________________
ਅੰਤਰ-ਰਾਸ਼ਟਰੀ ਮਹਾਂਵੀਰ ਜੈਨ ਮਿਸ਼ਨ
ਨਿਊਯਾਰਕ (U. S. A.)
ਮੈਨੂੰ ਇਹ ਜਾਣ ਕੇ ਬੇਹੱਦ ਖੁਸ਼ੀ ਹੋਈ ਹੈ ਕਿ ਤੁਸੀਂ ਸ਼੍ਰੀ ਉਪਾਸਕ ਦਸਾਂਗ ਸੂਤਰ ਦਾ ਪਹਿਲਾ ਪੰਜਾਬੀ ਅਨੁਵਾਦ ਛਪਾ ਰਹੇ ਹੋ। ਇਹ ਕੰਮ ਬਹੁਤ ਮਹੱਤਵਪੂਰਣ ਅਤੇ ਇਤਿਹਾਸਿਕ ਹੈ ਲੋਕ ਭਾਸ਼ਾ ਵਿਚ ਅਨੁਵਾਦ, ਆਮ ਲੋਕਾਂ ਵਿਚ ਧਰਮ ਪ੍ਰਚਾਰ ਦਾ ਬਹੁਤ ਬੜਾ ਸਾਧਨ ਹੈ । ਸਾਨੂੰ ਅਮਰੀਕੀਆਂ ਚੇਲਿਆਂ ਨੂੰ, ਗੁਰੂ ਜੀ ਨੇ (ਮੁਨੀ ਸ਼੍ਰੀ ਸ਼ੁਸ਼ੀਲ ਕੁਮਾਰ ਜੀ ਮਹਾਰਾਜ) ਸ਼੍ਰੀ ਉਪਾਸਕ ਦਸਾਂਗ ਦੀ ਸੂਤਰ ਦੀ ਵਿਸਥਾਰ ਨਾਲ ਜਾਣਕਾਰੀ ਦਿਤੀ ਹੈ । ਸ਼੍ਰੀ ਉਪਾਸਕ ਦਸਾਂਗ ਵਿਚ ਜੈਨ ਉਪਾਸਕ ਦੇ ਵਰਤ ਅਤੇ ਕਰਤੱਵਾਂ ਦਾ ਵਿਸਥਾਰ ਪੂਰਵਕ ਵਰਨਣ ਹੈ । ਗੁਰੂ ਜੀ ਇਸ ਮੌਕੇ ਤੇ ਆਪ ਨੂੰ ਅਸ਼ੀਰਵਾਦ ਅਤੇ ਸ਼ੁਭ ਕਾਮਨਾਵਾਂ ਭੇਜਦੇ ਹਨ । ਮੇਰੇ ਵਲੋਂ ਵੀ ਅਨੁਵਾਦਕ ਰਵਿੰਦਰ ਕੁਮਾਰ ਜੈਨ, ਸੰਪਾਦਕ ਸ਼੍ਰੀ ਪਰਸ਼ੋਤਮ ਦਾਸ ਜੈਨ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ।
#
ਜੈ ਜਿਨੇਦਰ
ਸ਼ੁਭ ਚਿੰਤਕ ਸਵਾਮੀ ਗਿਆਨਾ ਨੰਦ ‘ਗੁਰੂ ਸ਼ਕਤੀ ਨਿਊਯਾਰਕ (U.S.A.)