________________
च्याभ्याख्यानम् असद्धोषाध्याक्षेपण सहसाभ्याख्यानं, यथा चोरस्तवमि इत्यादि एतस्य चातिचात्वं सहसाकारेणैब, न तीव्रसंक्लेशेन भणनाਫਿਰਿ ।
ਭਾਵੇ ਝੂਠਾ ਦੋਸ਼ ਲਾਉਣਾ । ਜਿਵੇਂ ਤੂੰ ਚੋਰ ਹੈਂ । ਆਦਿ ਇਹ ਗਲ ਬਿਨਾਂ ਵਿਚਾਰੇ ਕਾਰਣ ਇਸ ਦੋਸ਼ ਵਿਚ ਆਉਂਦੀ ਹੈ । ਜੇ ਇਹ ਭੈੜੀ ਭਾਵਨਾ ਨਾਲ ਕੀਤਾ ਜਾਵੇ ਤਾਂ ਇਹ ਅਤਿਚਾਰ ਹੀ ਨਹੀਂ ਸਗੋਂ ਅਨਾਚਾਰ (ਵਰਤ ਦਾ ਟੂਟਨਾ) ਬਣ ਜਾਂਦਾ ਹੈ ।
(2) ਰਹਿਸਅਵਿਖਿਆਨ : ਉਸ ਦੇ ਦੋ ਅਰਥ ਕੀਤੇ ਜਾਂਦੇ ਹਨ । (1) ਕਿਸੇ ਦੀ ਗੁਪਤ ਗੱਲ ਨੂੰ ਪਰਗਟ ਕਰਨਾ । (2) ਜਾਂ ਕਿਸੇ ਦੇ ਪਿੱਛੇ ਲਗਕੇ ਉਸਤੇ ਸਾਜਿਸ਼ ਦਾ ਦੋਸ਼ ਲਾਉਣਾ । ਇਸ ਪ੍ਰਕਾਰ ਅਚਾਨਕ ਹੀ ਆਖ ਦੇਣਾ, ਇਹ ਲੋਕ ਚੋਰੀ ਜਾਂ ਰਾਜ ਵਿਰੁੱਧ ਬਗਾਵਤ ਕਰ ਰਹੇ ਹਨ । ਇਹ ਵੀ ਅਤਿਚਾਰ ਉਥੇ ਤੱਕ ਹੈ ਜਦ ਮਨ ਵਿਚ ਭੈੜੀ ਭਾਵਨਾ ਨਾ ਹੋਵੇ, ਜੇ ਭੈ ਭਾਵਨਾ ਨਾਲ ਇਉਂ ਕੀਤਾ ਜਾਵੇ ਇਹ ਵੀ ਅਨਾਚਾਰ ਹੀ ਹੈ । ਟੀਕਾਕਾਰ ਨੇ ਇਸ ਬਾਰੇ ਇਉਂ ਕਿਹਾ ਹੈ । ਕ ਬਰ ਦਿ। ਦਫ਼: - स्तन हेतु ना अभ्याख्यानं रहोऽभ्याख्यानम् एतदुक्तं भवति रहसि मन्त्रयमाणानां वक्ति एते हीदं चेदंच राजापकारादि मन्त्रयन्तीति एतस्य चातिचारत्वमना भोगभणनात एकांतमात्रापाधि च्च पुर्वस्माद्धिशेषः अथवा सम्भाव्यमानेधिभणनादत्तित्रारो न तुं भङ्गोऽयमिति ।
ਰਹਿ ਦਾ ਅਰਥ ਹੈ ਏਕਾਂਤ ਅਤੇ ਉਸੇ ਏਕਾਂਤ ਦੇ ਆਧਾਰ ਤੇ ਝੂਠਾ ਦੋਸ਼ ਲਾਉਣਾ ਰਹਿਸਵਖਿਆਨ ਹੈ । ਪਹਿਲੇ ਦੋਸ਼ ਤੋਂ ਇਹ ਕਾਫ਼ੀ ਮਹੱਤਵਪੂਰਨ ਹੈ ਏਕਾਂਤ ਵਿਚ ਲਾਇਆ ਦੋਸ਼ ਪੂਰੀ ਤਰਾਂ ਗਲਤ ਨਹੀਂ ਹੁੰਦਾ | ਇਸ ਆਧਾਰ ਤੇ ਇਸ ਦੀ ਗਣਨਾ ਅਤਿਚਾਰਾਂ ਵਿੱਚ ਕੀਤੀ ਗਈ ਹੈ ਇਸੇ ਕਾਰਨ ਇਸ ਨਾਲ ਵਰਤ ਭੋਗ ਨਹੀਂ ਗਿਣਿਆ ਜਾਂਦਾ।
(3) ਸਵਦਾ ਮੰਤਰ ਭੇਦ : ਆਪਣੀ ਧਰਮ ਪਤਨੀ ਦੀਆਂ ਗੁਪਤ ਗੱਲਾਂ ਪ੍ਰਗਟ ਕਰਨਾ ਚੰਗਾ ਨਹੀਂ ਹੁੰਦਾ। ਇਸ ਕਾਰਨ ਘਰ ਵਿਚ ਕਲੇਸ਼ ਪੈਦਾ ਹੋ ਸਕਦਾ ਹੈ ਅਤੇ ਮਨੁੱਖ ਨੂੰ ਸਮਾਜ ਵਿਚ ਸ਼ਰਮਸਾਰ ਹੋਣਾ ਪੈਂਦਾ ਹੈ ।
(4) ਰਿਸ਼ਉਪਦੇਸ਼ :-ਇਸ ਦੇ ਕਈ ਅਰਥ ਹਨ ਜਿਵੇਂ, ਝੂਠੀ ਸਲਾਹ ਜਾਂ . ਉਪਦੇਸ਼ ਦੇਣਾ ।
(!) ਜਿਸ ਗੱਲ ਬਾਰੇ ਆਪ ਨੂੰ ਪਤਾ ਨਹੀਂ ਉਸ ਬਾਰੇ ਸਲਾਹ ਦੇਣਾ । (2) ਕਿਸੇ ਗੱਲ ਦਾ ਨੁਕਸਾਨ ਜਾਣਦੇ ਹੋਏ ਵੀ ਗਲਤ ਸਲਾਹ ਦੇਣਾ ।
[ 29