________________
ਚਮਕੀਲੀ, ਅਤੇ, ਤੇਜ ਸੀ । ਉਹ ਬਾਗ ਆਪੁ ਫੁਲਾਂ ਨਾਲ ਭਰਪੂਰ ਸੀ, ਉਸ ਬਾਗ ਦੀਆਂ ਸ਼ਾਖਾਵਾਂ ਚਟਾਈ ਦੀ ਤਰ੍ਹਾਂ ਸੰਘਨੀਆਂ ਸਨ ।
ਉਸ ਬਨ ਦੇ, ਦਰਖ਼ਤ, ਮੁਲ, ਕੰਦ, ਸਕੰਧ, ਛਾਲ, ਸ਼ਾਖਾ ਪ੍ਰਵਾਲ (ਪੱਤੇ, ਫੁਟਣ ਦੀ ਹਾਲਤ) ਪੱਤੇ, ਫੁੱਲ-ਫੁੱਲ ਤੇ ਬੀਜਾਂ ਨਾਲ ਭਰਪੂਰ ਸਨ, ਉਹ ਉਤਮ ਢੰਗ ਨਾਲ ਵਧੇ ਹੋਏ ਸਨ, ਸੁੰਦਰ ਤੇ ਗੋਲ ਸਨ ਅਨੇਕਾਂ ਸ਼ਾਖਾਂ ਉਪ ਸ਼ਾਵਾਂ ਨਾਲ ਫੁੱਲੇ ਹੋਏ ਸਨ, ਅਨੇਕਾਂ ਆਦਮੀਆਂ ਦੀਆਂ ਸਾਰੀਆਂ ਬਾਹਾਂ ਵੀ ਨਾ ਪਕੜ ਸਕਨ, ਅਜਿਹੇ ਮੋਟੇ ਉਨਾਂ ਦਰਖਤਾਂ ਦੇ ਤਨੇ ਸਨ, ਪੱਤੇ, ਛੇਦ ਰਹਿਤ, ਇਕ ਦੂਜੇ ਨੂੰ ਛਾਂ ਦੇਣ ਵਾਲੇ, ਕੀੜੇ ਮਕੋੜੇ, ਟਿੱੜੀਆਂ, ਚੂਹੇ ਆਦਿ ਜੰਤੂਆਂ ਤੋਂ ਰਹਿਤ ਸਨ ਉਨਾਂ ਦਰਖਤਾਂ ਤੇ ਪੁਰਾਣੇ ਪੀਲੇ ਪੱਤੇ, ਡੇ ਜਾਂਦੇ ਸਨ । ਉਥੇ ਹਰੇ ਚਮਕਦੇ, ਨਵੇਂ ਪੱਤਿਆਂ ਕਾਰਨ ਉਥੇ ਹਨੇਰ ਤੇ ਗੰਭੀਰਤਾ ਵਿਖਾਈ ਦਿੰਦੀ ਸੀ, ਉਹ ਦਰਖ਼ਤ ਤਾਜੇ, ਨਵੇਂ ਮਜ਼ਬੂਤ ਪੱਤਿਆਂ, ਤਾਂਬੇ ਦੇ ਰੰਗ, ਜੇਹੇ ਕੋਮਲ ਉਜਲ ਹਿਦੇ ਪੱਤਿਆਂ ਅਤੇ ਤਾਂਬੇ ਦੇ ਰੰਗ ਜੇਹੇ ਕੋਮਲ ਪੱਤਿਆਂ ਨਾਲ ਲੱਦੇ
ਹੋਏ ਸਨ । | ਉਨ੍ਹਾਂ ਵਿਚ ਕਈ ਦਰਖਤ ਬਾਰਾਂ ਮਹੀਨੇ ਫਲਦੇ ਫੁਲਦੇ ਸਨ, ਕਈ, ਖੜ ਸਦਾ
ਫੁੱਲਾਂ ਨਾਲ ਲੱਦੇ, ਰਹਿਦੇ ਸਨ, ਕਈ ਹਰ ਰੋਜ ਪੱਤਿਆਂ ਦੇ ਭਾਰ ਨਾਲ ਝੂਮਦੇ ਸਨ, ਕਈ ਹਮੇਸ਼ਾ ਫੁੱਲਾਂ ਦੇ ਗੁੱਛਿਆਂ ਨਾਲ ਲੱਦੇ ਰਹਿੰਦੇ ਸਨ, ਕਈ ਪੱਤਿਆਂ ਦੇ ਗੁਛੇਆਂ ਨਾਲ
ਸੋਹਨੇ ਲਗਦੇ ਸਨ ਕਈ ਦਰਖਤ ਮਜਬੂਤੀ ਨਾਲ ਖੜੇ ਸਨ ਕਈ ਵੇਲਾਂ ਵਾਲੇ ਸਨ ਕਈ | ਫਲ ਦੇ ਭਾਰ ਨਾਲ ਝੁਕੇ ਰਹਿੰਦੇ ਸਨ । ਉਹ ਦਰਖਤਾਂ ਦਾ ਲੂੰ ਡ, ਦੂਰ ਤਕ ਪਹੁੰਚਣ ਵਾਲੀ
ਗਧੀ ਕਾਰਣ ਮਨ ਨੂੰ ਮੋਹ ਲੈਂਦਾ ਸੀ ਕਿਉਂਕਿ ਉਹ ਦਰੱਖਤਾਂ ਦਾ ਝੁੰਡ, ਪਿਆਸ ਬੁਝਾਉਣ ਵਾਲੀ. ਗ੍ਰੰਥੀ ਛਡਦਾ ਸੀ, ਉਥੇ ਭਿੰਨ ਭਿੰਨ ਗੁਛੇ, ਵੇਲਾਂ, ਮੰਡਪ, ਘਰ, ਚੰਆਂ ਸੜਕਾਂ, ਕਿਆਰੀਆਂ ਅਤੇ ਝਾੜੀਆਂ ਦੀ ਬਹੁਤਾਤ ਸੀ. ਉਥੇ ਰਥ, ਯਾਨ, ਡੋਲੀਆਂ, ਪਾਲਕੀਆਂ ਖੜਾਉਣ ਦੇ ਥਾਂ ਸਨ । ਇਸ ਪ੍ਰਕਾਰ ਉਹ ਦਰਖਤ ਮਨ ਦੇ ਲਈ ਖੁਸ਼ੀ ਦੇਣ ਵਾਲੇ, ਅੱਖਾਂ ਨੂੰ ਚੰਗੇ ਲਗਣ ਵਾਲੇ, ਮਨ ਵਿਚ ਖੁਬਨ ਵਾਲੇ ਅਤੇ ਦਿਲ ਖਿਚਵੇਂ ਸਨ ।
ਉਸ ਬਨਖੰਡ (ਜੰਗਲ) ਵਿਚ ਸ਼ੁਕ (ਤੋਤਾ) ਮੋਰ, ਮੈਨਾਂ, ਕੋਇਲ, ਕੋਹਗਨ, ਭਿਗਾਂਰਕ, ਕੋਡਲਕ, ਜੀਵ, ਜੀਵਕ (ਚਕਰ) ਨੰਦੀ ਮੁੱਖ, ਕਪਿਲ, ਪਿਗਲਾਕਸ, ਕਾਰੰਡ
ਬਤਖ) ਚਕਰਵਾਰ, ਕਲਹੰਸ ਅਤੇ ਸਾਰਸ ਆਦਿ ਅਨੇਕਾਂ ਪੰਛੀਆਂ ਦੇ ਜੋੜੇ ਮਿਠੇ ਸੰਗੀਤ | ਛੇੜਦੇ ਸਨ ਇਨ੍ਹਾਂ ਪੰਛੀਆਂ ਕਾਰਣ ਬਨ ਦੀ ਸ਼ੋਭਾ ਵਧ ਗਈ ਸੀ, ਦੀਵਾਨੇ ਭੰਵਰੇ ਅਤੇ | ਮਧੂ ਮੱਖੀਆਂ ਇਕੱਠੀਆਂ ਹੋਕੇ ਉਥੇ ਘੁੰਮਦੀਆਂ ਸਨ, ਫੁੱਲਾਂ ਦੇ ਰਸ ਦੇ ਲਾਲਚ ਵਸ ਸਾਰੇ
ਭੰਵਰੇ ਗੁਣਗੁਣਾਕੇ ਇੱਧਰ ਉੱਧਰ ਸੰਗੀਤ ਛੇੜਦੇ ਸਨ ।
..
.