________________
ਇਸ ਤੋਂ ਬਾਅਦ ਆਨੰਦ ਗਾਥਾਪਤੀ ਨੇ ਮਣ ਭਗਵਾਨ ਮਹਾਵੀਰ ਤੋਂ ਪੰਜ ਅਣੂ ਵਰਤ ਅਤੇ ਸੱਤ ਸਿਖਿਆ ਵਰਤ ਰੂਪੀ ਬਾਰਾਂ ਪ੍ਰਕਾਰ ਦੇ ਸ਼ਰਾਵਕ ਧਰਮ (ਗ੍ਰਹਿਸਥ ਧਰਮ) ਸਵੀਕਾਰ ਕੀਤਾ। ਭਗਵਾਨ ਨੂੰ ਨਮਸਕਾਰ ਕਰਕੇ, ਉਹ ਇਸ ਕਾਰ ਬੋਲਿਆ ਅਤੇ ਪ੍ਰਤਿਗਿਆ ਲਈ ਕਿ ਹੇ ਭਗਵਾਨ ! ਅਜ ਤੋਂ ਮੈਂ ਅਨਯ ਤੀਰਥੀ (ਦੂਸਰੇ ਮਤਾਂ ਵਾਲੇ) ਨੂੰ, ਉਨ੍ਹਾਂ ਦੇ ਦੇਵਤਿਆਂ ਨੂੰ, ਉਨ੍ਹਾਂ ਰਾਹੀਂ ਸਵੀਕਾਰ (ਕਬਜ਼ੇ ਵਿਚ) ਕੀਤੇ ਅਰਿਹੰਤ (ਜੈਨ) ਚੈਤਯ (ਮੰਦਰ) ਨੂੰ ਨਮਸਕਾਰ ਕਰਨਾ ਯੋਗ ਨਹੀਂ ਸਮਝਾਂਗਾ । ਇਸ ਪ੍ਰਕਾਰ ਉਨ੍ਹਾਂ ਨੂੰ ਬਿਨਾਂ ਬੁਲਾਏ ਆਪਣੇ ਵਲੋਂ ਬੁਲਾਉਣਾ, ਉਨ੍ਹਾਂ ਨੂੰ ਗੁਰੂ ਬੁੱਧੀ ਨਾਲ ਅਸਨ, ਪਾਨ, ਖਾਦਯ, ਸਵਾਦਯ ਅਹਾਰ ਦੇਣਾ ਅਜਿਹਾ ਦਾਨ ਦੇਣ ਲਈ ਉਨ੍ਹਾਂ ਮਤਾਂ ਦੇ ਗੁਰੂਆਂ ਨੂੰ ਬੁਲਾਵਾ ਦੇਣਾ । ਇਸ ਨੂੰ ਚੰਗਾ ਨਹੀਂ ਸ਼ਮਝਾਂਗਾ ਪਰ ਰਾਜਾ ਦੇ ਆਖਣ ਤੇ, ਸੰਘ ਦੇ ਆਖਣ ਤੇ, ਦੇਵਤੇ ਦੇ ਆਖਣ ਤੇ, ਤਾਕਤਵਰ ਦੇ ਆਖਣ ਤੇ, ਗੁਰੂਆਂ ਮਾਂ ਪਿਓ ਦੇ ਆਖਣ ਤੇ, ਰੁਜਗਾਰ ਲਈ ਜੇ ਮੈਨੂੰ ਅਜਿਹਾ ਕਰਨਾ ਪਵੇ ਤਾਂ ਇਹ ਨਿਯਮ ਉਲਘੰਣਾ ਹੋ ਸਕਦਾ ਹੈ (ਭਾਵ ਇਨਾਂ ਕਾਰਨਾਂ ਕਰਕੇ ਇਸ ਨਿਯਮ ਵਿਚ ਢਿੱਲ ਹੋ ਸਕਦੀ ਹੈ ) ਮੈਂ ਨਿਰਗਰੰਥਾਂ ਸ਼ਮਣਾਂ ਨੂੰ ਪਾਸਕ, ਏਸਨੀਆਂ (ਸ਼ੁੱਧ ਅਸਨ, ਪਾਨ ਖਾਦਯ, ਸਵਾਦਯ, ਕਪੜੇ, ਭਾਂਡੇ ਕੰਬਲ ਪਾਦ ਪੋਛਣ (ਪੈਰ ਪੂਛਨ ਦਾ ਕਪੜਾ) ਫਲਕ (ਫੱਟਾ) ਸ਼ੈਯਾ (ਤਖਤਪੋਸ਼) ਸੰਸਤਾਰ (ਘਾਹ ਦਾ ਵਿਛੋਣਾ ਅੰਸ਼ਧ (ਦਵਾਈ) ਭੋਜਯ ਦੇ ਕੇ ਉਨਾਂ ਦਾ ਸਤਿਕਾਰ ਕਰਦਾ ਹੋਇਆ ਜਿੰਦਗੀ ਗੁਜਾਰਾਂਗਾ 159
ਪਾਠ ਨੰ. 56 ਦੀ ਟਿਪਣੀ
1. ਚੇਤਯ ਸਬਦ ਦੇ ਕਈ ਅਰਥ ਹਨ । ਟੀਕਾਕਾਰ ਅਚਾਰੀਆ ਸ਼੍ਰੀ ਅਭੈ ਦੋਵ ਸੂਰੀ ਨੇ ਇਸ ਪਾਠ ਵਿਚ ਆਏ ਅਰਿਹੰਤ ਚੇਤਯ ਸ਼ਬਦ ਦੀ ਵਿਆਖਿਆ ਇਸ ਪ੍ਰਕਾਰ ਕੀਤੀ ਹੈ ।
‘ਸਮੀਅੱਕਤਵ ਦੀ ਪ੍ਰਾਪਤੀ ਨੂੰ ਲੈ ਕੇ ਦੋਸ਼ ਰਹਿਤ ਸਮਿਅੱਕਤਵ ਦੇ ਪਾਲਣ ਕਰਨ ਦੇ ਲਈ ਜੈਨ ਸੰਘ ਤੋਂ ਛੂਟ, ਚਰਕ ਆਦਿ ਦੂਸਰੇ ਧਰਮਾਂ ਦੇ ਸ਼ਾਧੂਆਂ, ਹਰੀ ਹਰ ਆਦਿ ਦੇਵਤਿਆਂ ਅਤੇ ਅਰਿਹੰਤ ਦੀ ਮੂਰਤੀ, ਜਿਸਨੂੰ ਦੂਸਰੇ ਲੋਕ ਵੀਰ ਭਦਰ ਮਹਾਂ ਕਾਲ ਆਦਿ ਦੇ ਰੂਪ ਵਿਚ ਮੰਨਦੇ ਹਨ ਉਸ ਮੂਰਤੀ ਨੂੰ ਬੰਦਨਾ ਨਮਸਕਾਰ ਜਾਂ ਸਤੂਤੀ ਕਰਨਾ ਮੇਰੇ ਲਈ ਯੋਗ ਨਹੀਂ । ਦੂਸਰ ਮਤਾਂ ਦੇ ਸਾਧੂ ਜਾਂ ਦੇਵਤਿਆਂ ਨੂੰ ਮੰਨਨ, ਪੂਜਣ ਨਾਲ ਜੈਨ ਮੱਤ ਦੇ ਭਗਤਾਂ ਨੂੰ ਮਿਥੀਆਤਵ [ ਗਲਤ ਸਿਧਾਂਤਾਂ ] ਵਿਚ ਪੱਕਾ ਕਰਨ ਦਾ ਦੋਸ਼ ਆ ਸਕਦਾ ਹੈ ।
अनउत्थिएवेंत्ति जैनयूथाद् यद्यद् युथं संघान्तर तीर्थान्तरमित्यर्थः
44]