________________
ਇਸ ਤੋਂ ਬਾਅਦ ਸਥੂਲ ਅਦੱਤਾਦਾਨ ਵਿਰਮਣ ਵਰਤ ਦੇ ਪੰਜ ਅਤਿਚਾਰ ਜਾਨਣ ਯੋਗ ਤਾਂ ਹਨ, ਪਰ ਗ੍ਰਹਿਣ ਕਰਨ ਯੋਗ ਨਹੀਂ। ਉਹ ਇਸ ਪ੍ਰਕਾਰ ਹਨ (1) ਸਤੇਨਾ ਹਰਿਤ ਚੋਰ ਰਾਹੀਂ ਦਿਤੀ ਚੀਜ ਗ੍ਰਹਿਣ ਕਰਨਾ (2) ਤਸਕਰ ਪ੍ਰਯੋਗ (ਚੋਰੀ ਦੇ ਧੰਦੇ ਲਈ ਚੋਰਾਂ ਨੂੰ ਭਰਤੀ ਕਰਨਾ) (3) ਵਿਰੁੱਧਰਾਜਯ ਅਤਿ—ਇਕ ਦੇਸ਼ ਦੀ ਹੱਦ ਬਿਨਾ ਆਗਿਆ ਪਾਰ ਕਰਨਾ (4) ਕੂਟ ਤੁਲਾ-ਕੂਟ ਮਾਨ (ਗਲਤ ਤੌਲ ਅਤੇ ਗਲਤ ਮਾਪ)(5) ਤਤਤਿਰੂਪਕ ਵਿਵਹਾਰ (ਮਿਲਾਵਟ ਜਾਂ ਹੋਰ ਢੰਗ ਰਾਹੀਂ ਗਲਤ ਵਸਤੂ ਨੂੰ ਸਹੀ ਦਸਣ ਅਸਲੀ ਨੂੰ ਨਕਲੀ ਅਤੇ ਨਕਲੀ ਨੂੰ ਅਸਲੀ ਆਖਣਾ ।47।
(3) ਜੋ ਗੱਲ ਬੁਰੀ ਹੈ ਅਤੇ ਝੂਠੀ ਹੈ ਪਰ ਸਾਡੇ ਖਿਆਲ ਵਿਚ ਉਹ ਚੰਗੀ ਤੇ ਸੱਚੀ ਹੈ ਸੱਚੇ ਮਨ ਨਾਲ ਸਲਾਹ ਦੇਣਾ ।
ਤੀਸਰਾ ਦੋਸ਼, ਦੋਸ਼ਾਂ ਦੀ ਸ਼੍ਰੇਣੀ ਵਿਚ ਨਹੀਂ ਆਉਂਦਾ ।
ਕੁਟਲੇਖ-ਕਰਨ ਤੋਂ ਭਾਵ ਹੈ ਝੂਠਾ ਲੇਖ ਲਿਖਣਾ । ਇਹ ਅਤਿਚਾਰ ਤਦ ਹੀ ਹੈ ਜੇ ਅਣਗਹਿਲੀ ਕਾਰਣ ਕੀਤਾ ਜਾਵੇ ਜਾਂ ਉਪਾਸਕ ਮੂਰਖਤਾ ਕਾਰਣ ਇਹ ਸੋਚੇ ਕਿ ਮੈਂ ਝੂਠ ਬੋਲਣ ਦਾ ਤਿਆਗ ਕੀਤਾ ਹੈ ਲਿਖਣ ਦਾ ਨਹੀਂ । ਕੂਟ ਤੋਂ ਭਾਵ ਹੈ ਜੋ ਵਸਤੂ ਸ਼ਾਹਮਣੇ ਨਾ ਹੋਵੇ, ਉਸਦਾ ਲਿਖਣਾ ਜਾਂ ਜਾਲੀ ਦਸ਼ਤਾਵੇਜ਼ ਬਣਾਉਣਾ, ਕਿਸੇ ਦੇ ਨਾਂ ਦੀ ਮੁਹਰ ਜਾਲ੍ਹੀ ਜਾਂ ਦਸਖਤ ਬਨਾਉਣਾ । ਜੇ ਉਪਰੋਕਤ ਕੰਮ ਅਣਗਹਿਲੀ, ਮੂਰਖਤਾ ਜਾਂ ਨਾ ਚਾਹੁੰਦੇ ਹੋ ਜਾਣ ਤਾਂ ਅਤਿਚਾਰ ਨਹੀਂ ਜੇ ਇਹੋ ਕੰਮ ਕਿਸੇ ਨੂੰ ਹਾਨੀ ਪਹੁੰਚਾਣ ਲਈ ਕੀਤੇ ਜਾਣ ਤਾਂ ਇਹ ਵੀ ਅਨਾਚਾਰ ਬਣ ਜਾਂਦੇ ਹਨ ।
ਪਾਠ ਨੰ. 47 ਦੀ ਟਿੱਪਣੀ
(1) ਅਦੱਤਾਦਾਨ ਤੋਂ ਭਾਵ ਬਿਨਾ ਆਗਿਆ ਤੋਂ ਗ੍ਰਹਿਣ ਕੀਤੀ ਵਸਤੂ (ਚੋਰੀ) ਤੋਂ ਹੈ ਇਥੇ ਵੀ ਉਪਾਸਕ ਸਕੂਲ ਚੋਰੀ ਦਾ ਤਿਆਗ ਕਰਦਾ ਹੈ ਸੂਖਮ ਦਾ ਨਹੀਂ। ਟੀਕਾਕਾਰ ਨੇ ਇਸ ਦੇ ਹੇਠ ਲਿਖੇ ਰੂਪ ਫ਼ਰਮਾਏ ਹਨ ।
(1) ਸੰਨ੍ਹ ਲਾ ਕੇ ਚੋਰੀ ਕਰਨਾ (2) ਵਡਮੁਲੀ ਵਸਤੂ ਬਿਨ੍ਹਾਂ ਪੁੱਛੇ ਚੁੱਕਣਾ (3) ਮੁਸਾਫ਼ਿਰਾਂ ਦੀ ਜੇਬ ਕੱਟਣਾ ਜਾਂ ਗੰਢ ਕਟਣਾ, ਜਿੰਦਾ ਤੋੜਨਾ, ਡਾਕੇ ਮਾਰਨਾ, ਗਾਂ ਪਸ਼ੂ, ਇਸਤਰੀ ਚੁਰਾਉਣਾ, ਸਰਕਾਰੀ ਟੈਕਸ ਦੀ ਚੋਰੀ ਅਤੇ ਵਪਾਰ ਵਿਚ ਬੇਈਮਾਨੀ ਇਸ ਵਿਚ
ਸ਼ਾਮਲ ਹਨ ।
30]