________________
ਉਸ ਦਾ ਤੇਜ ਚਮਕ ਰਿਹਾ ਸੀ ਉਸਨੇ ਕੋਰਟ ਫੁਲਾਂ ਦੀ ਮਾਲਾ ਅਤੇ ਛਤਰੀ ਨੂੰ ਧਾਰਨ ਕੀਤਾ ਹੋਇਆ ਸੀ, ਸਫੈਦ ਚਾਮਰ ਝੁਲ ਰਹੇ ਸਨ ਵੰਮਨ, ਕੁਵੇਰ, ਚਕਰਵਰਤੀ, ਇੰਦਰ ਦੀ ਤਰਾਂ ਉਹ ਸੰਪਤੀ ਵਾਲਾ ਤੇ ਪ੍ਰਸਿੱਧੀ ਵਾਲਾ ਸੀ।
ਉਹ ਘੋੜੇ, ਹਾਥੀ, ਰੱਬ ਅਤੇ ਬਲਵਾਨ ਜੋਧੇ ਰੂਪ ਚਾਰ ਪ੍ਰਕਾਰ ਦੀ ਸੈਨਾ ਲੋਕੋ ਉਥੇ ਪਹੁੰਚ ਗਿਆ ਜਿਥੇ ਪੂਰਨ ਭੱਦਰ ਚੇਤਯ ਸੀ ਤੰਦ ਬਿੰਬਸਾਰ ਦਾ ਪੁੱਤਰ ਕੌਣਿਕ ਰਾਜਾ ਦੇ ਅਗੇ ਬੜੇ ਬੜੇ ਘੋੜ ਸਵਾਰ ਸਨ । ਉਹ ਇਸ ਕਾਰ ਬੋਲ ਰਹੇ ਹਨ
ਹੋ ਨੰਦ ਤੁਹਾਡੀ ਜੈ ਹੋਵੇ (ਭਦਰ “ਕਲਿਆਣ ਕਰਨ ਵਾਲਾ) ਤੁਹਾਡੀ ਜੈ ਹੋਵੇ ਤੁਹਾਡਾ ਕਲਿਆਣ ਹੋਵੇ ਤੁਸੀਂ ਨਾ ਜਿਤੇ ਨੂੰ ਜਿਤ ਲਵੋ ਅਤੇ ਜਿਤੇ ਹੋਏ ਲੋਕ ਤੁਹਾਡਾ ਹੁਕਮ ਮੰਨਣ। ਤੁਸੀਂ ਜਿਤੇ ਹੋਵੇ ਲੋਕਾਂ ਵਿਚ ਨਿਵਾਸ ਕਰੋ। ਆਪ ਦੇਵਤਿਆਂ ਵਿਚ ਇੰਦਰ ਦੀ ਤਰਾਂ, ਅਸੁਰਾਂ ਵਿਚ ਚਮਰ ਦੀ ਤਰਾਂ, ਨਾਗਾਂ ਵਿਚ ਧਰਨ ਦੀ ਤਰਾਂ, ਤਾਰਿਆਂ ਵਿਚ ਚੰਦਰਮਾਂ ਦੀ ਤਰਾਂ ਅਤੇ ਮਨੁੱਖਾਂ ਵਿਚ ਭਰਤ ਚਕਰਵਰਤੀ ਦੀ ਤਰਾਂ ਬਹੁਤ ਸਾਲਾਂ, ਸ਼ਤਾਵਦੀਆਂ, ਹਜਾਰਾਂ ਸਾਲਾਂ, ਲੱਖਾਂ ਸਾਲਾਂ, ਦੋਸ਼ ਰਹਿਤ, ਸਾਰੇ ਪਰਿਵਾਰ ਸਮੇਤ ਸੰਤੁਸ਼ਟ ਤੇ ਲੰਬੀ ਉਮਰ ਭੋਗੋ । ਤੁਸੀਂ ਆਪਣੇ ਰਿਸ਼ਤੇਦਾਰਾਂ ਨਾਲ ਘਿਰੇ ਚੰਪਾ ਨਗਰੀ, ਪਿੰਡ ਆਕਰ (ਲੂਣ ਦੀ ਖਾਨ) ਨਗਰ (ਟੈਕਸ ਰਹਿਤ ਸਹਿਤ) ਖੇਟ, ਕਰਵਟ, ਮੰਡਬੇ, ਦੋਰਣਮੁਖ, ਬੰਦਰਗਾਹ, ਨਿਗਮ, ਪਰਵਤਾਂ ਦੀ ਤਲਹਟੀ ਦੀ ਵਸੋਂ ਪਿੰਡਾਂ, ਸਨੀਵੇਸ਼ ਦੀ ਅਗਵਾਈ ਕਰੋ, ਮਹਾਨ ਅਤੇ ਆਗਿਆਕਾਰ ਸੈਨਾਪਤੀ ਤੋਂ ਹੁਕਮ ਮਨਾਉਂਦੇ ਰਹੋ। ਕਥਾ, ਨਾਚ, ਗੀਤ, ਨਾਟਕ, ਵਾਜੇ, ਵੀਨਾ, ਕਰਤਾਲ, ਤੁਰ, ਮੇਘ, ਮਰਦੰਗ ਆਦਿ ਦਾ ਆਨੰਦ ਮਾਨਦੇ ਰਹੋ।
ਤਦ ਉਹ ਬਿੰਬਸਾਰ ਦਾ ਪੁੱਤਰ ਕੌਣਿਕ ਰਾਜਾ ਹਜਾਰਾਂ ਅੱਖਾਂ ਰੂਪੀ ਮਾਲਾ ਦਾ ਇਜੱਤ ਬਨਦਾ ਹੋਇਆ ਆ ਰਿਹਾ ਸੀ, ਉਸਦੇ ਆਸ ਪਾਸ ਹਾਥੀ ਅਤੇ ਹਾਥੀ ਸਵਾਰ ਸਨ ਪਿਛੇ ਹਾਥੀਆਂ ਦਾ ਝੁੰਡ ਸੀ ।
ਉਹ ਬਿੰਬਸਾਰ ਦਾ ਪੁੱਤਰ ਕੌਣਿਕ ਚੰਪਾ ਨਗਰੀ ਦੇ ਵਿਚਕਾਰ ਹੋ ਕੇ ਜਾ ਰਿਹਾ ਸੀ ਉਸਦੇ ਸਾਹਮਣੇ ਸੋਵਨਝਾਰੀ ਚੁਕੀ ਹੋਈ ਸੀ ਕੋਈ ਪੱਖਾ ਝਲ ਰਿਹਾ ਸੀ ਕਿ ਕਿਸੇ ਕੋਲ ਸਫੈਦ ਛਤਰ ਸੀ ਇਸ ਪ੍ਰਕਾਰ ਪੱਖੇ, ਚਾਮਰ, ਗਹਿਣੇ, ਸੰਪਤੀ, ਸੈਨਾ, ਪਰਿਵਾਰ, ਭਗਤੀ ਭਰਪੂਰ, ਫੁੱਲਾਂ, ਖੁਸ਼ਬੂ, ਹਾਰ ਸ਼ਿੰਗਾਰ ਅਤੇ ਵਾਜਾ ਰਾਜੇ ਨਾਲ ਚੱਲ ਰਿਹਾ ਸੀ । ਸੰਖ, ਢੋਲ, ਨਗਾਰੇ, ਭੇਰੀ, ਨਰੀ, ਖੁਰਸੂਰੀ, ਹੁੜਕਾ, ਮੂਰਜ, ਮਰਦੰਗ ਅਤੇ ਵਾਜੇ ਵਜ ਰਹੇ
ਸਨ।
[15