________________
ਉਸ ਕਾਲ ਤੇ ਉਸ ਸਮੇਂ ਆਰੀਆ ਧਰਮਾਂ ਸਵਾਮੀ ਚੰਪਾ ਨਗਰੀ ਵਿਖੇ ਪਹੁੰਚੇ । ਜੰਬੂ ਸਵਾਮੀ ਨੇ ਉਨ੍ਹਾਂ ਦੀ ਉਪਾਸਨਾ ਕਰਦੇ ਹੋਏ ਇਸ ਪ੍ਰਕਾਰ ਪੁਛਿਆ, “ਹੇ ਭਗਵਾਨ ! ਮੁਕਤੀ ਨੂੰ ਪ੍ਰਾਪਤ ਹੋਏ, ਸ਼ਮਣ ਭਗਵਾਨ ਮਹਾਵੀਰ ਨੇ ਛੇਵੇਂ ਅੰਗ ਸੀ ਗਿਆਤਾ ਧਰਮ ਕਥਾਂਗ) ਦਾ ਜੋ ਭਾਵ ਫਰਮਾਇਆ ਹੈ, ਉਹ ਮੈਂ ਸੁਣ ਲਆ ਹੈ । ਹੇ ਭਗਵਾਨ ! ਮੁਕਤੀ ਨੂੰ ਪ੍ਰਾਪਤ ਭਗਵਾਨ ਮਹਾਂਵੀਰ ਨੇ ਸਤਵੇਂ ਅੰਗ ਉਪਾਸਕ ਦਸ਼ਾ ਦਾ ਕੀ ਭਾਵ ਦਸਿਆ ਹੈ ?" ਗਨਧਰ ਸੁਧਰਮਾਂ
“ਹੇ ਜੰਬੂ ! ਮੁਕਤੀ ਨੂੰ ਪ੍ਰਾਪਤ ਸ਼ਮਣ ਭਗਵਾਨ ਮਹਾਵੀਰ ਨੇ ਸਤਵੇਂ ਅੰਗ ਉਪਾਸਕ ਦਸ਼ਾਂਗ ਦੇ ਦਸ ਅਧਿਐਨ ਫੁਰਮਾਏ ਹਨ ਉਹ ਇਸ ਪ੍ਰਕਾਰ ਹਨ (1) ਅਨੰਦ (2) ਕਾਮਦੇਵ (3) ਗਾਥਾਪਤੀ ਚੂਲਪਿਤਾ (4) ਸੁਰਾਦੇਵ (5) ਚੂਸ਼ਤਕ (6) ਗਾਥਾਪਤੀ ਕੁ ਡਕੈਲੀਕ (7) ਸਦਾਲਪੁਤਰ (8) ਮਹਾਂਸ਼ਤਕ (9) ਨੇਦਨੀਪਿਤਾ (10) ਸਾਲੀ ਪਿਤਾ ।” ਗਨਧਰ ਜੰਬੂ ਸਵਾਮੀ
“ਹੇ ਭਗਵਾਨ ! ਜੇ ਮੂਣ ਭਗਵਾਨ ਮਹਾਵੀਰ ਨੇ ਸਤਵੇਂ ਅੰਗ ਉਪਾਸਕ ਦਸ਼ਾਂਗ ਦੇ ਦਸ ਅਧਿਐਨ ਫੁਰਮਾਏ ਹਨ ਤਾਂ ਪਹਿਲੇ ਅਧਿਐਨ ਦਾ ਕੀ ਭਾਵ ਫੁਰਮਾਇਆ ਹੈ ? ਆਰੀਆ ਧਰਮ
“ਹੇ ਜੰਬੂ ! ਉਸ ਕਾਲ, ਉਸ ਸਮੇਂ ਵਨਿਜ ਗਰਾਮ ਨਾਓ ਦਾ ਨਗਰ ਸੀ । ਹੋਰ
ਕਾਜਲੀ, ਸਿਰ ਦਾ ਵਿਚਕਾਰਲਾ ਹਿਸਾ, ਰਿਸ਼ਟਕ ਰਤਨ, ਜਾਮਨ, ਵੀਯਕ ਨਾਓ ਦੀ ਬਨਾਸਪਤੀ ਦੇ ਫੁੱਲ ਦੀ ਡੰਡੀ ਦੀ ਤਰ੍ਹਾਂ ਨੀਲ ਕਮਲ ਦੇ ਪਤੀਆਂ ਦੀ ਤਰ੍ਹਾਂ, ਅਲਸੀ ਦੇ ਫੁਲ ਦੀ ਤਰ੍ਹਾਂ ਚਮਕੀਲੀ ਸੀ ।
ਮਰਕਤ, ਇੰਦਰ ਨੀਲ, ਮਣੀ, ਚਮੜੇ ਦੇ ਕਬਚ ਅੱਖਾਂ ਦੀ ਤਾਰ ਦੀ ਤਰ੍ਹਾਂ ਉਸਦਾ ਰੰਗ ਸੀ ਉਹ ਬਹੁਤ ਚੀਕਣੀ, ਅਠ ਕੋਣ ਵਾਲੀ, ਸੀਰੇ ਦੇ ਤਲੇ ਦੀ ਤਰ੍ਹਾਂ ਚਮਕੀਲੀ ਅਤੇ ਸੋਹਣੀ ਸੀ ਉਸਤੇ ਇਮਿਰਗ, ਬਲਦ, ਘੋੜਾ, ਮਨੁਖ, ਮਗਰਮਛ, ਪੱਤੀ, ਸਪ, ਕਿਨਰ, ਕੁਰੂ, ਅਸ਼ਟਾਪਦ, ਚਾਮਰ, ਹਾਥੀ, ਬਨ ਦੀ ਬੇਲ ਅਤੇ ਪਦਮ ਬੇਲਾਂ ਦੇ ਚਿਤਰ ਸਜੇ ਸਨ ।
ਉਸ ਸ਼ਿਲਾ ਦੀ ਛੋਹ ਮਿਰਗਛਾਲਾ, ਨੂੰ ਈ ਦੇ ਬੂਰ ਮਖਣ ਤੇ ਅੱਕ ਦੀ ਰੂੰ ਦੀ ਤਰ੍ਹਾਂ ਕੋਮਲ ਸੀ ਸਿੰਘਾਸਨ ਦੀ ਤਰਾਂ ਜਿਸਦਾ ਆਕਾਰ ਸੀ ਇਹ ਸ਼ਿਲਾ ਮਨ ਨੂੰ ਖੁਸ਼ ਕਰਨ ਵਾਲੀ ਵੇਖਣ ਯੋਗ, ਸੋਹਣੀ ਤੇ ਅਭੁਲ ਸੀ ।