________________
ਨਗਰਾਂ ਦੀ ਤਰਾਂ ਇਸ ਦਾ ਵਰਨਣ ਵੀ ਸ਼ੀ ਉਵਵਾਈ ਸੂਤਰ ਅਨੁਸਾਰ) ਸਮਝ ਲੈਣਾ ਚਾਹੀਦਾ ਹੈ, ਉਸ ਵਨਿਜਗਰਾਮ ਨਗਰ ਦੇ ਬਾਹਰ ਉਤਰ ਪੂਰਬ ਵਲ ਦੁਪਲਾਸ਼ ਨਾਉਂ ਦਾ ਚੇਤਯ ਸੀ । ਵਨਿਜਗਰਾਮ ਨਗਰ ਵਿਚ ਜਿੱਤਸਤਰ ਨਾਂ ਦਾ ਰਾਜਾ ਰਾਜ ਕਰਦਾ ਸੀ ਉਸਦਾ ਵਰਨਣ ਵੀ (ਸ਼ੀ ਉਵਵਾਈ ਸੂਤਰ ਦੇ ਕੌਣੀਕ ਰਾਜੇ ਦੀ ਤਰਾਂ ਸਮਝ ਲੈਣਾ ਚਾਹੀਦਾ ਹੈ) ਉਸ ਨਗਰ ਵਿਚ ਆਨੰਦ ਨਾਮਕ ਗਾਥਾਪਤੀ ਰਹਿੰਦਾ ਸੀ, ਉਹ ਧਨਵਾਨ ਤੇ ਭਰਪੂਰ ਸੀ 13
੧ ਸ੍ਰੀ ਉਵਵਾਈ ਸੂਤਰ ਅਨੁਸਾਰ ਮਹਾਰਾਜਾ ਕੋਣੀਕ ਦਾ ਵਰਨਣ ਇਸ ਪ੍ਰਕਾਰ ਹੈ । | ਉਸ ਚੰਪਾ ਨਾਓ ਦੀ ਨਗਰੀ ਵਿਚ ਕੋਣੀਕ (ਅਜਾਤਸ਼ਤਰੂ) ਨਾਂ ਦਾ ਰਾਜਾ ਰਾਜ ਕਰਦਾ ਸੀ, ਉਹ ਹਿਮਾਲਿਆ ਪਰਵਤ ਦੀ ਤਰ੍ਹਾਂ ਮਹਾਨ ਅਤੇ ਮਲਯ, ਮੇਰੂ, ਮਹੇਂਦਰ ਪਰਬਤ ਦੀ ਤਰ੍ਹਾਂ ਪ੍ਰਮੁੱਖ ਸੀ ਉਹ ਵੰਸ ਲੰਬੇ ਸਮੇਂ ਤੋਂ ਰਾਜ ਕਰਦਾ ਆ ਰਿਹਾ ਸੀ ਅਜਿਹੇ ਵੰਸ਼ ਵਿਚ ਹੀ ਉਸਦਾ ਜਨਮ ਹੋਇਆ ਸੀ । ਉਸਦੇ ਸਰੀਰਕ ਅੰਗ ਰਾਜਿਆਂ ਵਾਲੇ ਸਨ, ਬਹੁਤ ਸਾਰੇ ਲੋਕ ਉਸਦੀ ਇੱਜਤ ਕਰਦੇ ਸਨ, ਪੂਜਾ ਕਰਦੇ ਸਨ, ਉਹ ਸਰਵ ਗੁਣ ਸੰਪੰਨ ਸੀ, ਪਰਜਾ ਨੂੰ ਹਮਲੇ ਤੋਂ ਬਚਾਉਂਦਾ ਸੀ, ਉਹ ਖੁਸ਼ ਰਹਿੰਦਾ ਸੀ ।
ਉਹ ਵਿਧਾਨਿਕ ਰੂਪ ਵਿਚ ਰਾਜਾ ਮੰਨਿਆ ਜਾਂਦਾ ਸੀ, ਆਪਣੇ ਮਾਂ ਪਿਓ ਦਾ ਯੋਗ ਪੁੱਤਰ ਸੀ, ਉਹ ਵਿਨੇਵਾਨ ਵੀ ਸੀ, ਉਸ ਵਿਚ ਰਹਿਮਦਿਲੀ ਸੀ । ਉਹ ਮਰਿਆਦਾ ਬਨਾਉਣ ਵਾਲਾ ਬਨਾਈ ਮਰਿਆਦਾ ਦਾ ਪਾਲਣ ਕਰਨ ਵਾਲਾ ਅਮਨ ਚੈਨ ਵਾਲੇ ਹਾਲਤ ਰਖਣ ਵਾਲਾ ਅਤੇ ਅਮਨ ਚੈਣ ਸਥਿਰ ਰਖਣ ਵਾਲਾ ਸੀ ਸੰਪਤੀ ਕਾਰਨ ਉਹ ਮਨੁਖਾਂ ਵਿਚ ਇੰਦਰ ਦੀ ਤਰਾਂ ਮੰਨਿਆ ਜਾਂਦਾ ਸੀ, ਜਨਤਾ ਦੀਆਂ ਇੱਛਾਵਾਂ ਦਾ ਆਦਰ ਕਰਨ ਕਰਕੇ ਉਹ ਪਰਜਾ ਦਾ ਪਿਤਾ, ਰਖਿਅਕ ਹੋਣ ਕਾਰਣ ਪਾਲਕ, ਸ਼ਾਂਤੀ ਸਥਾਪਿਤ ਕਰਨ ਦੇ ਕਾਰਣ ਦੇਸ਼ ਦਾ ਪੁਰੋਹਿਤ, ਮਾਰਗ ਦਰਸ਼ਕ, ਚੰਗੇ ਕੰਮ ਕਰਨ ਕਰਕੇ ਅਤੇ ਚੰਗੇ ਮਨੁਖਾਂ ਦਾ ਰਖਿਅਕ ਮੰਨਿਆ ਜਾਂਦਾ ਸੀ । ਉਹ ਪੁਰਸ਼ਾਂ ਵਿਚ ਸਰੇਸ਼ਟ, ਪੁਰਸ਼ਾਂ ਵਿਚ ਸ਼ੇਰ, ਪੁਰਸ਼ਾਂ ਵਿਚ ਬਆੜ, ਪੁਰਸ਼ਾਂ ਵਿਚ ਆਸ਼ੀਵਿਸ਼, ਸੱਪ, ਪੁਰਸ਼ਾਂ ਵਿਚ ਸਫੈਦ ਕਮਲ ਅਤੇ ਪੁਰਸ਼ਾਂ ਵਿਚ ਗੰਧ ਹਾਥੀ ਦੀ ਤਰਾਂ ਮੰਨਿਆ ਜਾਂਦਾ ਸੀ । ਉਹ ਖੁਸ਼ਹਾਲ ਤੇ ਸਿਧ ਸੀ । ਉਸਦੇ ਅਨੇਕਾਂ ਵਿਸ਼ਾਲ ਭਵਨ ਸਨ, ਬੈਠਣ ਯੋਗ ਆਸਨ, ਯਾਨ (ਰਥ ਪਾਲਕੀ) ਅਤੇ ਵਾਹਨ (ਘੋੜੇ ਆਦਿ) ਸਨ ਉਸ ਪਾਸ ਬਹੁਤ ਸਾਰਾ ਧਨ, ਸੋਨਾ ਤੇ ਚਾਂਦੀ ਸੀ ਉਹ ਅਨੇਕਾਂ ਢੰਗਾਂ ਨਾਲ ਪੈਸੇ ਇੱਕਠੇ ਕਰਦਾ ਸੀ ਉਸਦੇ ਮਹਿਲਾਂ ਵਿਚ ਅਨੇਕਾਂ ਮਨੁੱਖਾਂ ਦੇ ਖਾਣ ਦਾ ਬਕਾਇਆ ਖਾਣਾ ਜੂਠ ਰੂਪ ਵਿਚ ਸੁਟਿਆ ਜਾਂਦਾ ਸੀ ਉਸਦੇ ਅਨੇਕਾਂ ਦਾਸ, ਦਾਸੀਆਂ ਸਨ ਅਨੇਕਾਂ ਗਾਵਾਂ ਮੱਝਾਂ ਤੇ ਭੇਡਾਂ ਸਨ ਉਸ ਪਾਸ ਕਰ ਪ੍ਰਕਾਰ ਦੇ ਯੰਤਰ