰ ਰਾਹੀਂ ਸ਼ਾਵੀਕਾਰ ਕੀਤਾ, ਪਾਲਣ ਕੀਤਾ, ਸੋਧਿਆ, ਕੀਰਤਨ ਕੀਤਾ ਅਤੇ ਅਰਾਧਨਾ ਕੀਤੀ।71।
ਇਸਤੋਂ ਬਾਅਦ ਆਨੰਦ ਸ਼੍ਰੋਮਣਾਂ ਦੇ ਉਪਾਸਕ ਨੇ ਦੂਸਰੀ, ਤੀਸਰੀ, ਚੌਥੀ, ਪੰਜਵੀ ਛੇਵੀਂ, ਸੱਤਵੀਂ, ਅਠਵੀਂ, ਨੌਵੀਂ, ਦਸਵੀਂ ਅਤੇ ਗਿਆਰਵੀਂ ਉਪਾਸਿਕ ਪ੍ਰਤਿਮਾਂ ਨੂੰ ਗ੍ਰਹਿਣ ਕੀਤਾ। 72
1. ਦਰਸਨ ਪ੍ਰਤਿਮਾਂ :--ਜੈਨ ਧਰਮ ਤੋ ਦਰਸਨ ਪ੍ਰਤਿ ਸਹੀ ਵਿਸਵਾਸ ਰਖਣਾ ਦੇਵ ਗੁਰੂ ਦੇ ਦਸ਼ੇ ਰਾਹ ਤੇ ਸਰਧ, ਨਾਲ ਚਲਨਾ, ਝੂਠੇ ਮੱਤਾ ਤੋਂ ਪਰੇ ਰਹਿਨਾ ਹੀ ਦਰਸ਼ਨ ਪ੍ਰਤਿਮਾਂ ਹੈ ।
48]