________________
ਚੰਪਾ ਨਗਰੀ ਵਿਚ ਜਾਂਦਿਆਂ ਕੌਣਿਕ ਰਾਜਾ ਵੀ ਬਹੁਤ ਸਾਰੇ ਦਰਸ਼ਣ ਦੇ ਇਛੁੱਕ, ਕਾਮ ਭੋਗ ਦੇ ਇਛੁੱਕ, ਭੋਜਨ ਦੇ ਇਛੁੱਕ, ਭੀੜੇ ਕਪਲਿਕ, ਕਰਪੀੜਿਤ ਸੰਖ ਵਜਾਉਣ ਵਾਲੇ, ਘੁਮਾਰ, ਕਿਸਾਨ, ਹਾਸਾ ਮਜਾਕ ਕਰਨ ਵਾਲੇ, ਭੱਟ, ਚਾਰਜ ਅਤੇ ਵਿਦਿਆਰਥੀਆਂ ਚੰਗੇ ਸੋਹਣੇ, ਪਿਆਰੇ, ਮਨਭਾਵਨੇ, ਮਨ ਵਿਚ ਖੁਭਨ ਵਾਲੇ ਸੈਂਕੜੇ ਨਾਰੇ ਲਾ ਰਹੇ ਸਨ, ਅਭਿਨੰਦਨ ਕਰ ਰਹੇ ਸਨ । ਉਸਤੱਤੀ ਕਰ ਰਹੇ ਸਨ । ਉਹ ਇਸ ਪ੍ਰਕਾਰ ਆਖ ਰਹੇ ਸਨ । ਹਜਾਰਾਂ ਦਿਲਾਂ ਰੂਪੀ ਮਾਲਾਂ ਤੋਂ ਬਾਅਦ ਕਰਵਾਉਂਦਾ ਹੋਇਆ ਹਜ਼ਾਰਾਂ ਮਨੋਰਥ ਰੂਪੀ ਮਾਲਾ ਦੀ ਇਛਾ ਪੂਰੀ ਕਰਦਾ ਹੋਇਆ ਸ਼ੋਭਾ ਅਤੇ ਸੁਭਾਗ ਦੇ ਬਚਨਾਂ ਨਾਲ ਪ੍ਰਸ਼ੰਸ਼ਾ ਪਾ ਰਿਹਾ ਸੀ। ਬਹੁਤ ਸਾਰੇ ਹਜਾਰਾਂ ਇਸਤਰੀ ਪੁਰਸ਼ ਦੀ ਹਬ ਜੋੜ ਰੂਪੀ ਮਾਲਾ ਨੂੰ ਸਵੀਕਾਰ ਕਰਦਾ ਹੋਇਆ, ਮਿਠੀ ਕੋਮਲ ਅਵਾਜ ਨਾਲੇ ਪਰਜਾ ਦੀ ਕੁਸ਼ਲਤਾ ਪੁਛਦਾ ਹੋਇਆ ਹਜ਼ਾਰਾਂ ਭਵਨਾਂ ਨੂੰ ਛਡ ਕੇ ਅਗੇ ਵਧਦਾ ਹੋਇਆ, ਚੰਪਾ ਨਗਰੀ ਤੋਂ ਬਾਹਰ ਨਿਕਲਿਆ ।
ਭਗਵਾਨ ਮਹਾਵੀਰ ਦੀ ਭਗਤੀ | ਚੰਪਾ ਨਗਰੀ ਤੋਂ ਬਾਹਰ, ਜਿਥੇ ਪੂਰਨ ਭਦਰ ਚੇਤਯ ਸੀ ਉਥੇ ਆਇਆ । ਉਥੇ ਪਹੁੰਚ ਕੇ ਨਾ ਜਿਆਦਾ ਦੂਰ ਅਤੇ ਨਾ ਜ਼ਿਆਦਾ ਨੇੜ ਅਜਿਹੇ ਥਾਂ ਤੇ ਪਹੁੰਚਿਆ ਉਥੇ ਭਗਵਾਨ ਮਹਾਵੀਰ ਦੇ ਛਤਰ ਆਦਿ ਅਤਿਸਯ (ਵਿਸ਼ੇਸ਼ਤਾਵਾਂ ਨੂੰ ਵੇਖਿਆ।
ਤਦ ਸਜੇ ਹਾਥੀ ਨੂੰ ਖੜਾ ਕਰਕੇ, ਰਾਜਾ ਹਾਥੀ ਤੋਂ ਉਤਰਿਆ। ਹਾਥੀ ਤੋਂ ਉਤਰ ਕੇ ਪੰਜ ਰਾਜ ਚਿੰਨ ਦੂਰ ਕੀਤੇ ਖੜਗ, ਛੱਤਰ, ਮੁਕਟ, ਜੁਤਾ ਅਤੇ ਚਾਮਰ) ।
ਫਿਰ ਜਿਥੇ ਸ਼ਮਣ ਭਗਵਾਨ ਮਹਾਂਵੀਰ ਸਨ ਉਥੇ ਆਏ ਪੰਜ ਧਰਮ ਸਭਾ ਦੇ ਨਿਯਮ ਦਾ ਪਾਲਣ ਕਰਦੇ ਉਹ ਅੱਗੇ ਵਧਿਆ । ਭਗਵਾਨ ਮਹਾਂਵੀਰ ਸਾਹਮਣੇ ਆਇਆ (1) ਜੀਵਾਂ ਵਾਲੇ ਦਰਵ ਛਡ ਦਿਤੇ (2) ਅਜੀਵ ਦਰਵ ਠੀਕ ਕੀਤੇ (3) ਇਕ ਬਿਨਾ ਸੀਤਾ ਕਪੜਾ ਪਹਿਨਿਆਂ (4) ਧਰਮ ਨੇਤਾ ਵੇਖਣ ਸਾਰ ਹਥ ਜੋੜਿਆ (5) ਮਨ ਇਕ ਚਿੱਤ ਕੀਤਾ ।
ਫਿਰ ਸਮਣ ਮਹਾਵੀਰ ਦੀ ਤਿੰਨ ਵਾਰ ਪ੍ਰਦਾfਖਨਾ ਕਰਕੇ ਬੰਦਨ, ਨਮਸਕਾਰ ਕੀਤਾ । ਬੰਦਨਾਂ ਨਮਸਕਾਰ ਕਰਨ ਤੋਂ ਬਾਅਦ, ਤਿੰਨ ਪ੍ਰਕਾਰ ਦੀ ਭਗਤੀ ਕੀਤੀ ਜਿਵੇਂ ਸ਼ਰੀਰ, ਬਚਨ ਅਤੇ ਮਨਹੀਂ।
ਸਰੀਰ ਹਥ ਪੈਰ ਇਕਠੇ ਕਰਕੇ ਭਾਸ਼ਨ ਸੁਣਿਆ; ਭਗਵਾਨ ਵਲ ਮੂੰਹ ਕਰਕੇ ਬਿਨੇ . ਨਾਲ ਹਥ ਜੋੜੇ ਅਤੇ ਭਗਤੀ ਕੀਤੀ । 16 ]