________________
: :
781MME%E3ਓ 7
,
WJy (
k
.
5
ਦਾਅ ਤੋਂ ਦੂਰ
ਅਭਿਨੰਦਨ
ਰਾਸ਼ਟਰ ਸੰਤ ਉਪਾਧਿਆਇ ਸ਼ੀ ਅਮਰ ਮੁਨੀ ਜੀ ਮਹਾਰਾਜ
ਪੁਰਾਣੇ ਭਾਰਤੀ ਧਰਮਾਂ ਵਿੱਚ ਅਤੇ ਭਾਰਤੀ ਸੰਸਕ੍ਰਿਤੀ ਵਿੱਚ ਵਿਚਾਰ ਅਤੇ ਆਚਾਰ ਦੋਹਾਂ ਦੀ ਹੀ ਸਨਮਾਨ ਪੂਰਵਕ ਜਗ੍ਹਾ ਰਹੀ ਹੈ । ਪਰ ਆਮ ਵੇਖਿਆ ਜਾਂਦਾ ਹੈ ਕਿ ਕੁਝ ਲੋਕ ਵਿਚਾਰ ਨੂੰ ਮਹੱਤਵ ਦਿੰਦੇ ਹਨ ਅਤੇ ਕੁਝ ਆਚਾਰ ਨੂੰ । ਵਿਚਾਰਵਾਦੀਆਂ ਨੇ ਆਖਿਆ ਕਿ ਸਭ ਕੁਝ ਵਿਚਾਰ ਹੀ ਹੈ । ਆਚਾਰਵਾਦੀ ਇਕੱਲੇ ਆਚਾਰ ਤੇ ਹੀ ਜ਼ੋਰ ਦਿੰਦੇ ਹਨ । ਪਰ ਗੀਤਾਂ ਵਿੱਚ ਸ਼੍ਰੀ ਕ੍ਰਿਸ਼ਨ ਨੇ ਗਿਆਨ ਯੋਗ, ਕਰਮ ਯੋਗ ਅਤੇ ਭਗਤੀ ਯੋਰਾ ਦਾ ਸੁੰਦਰ ਸੁਮੇਲ ਪੇਸ਼ ਕੀਤਾ ਹੈ । ਜੋ ਕਰਮਵਾਦੀ ਹੈ ਉਹ ਗਿਆਨ ਤੋਂ ਬਿਨਾ ਜੀਵਨ ਦਾ ਵਿਕਾਸ ਨਹੀਂ ਕਰ ਸਕਦਾ । ਇਕੱਲਾ ਗਿਆਨ ਵੀ ਜੀਵਨ ਦੀ ਤਰੱਕੀ ਦਾ ਕਾਰਣ ਨਹੀਂ ਬਣ ਸਕਦਾ । ਇਸ ਲਈ ਜ਼ਿੰਦਗੀ ਵਿੱਚ ਗਿਆਨ ਅਤੇ ਕਿਆ ਦਾ ਅਤੇ ਵਿਚਾਰ ਤੇ ਆਚਰਣ ਦਾ ਸੁਮੇਲ ਮਨੁੱਖੀ ਜੀਵਨ ਦੀ ਤਰੱਕੀ ਦਾ ਕਾਰਣ ਬਣ ਸੈਕਦਾ ਹੈ । | ਭਾਰਤੀ ਰਿਸ਼ੀ ਮੁਨੀਆਂ ਦਾ ਇਹ ਵਿਸ਼ਵਾਸ ਰਿਹਾ ਹੈ ਕਿ ਜੇ ਵਿਚਾਰਾਂ ਨੂੰ ਆਚਾਰ ਦਾ ਰੂਪ ਨਾ ਦਿਤਾ ਜਾਵੇ ਜਾਂ ਆਚਾਰ-ਵਿਚਾਰ ਨੂੰ ਗ੍ਰਹਿਣ ਨਾ ਕਰੇ ਤਾਂ ਉਨ੍ਹਾਂ ਦੋਹਾਂ ਦਾ ਕੋਈ ਮੁੱਲ ਨਹੀਂ ਰਹੇਗਾ । ਵਿਚਾਰ ਜਦ ਵਿਵਹਾਰ ਦਾ ਰੂਪ ਹਿਣ ਕਰਦਾ ਹੈ ਤਾਂ ਉਸ ਨੂੰ ਆਚਾਰ ਕਿਹਾ ਜਾਂਦਾ ਹੈ ।
ਭਗਵਾਨ ਮਹਾਂਵੀਰ ਅਤੇ ਭਗਵਾਨ ਬੁੱਧ ਨੇ ਅਪਣੀ ਅਪਣੀ ਪਰੰਪਰਾਵਾਂ ਵਿੱਚ ਆਚਾਰ ਅਤੇ ਵਿਚਾਰ ਦੋਹਾਂ ਦੀ ਸੁੰਦਰ ਸਥਾਪਨਾ ਕੀਤੀ ਹੈ । ਇਸ ਵਿੱਚ ਕੋਈ ਸ਼ਕ