________________
ਪ੍ਰੇਰਕ
ਦੀ
ਕਲਮ
ਸ਼੍ਰੀ ਰਵਿੰਦਰ ਕੁਮਾਰ ਨੂੰ ਮੈਂ ਮਹਾਂਵੀਰ ਨਿਰਵਾਨ ਸ਼ਤਾਵਦੀ ਦੇ ਸਮੇਂ ਤੋਂ ਜਾਣਦੀ ਹਾਂ । ਇਹ ਮੇਰਾ ਭਰਾ ਜੈਨ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕਾਫ਼ੀ ਲਗਨ ਅਤੇ ਮੇਹਨਤ ਕਰਦਾ ਹੈ ਇਸ ਦਾ ਹੀ ਧਰਮ ਭਰਾ ਸ਼੍ਰੀ ਪੁਰਸ਼ੋਤਮ ਦਾਸ ਜੈਨ ਹੈ ਜੋ ਅਪਣੀ ਸੰਪਾਦਨ ਕਲਾ ਵਿਚ ਮਾਹਿਰ ਹੈ। ਪਹਿਲਾਂ ਅਸੀਂ ‘ਮਹਾਂਵੀਰ ਸਿਧਾਂਤ ਤੇ ਉਪਦੇਸ ਪੁਸਤਕ' ਛਪਵਾਈ ਸੀ ਉਸ ਤੋਂ ਬਾਅਦ ਸ਼੍ਰੀ ਉੱਤਰਾਧਿਐਨ ਸੂਤਰ ਦਾ ਅਰਧ ਮਾਗਧੀ ਭਾਸ਼ਾ ਵਿਚੋਂ ਪੰਜਾਬੀ ਵਿਚ ਪਹਿਲਾਂ ਅਨੁਵਾਦ ਛਪਿਆ । ਜਿਸ ਦਾ ਚਹੁ ਪਾਸੇ ਸਵਾਗਤ ਹੋਇਆ । ਹੁਣ ਇਨ੍ਹਾਂ ਨੇ ਸ਼੍ਰੀ ਉਪਾਸਕ ਦਸਾਂਗ ਸੂਤਰ (ਸਤਵੇਂ ਅੰਗ) ਦਾ ਪੰਜਾਬੀ ਅਨੁਵਾਦ ਕੀਤਾ ਹੈ। ਮੈਨੂੰ ਆਸ ਹੈ ਕਿ ਪੰਜਾਬ ਦੇ ਰਹਿਣ ਵਾਲੇ ਇਸ ਸ਼ਾਸਤਰ ਨੂੰ ਪੜ੍ਹ ਕੇ ਆਪਣਾ ਜੀਵਨ ਸਫਲ ਬਨਾਉਣਗੇ । ਮੇਰੀ ਕਾਫੀ ਸਮੇਂ ਦੀ ਪ੍ਰੇਰਣਾ ਨੂੰ ਸ਼੍ਰੀ ਰਵਿੰਦਰ ਕੁਮਾਰ ਜੈਨ ਨੇ ਸ਼੍ਰੀ ਉਪਾਸਕ ਦਸਾਂਗ ਸੂਤਰ ਦਾ ਰੂਪ ਦਿਤਾ । ਮੈਨੂੰ ਆਸ ਹੈ ਕਿ ਵਿਦਵਾਨ ਵਰਗ ਅਤੇ ਆਮ ਜਨਤਾ ਇਸ ਸੂਤਰ ਦਾ ਸਵਾਗਤ ਕਰੇਗੀ ।
ਸਾਧਵੀ ਸਵਰਨ ਕਾਂਤਾ