________________
ਜਦ ਆਨੰਦ ਨੂੰ ਸ਼ਹਿਰ ਦੇ ਲੋਕਾਂ ਤੋਂ ਪਤਾ ਲਗਾ ਕਿ ਸ੍ਰਮਣ ਭਗਵਾਨ ਮਹਾਂਵੀਰ ਸ਼ਹਿਰ ਦੇ ਬਾਹਰ ਪਧਾਰ ਚੁਕੇ ਸਨ । ਤਾਂ ਉਸਨੇ ਸੋਚਿਆ ਮੈਨੂੰ ਵੀ ਭਗਵਾਨ ਮਹਾਂਵੀਰ ਦੇ ਦਰਸ਼ਨ ਕਰਨ ਲਈ ਜਾਣਾ ਚਾਹੀਦਾ ਹੈ । ਵਿਧੀ ਅਨੁਸਾਰ ਨਮਸਕਾਰ ਕਰਨਾ ਚਾਹੀਦਾ ਹੈ ਇਸ ਨਾਲ ਮਹਾਨ ਫਲ (ਪੁੰਨ) ਦੀ ਪ੍ਰਾਪਤੀ ਹੋਵੇਗੀ । ਇਹ ਸੋਚਕੇ ਉਸਨੇ ਇਸ਼ਨਾਨ ਕੀਤਾ ਸ਼ੁਧ ਅਤੇ ਸਭਾ ਵਿਚ ਆਦਯੋਗ ਮੰਗਲ (ਸੁਖਕਾਰੀ) ਕਪੜੇ ਧਾਰਨ ਕੀਤੇ। ਗਿਣਤੀ ਵਿਚ ਥੋੜੇ ਬਹੁਮੁੱਲੇ ਗਹਿਣਿਆਂ ਨਾਲ ਸਰੀਰ ਨੂੰ ਸਜਾਇਆ ਕਰੰਟ ਫੁੱਲਾਂ ਦੇ ਹਾਰ ਨਾਲ ਸਜਿਆ ਛਤਰ ਧਾਰਨ ਕੀਤਾ। ਇਸ ਪ੍ਰਕਾਰ ਬਹੁਤ ਸਾਰੇ ਲੋਕਾਂ ਨਾਲ ਘਿਰਿਆ ਉਹ ਪੈਂਦਲ ਹੀ ਸ਼ਹਿਰ ਦੇ ਵਿਚਕਾਰ ਹੂੰ ਦਾ ਹੋਇਆ ਦੁਤਪਲਾਸ਼ ਜੋਤਯ ਨਾਓਂ ਦੇ ਬਾਗ ਵਿਚ ਪਹੁੰਚਿਆ । ਜਿਥੋਂ ਭਗਵਾਨ ਮਹਾਂਵੀਰ ਵਿਰਾਜਮਾਨ ਸਨ । ਉਥੇ ਜਾਕੇ ਭਗਵਾਨ ਮਹਾਵੀਰ ਨੂੰ ਤਿੰਨ ਵਾਰ ਪ੍ਰਦਿਖਿਨਾ ਕੀਤਾ, ਬੰਦਨਾ ਨਮਸਕਾਰ ਕੀਤਾ, ਵਿਧੀ ਅਨੁਸਾਰ ਭਗਤੀ ਕੀਤੀ (10)॥
ਹੈ
ਬਚਨ ਰਾਂਹੀ ‘ਜੋ ਜੋ ਭਗਵਾਨ ਆਖਦੇ ਹੋ ਉਸਨੂੰ ਅਜਿਹਾ ਹੀ ਹੈ ਭਗਵਾਨ । ਇਹੋ ਸਚਾਈ ਹੈ ਪ੍ਰਭੂ । ਇਹੋ ਸਚ ਹੈ ਭਗਵਾਨ । ਬਿਨਾਂ ਸ਼ੱਕ ਇਹੋ ਹੈ, ਇਹੋ ਬੇਹਤਰ ਹੈ ਭਗਵਾਨ । ਇਹ ਮਨਜੂਰ ਹੈ ਭਗਵਾਨ । ਇਹੋ ਫਲ ਦੇਣ ਵਾਲਾ ਹੈ ਭਗਵਾਨ ! ਜਿਹਾ ਆਪਣੇ ਫਰਮਾਇਆ ਹੈ ਸਭ ਸਹੀ ਹੈ? ਇਸ ਪ੍ਰਕਾਰ ਵਿਰੋਧ ਤਿਆਗ ਕੇ ਭਗਤੀ ਕਰਨਾ ਬਚਨ ਭਗਤੀ ਹੈ । ਮਨ ਰਾਂਹੀ ਉਤਸ਼ਾਹ ਉਤਪੰਨ ਕਰਕੇ ਧਰਮ ਦੇ ਪ੍ਰਤਿ ਪਿਆਰ ਅਤੇ ਧਰਮ ਨੂੰ ਅਪਨਾਉਣ ਵਿਚ ਤੇਜੀ ਵਿਖਾਉਣ ਮਨ ਦੀ ਭਗਤੀ ਹੈ ।
ਪਾਠ 10 ਦੀ ਟਿੱਪਣੀ----
1. ਵਿਧੀਪੂਰਕ ਭਗਤੀ ਦਾ ਪਾਠ ਇਸ ਪ੍ਰਕਾਰ ਹੈ ।
ਹੇ ਭਗਵਾਨ ਮਹਾਵੀਰ ਮੈਂ ਆਪ ਨੂੰ ਬੰਦਨਾ ਕਰਦਾ ਹਾਂ, ਨਮਸਕਾਰ ਕਰਦਾ ਹਾਂ, ਸਤਿਕਾਰ ਕਰਦਾ ਹਾਂ, ਸਨਮਾਨ ਕਰਦਾ ਹਾਂ, ਕਿਉਂਕਿ ਆਪ ਕਲਿਆਨ ਕਰਨ ਵਾਲੇ ਹੋ ਆਪ ਦੁੱਖਾਂ ਨੂੰ ਦੂਰ ਕਰਕੇ ਮੰਗਲ (ਖੁਸ਼ੀਆਂ) ਦੇਣ ਵਾਲੇ ਹੋ, ਆਪ ਦੇਵਤਾ ਰੂਪ ਹੈ, ਆਪ ਗਿਆਨਵਾਨ ਹੋ, ਇਸ ਲਈ ਮੈਂ ਆਪ ਦੀ ਉਪਾਸਨਾ ਕਰਦਾ ਹਾਂ, ਮਸਤੱਕ ਝੁੱਕਾ ਕੇ ਬੰਦਨਾਂ ਕਰਦਾ ਹਾਂ (ਇਸ ਪ੍ਰਕਾਰ ਤਿੰਨ ਵਾਰ ਕਿਹਾ ਜਾਂਦਾ ਹੈ) ।
ਇਨਾਂ ਸ਼ਬਦਾਂ ਦੀ ਵਿਆਖਿਆਂ ਸ਼੍ਰੀ ਰਾਜ਼ਨੀਆਂ ਸੂਤਰ ਦੀ ਟੀਕਾ ਵਿਚ ਆਚਾਰੀਆਂ ਮਲਯਗਿਰੀ ਨੇ ਇਸ ਪ੍ਰਕਾਰ ਕੀਤੀ ਹੈ
---
कल्लाणं मंगलं देवई चेइयं पज्जुवासामि कल्याणं- कल्याणकारित्वात् मंगलं दरितोपशमकारित्वात् देवतां देवं तेलोक्याधिपतित्वात् चत्यं सुप्रशस्तमनोहेतुत्वात् पर्युपासितुम् सेवितुम् ।
[17