________________
(ਯਕਸ਼ ਦਾ ਮੰਦਰ) ਸੀ, ਉਹ ਬਹੁਤ ਪੁਰਾਤਨ ਸੀ,
ਪੁਰਾਣੇ ਲੋਕ ਵੀ ਉਸ ਮੰਦਰ ਦੀ ਪ੍ਰਾਚੀਨਤਾ ਵਾਰੇ ਦਸਦੇ ਸਨ, ਉਸ ਚੇਤਯ ਦੀ ਪ੍ਰਸ਼ੰਸ਼ਾ ਵਿਚ ਅਨੇਕਾਂ ਗੀਤ ਬਨ ਚੁਕੇ ਸਨ, ਉਸ ਚੇਤਯ ਨੂੰ ਚੜ੍ਹਾਵੇ ਦੀ ਆਮਦਨ ਸੀ । ਇਹ ਮੰਦਰ ਛੱਤਰ, ਧਵੱਜ, ਘੰਟਾ, ਛੋਟੀਆਂ ਬੜੀਆਂ ਝੰਡੀਆਂ ਨਾਲ ਸਜਿਆ ਹੋਇਆ ਸੀ, ਉਥੇ ਇਕ ਵੇਦੀ ਸੀ, ਜਮੀਨ ਗੋਹੇ ਨਾਲ ਲਿਪੀ ਹੋਈ ਸੀ, ਕੰਧਾਂ ਖੜ੍ਹੀਆਂ ਮਿੱਟੀ, ਚੂਨੇ ਆਦਿ ਨਾਲ ਬਨਾਈਆਂ ਗਈਆਂ ਸਨ, ਕੰਧਾਂ ਤੇ ਗੋਰੋਚਨ ਅਤੇ ਲਾਲ ਚੰਦਨ ਦੇ ਹੱਥਾਂ ਦੇ ਛਾਪੇ ਲਗੇ ਹੋਏ ਸਨ, ਚੰਦਨ ਕਲਸ਼ ਰਖੇ ਹੋਏ ਸਨ। ਹਰ ਦਰਵਾਜਾ ਚੰਦਨ, ਕਲਸ਼ ' ਤੇ ਝੰਡੀਆਂ ਨਾਲ ਸਜਿਆ ਹੋਇਆ ਸੀ ਉਥੇ ਛੱਤ ਨੂੰ ਛੋਂਹਦੇ ਹੋਏ ਵਿਸ਼ਾਲ ਗੋਲ, ਫੁੱਲ ਬੂਟੇ ਅਤੇ ਬੋਲਾਂ ਖੋਦੀਆਂ ਹੋਈਆਂ
ਸਨ ।
ਚੇਤਯ ਪੰਜ ਰੰਗੇ ਸੁਗੰਧ ਵਾਲੇ ਫੁੱਲਾਂ ' ਕਲੀਆਂ ਦੀ ਪੂਜਾ ਨਾਲ ਭਰਪੂਰ ਸੀ ਭਾਵ ਉਥੇ ਫੁੱਲਾਂ ਨਾਲ ਪੂਜਾ ਹੁੰਦੀ ਸੀ । ਕਾਲਾ ਅਗਰ (ਧੂਪ) ਉੱਤਮ ਕੁਦਰੁਕ ਅਤੇ ਤਰੱਕ ਦੀ ਧੁੱਪ ਦੀ ਖੁਸ਼ਬੂ ਵਾਤਾਵਰਨ ਨੂੰ ਮਨਮੋਹਕ ਬਨਾਉਂਦੀ ਸੀ, ਮਹਿਕ ਦੀਆਂ ਲਪਟਾਂ ਉਠਦੀਆਂ ਸਨ ਸੁਗੰਧਿਤ ਧੂਏਂ ਦੇ ਛੱਲੇ ਬਨ ਜਾਂਦੇ ਸਨ, ਉਹ ਚੇਤਯ, ਨਟ, ਨਚਣ ਵਾਲੇ ਜਲ, ਰਸੀ ਤੇ ਚੜਨ ਵਾਲਾ, ਮਲ, ਮੁਕੇਵਾਜ, ਵਿਦਸ਼ਕਾਂ (ਹਸਾਉਣ ਵਾਲੇ) ਤੈਰਾਕਾਂ, ਕਥਾ ਕਰਨ ਵਾਲਿਆਂ, ਰਾਸ ਵਾਲਿਆਂ, ਭਵਿੱਖ ਦਸਣ ਵਾਲਿਆਂ, ਬਾਂਸ ਦੇ ਉਪਰ ਖੇਲ ਵਿਖਾਉਣ ਵਾਲਿਆਂ, ਦੇਵਤਿਆਂ ਤੇ ਵੀਰਾਂ ਦੀਆਂ ਤਸਵੀਰ ਵਿਖਾਉਣ ਵਾਲਿਆਂ, ਕੁਨਤਨੀ ਬਜਾਉਣ ਵਾਲਿਆਂ ਵੀਣਾ ਬਜਾਉਣ ਵਾਲਿਆਂ ਪੁਜਾਰੀਆਂ ਤੇ ਭੱਟਾਂ ਨਾਲ ਭਰਿਆ ਰਹਿੰਦਾ ਸੀ, ਬਹੁਤ ਸਾਰੇ ਦੇਸਾਂ ਤੇ ਪ੍ਰਦੇਸ਼ਾਂ ਵਿਚ ਉਸ ਚੇਤ ਦਾ ਯਸ਼ ਫੈਲ ਚੁਕਾ ਸੀ ਬਹੁਤ ਸਾਰੇ ਭਗਤਾਂ ਦੇ ਲਈ ਖ਼ਾਸ ਢੰਗਾਂ, ਨਾਲ, ਚੰਦਨ ਆਦਿ ਸੁਗੰਧਿਤ ਪਦਾਰਥ ਦੀ ਪੂਜਾ, ਯੋਗ ਸ੍ਤੁਤੀ ਬੰਦ ਕਰਨ ਯੋਗ, ਅੰਗਾਂ ਨੂੰ ਝੁਕਾ ਕੇ ਨਮਸਕਾਰ ਕਰਨ ਯੋਗ, ਫੁੱਲਾਂ ਨਾਲ ਪੂਜਨ ਯੋਗ, ਕਪੜੇ ਆਦਿ ਨਾਲ ਸਤਿਕਾਰ ਕਰਨ ਯੋਗ, ਮਨ ਨਾਲ ਆਦਰ ਦੇਣ ਯੋਗ ਕਲਿਆਣ, ਮੰਗਲ ਅਤੇ ਦੇਵਤੇ ਦੇ ਯੋਗ, ਵਿਨੈ ਨਾਲ ਭਗਤੀ ਕਰਨ ਯੋਗ, ਮਹਾਨ ਸੱਚ, ਮਨ ਦੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ, ਸੇਵਾ ਦਾ ਫਲ ਦੇਣ ਵਾਲਾ ਅਤੇ ਹਜਾਰਾਂ ਪ੍ਰਕਾਰ ਦੀ ਪੂਜਾ ਨਾਲ ਖੁਸ਼ੀ ਦੇਣ ਵਾਲਾ ਸੀ। ਬਹੁਤ ਸਾਰੇ ਲੋਕ ਪੂਰਨ ਭੱਦਰ ਚੇਤਯ ਵਿਚ ਆਕੇ ਪੂਜਾ ਕਰਦੇ ਸਨ।
ਬਾਗ ਦਾ ਵਰਨਣ
ਉਹ ਪੂਰਨ ਭੱਦਰ ਚੇਤਯ ਬਹੁਤ ਬੜੇ ਬਨ, ਖੰਡ (ਜੰਗਲ) ਨਾਲ ਚਹੁ ਪਾਸਿਆਂ ਨਾਲ ਘਿਰਿਆ ਹੋਇਆ ਸੀ ਉਸ ਬਨਖੰਡ ਦੀ ਝਾਂਕੀ ਅਤੇ ਛਾਂ ਕਾਲੀ, ਨੀਲੀ, ਹਰੀ ਠੰਡੀ,
[5