________________
ਆਨੰਦ ਨੇ ਉਪਰੋਕਤ ਢੰਗ ਨਾਲ ਪ੍ਰਤਿਗਿਆ (ਅਵਿਗ੍ਰਹਿ ਕੀਤੀ, ਮਣ ਭਗਵਾਨ ਮਹਾਵੀਰ ਨੂੰ ਤਿੰਨ ਵਾਰ ਬੰਦਨਾ ਕੀਤੀ, ਭਗਵਾਨ ਦੇ ਕੋਲੋਂ ਉਠਕੇ ਦੁਤਪਲਾਸ਼ ਚੇਤਯ ਤੋ ਬਾਹਰ ਨਿਕਲਿਆ ਅਤੇ ਆਪਣੇ ਘਰ ਪਹੁੰਚਿਆ ਆਪਣੀ ਸਿਵਾਨੰਦ ਨਾਓਂ ਦੀ ਪਤਨੀ ਨੂੰ ਇਸ ਪ੍ਰਕਾਰ ਕਿਹਾ
तदस्ति येषा तेऽन्ययूथिका चरकादिकुतीर्थिकाः तान अन्ययूथिक देवतानि वा हरिहरादीनि अन्यस्थिकपरिगृहीतानि वा चेत्यानि श्रर्हत्प्रति मालक्षणानि यथा भौतपरिग्रहीतानि वीरभद्रमहाकालादीनि " वन्दितुं वा" अभिवादनं कर्तुं नमस्कर्तुं वा प्रणामपूर्वकं प्रशस्तध्वनि निभिर्गणोत्कीर्तन कर्तुं तद्भक्तनां मिथ्यात्वस्थिरीकरणादिदोषप्रसङ्गादित्याभि
ਬੰਧ:
2. (1) ਸਾਧੂ । (2) ਗਿਆਨ । (3) ਬਾਗ । (4) ਮੰਦਰ । (5) ਮਹਾਦਰਖਤ । (6) ਦੇਆਂ ਦਾ ਦਰਖਤ । (7) ਬੁੱਧਾਂ ਦੇ ਭੇਦ । (8) ਯੱਗਸਥਾਨ । (9) ਲੋਕਾਂ ਦੇ ਠਹਿਰਣ ਦੀ ਥਾਂ । (10) ਦੇਵਤਿਆਂ ਦੇ ਠਹਿਰਣ ਦਾ ਥਾਂ । (11) ਮੂਰਤੀ । (12) ਚਿਤਾ ਉਤੇ ਬਨਿਆ ਸਤੂਪ । ਇਹ ਵੀ ਚੇਤਯ ਸ਼ਬਦ ਦੇ ਅਰਥ ਹਨ ।
ਪਾਠ ਇਥੇ ਅਰਿਹੰਤ ਚੇਤਯ ਸ਼ਬਦ ਵੀ ਮਿਲਦਾ ਹੈ, ਅਰਿਹੰਤ ਚੇਤਯ ਤੋਂ ਭਾਵ ਬੁਧ ਮੰਦਰਾਂ ਤੋਂ ਵੀ ਲਾਇਆ ਜਾ ਸਕਦਾ ਹੈ ਕਿਉਂਕਿ ਬੁੱਧ ਧਰਮ ਵਾਲੇ ਵੀ ਆਪਣੇ ਬੁੱਧ ਨੂੰ ਅਰਿਹੰਤ ਤੇ ਮੰਦਰ ਨੂੰ ਚੇਤਯ ਆਖਦੇ ਹਨ।
2. ਇਥੇ ਜੋ ਨਮਸਕਾਰ ਕਰਨ ਦੀ ਮਨਾਹੀ ਕੀਤੀ ਗਈ ਹੈ ਇਸ ਦਾ ਇਹ ਭਾਵ ਨਹੀਂ ਕਿ ਜੈਨ ਕਿਸੇ ਹੋਰ ਧਰਮ ਦੇ ਮਨੁੱਖ ਜਾਂ ਗੁਰੂ ਨੂੰ ਨਮਸਕਾਰ ਨਹੀਂ ਕਰ ਸਕਦਾ । ਇੱਥੇ ਭਾਵ ਇਹ ਹੈ ਕਿ ਦੂਸਰੇ ਮੱਤਾਂ ਦੇ ਗੁਰੂਆਂ ਨੂੰ ਗੁਰੂ ਬੁੱਧੀ ਜਾਂ ਧਰਮ ਸਮਝਕੇ ਨਮਸਕਾਰ ਕਰਨਾ, ਦਾਨ ਦੇਣਾ ਮਨਾ ਹੈ । ਰਹਿਮ ਜਾਂ ਦਿਆ ਕਰਕੇ ਵਕ ਅਜਿਹਾ ਕਰ ਸਕਦਾ ਹੈ ਪਰ ਗੁਰੂ ਸਮਝ ਕੇ ਨਹੀਂ । ਜੋ ਇਥੇ ਬੁਲਾਉਣ ਦੀ ਮਨਾਹੀ ਹੈ, ਉਸ ਦਾ ਭਾਵ ਇਹ ਹੈ ਕਿ ਅਜਿਹੀ ਮੁਲਾਕਾਤ ਨਾਲ ਵਕ ਦਾ ਧਾਰਮਿਕ ਵਿਸ਼ਵਾਸ਼ ਡੋਲ ਸਕਦੇ ਹਨ, ਉਹ ਭੈੜੀ ਸੰਗਤ ਕਾਰਣ ਫੇਰ ਸੰਸਾਰਿਕ ਪਾਪਾਂ ਵਿਚ ਲਗ ਸਕਦਾ ਹੈ, ਸ਼ਾਵਕ ਲਈ ਉਸਦੀ ਯੋਗ ਥਾਂ ਸੰਘ ਹੈ ਜਿਥੇ ਉਸਦੀ ਆਤਮਾ ਦਾ ਕਲਿਆਨ ਹੋ ਸਕਦਾ ਹੈ ।
45 ]