________________
ਉਥੇ ਭਿਕਸ਼ੂਆਂ ਨੂੰ ਖਾਣ ਲਈ ਯੋਗ ਭਿਕਸ਼ਾ ਮਿਲਦੀ ਸੀ, ਉਥੇ ਭਿੰਨ ਭਿੰਨ ਮੱਤਾਂ ਦੇ ਲੋਕ ਭੈ ਰਹਿਤ ਹੋਕੇ, ਅਰਾਮ ਦੀ ਜ਼ਿੰਦਗੀ ਗੁਜਾਰਦੇ ਸਨ । ਘਣੀ ਆਬਾਦੀ ਹੋਣ ਦੇ ਬਾਵਜੂਦ ਵੀ ਲੋਕ ਆਪਸ ਵਿਚ ਬੜੇ ਅਮਨ, ਸੰਤੋਖ ਨਾਲ ਰਹਿੰਦੇ ਸਨ, ਉਸ ਨਗਰ ਵਿਚ ਨਾਟਕ ਕਰਨ ਵਾਲੇ ਨਚਣ ਵਾਲੇ, ਮੁੱਕੇਵਾਜ, ਵਿਦੂਸ਼ਕ, ਕਥਾ ਕਰਨ ਵਾਲੇ, ਤੈਰਾਕ, ਵੀਰ ਰਸ ਦੀਆਂ ਕਹਾਣੀਆਂ ਗਾਉਣ ਵਾਲੇ, ਚੰਗਾ ਮੰਦਾ ਫਲ ਦੇਣ ਵਾਲੇ, ਬਾਂਸ ਤੇ ਖੇਡ ਵਿਖਾਉਣ ਵਾਲੇ, ਤਸਵੀਰਾਂ ਵਿਖਾਕੇ ਗੁਜਾਰਾ ਕਰਨ ਵਾਲੇ, ਦੁਣ ਨਾਮਕ ਵੀਣ ਵਜਾਉਣ ਵਾਲੇ ਤੇ ਝਾਕੀਆਂ ਵਿਖਾਉਣ ਵਾਲੇ ਰਹਿੰਦੇ ਸਨ, ਉਸ ਨਗਰੀ ਵਿਚ ਅਨੇਕਾਂ ਘਰੇਲੂ ਬਗੀਚੀਆਂ, ਪਬਲਿਕ ਪਾਰਕ, ਖੂਹ ਤਲਾਓ, ਲੰਬੀਆਂ ਬਾਉਲੀਆਂ ਅਤੇ ਚਲ ਕਿਆਰੀਆਂ ਸਨ । | ਉਸ ਨਗਰੀ ਵਿਚ, ਉੱਚੀ ਵਿਸਥਾਰ ਵਾਲੀ ਡੂੰਘੀ ਤੇ ਉਪਰ ਤੋਂ ਚੌੜੀ ਖਾਈ ਸੀ ਜਿਸ ਵਿਚ ਚੱਕਰ, ਗੱਦਾ, ਮ ਡੀ (ਇਕ ਪ੍ਰਕਾਰ ਦੀ ਬੰਦੂਕ) ਅਵਰੋਧ (ਹਾਥੀਆਂ ਨੂੰ ਰੋਕਣ ਵਾਲਾ ਮਜਬੂਤ ਹਥਿਆਰ) ਸ਼ਤ ਧਵਨੀ (੫) ਅਤੇ ਵਿਸ਼ਾਲ ਦਰਵਾਜੇ ਸਨ । ਖਾਸ ਪ੍ਰਕਾਰ ਦੇ ਗੋਲ ਕਵਿ ਸ਼ੀਸਗ (ਬਾਂਦਰ ਦੇ ਸਿਰ ਵਾਂਗ ਬਾਹਰ ਦੁਸ਼ਮਨ ਦੀਆਂ ਹਰਕਤਾਂ ਵੇਖਣ ਵਾਲੇ ਮੋਘੇ) ਸ਼ੋਭਾ ਦੇ ਰਹੇ ਸਨ, ਉਸ ਕਿਲੇ ਵਿਚ ਅਨੇਕਾਂ ਪ੍ਰਕਾਰ ਦੇ ਸੁਰਖਿਅਤ ਸਥਾਨ, ਛੋਟੀਆਂ ਛੋਟੀਆਂ ਖਿੜਕੀਆਂ, ਸ਼ਹਿਰ ਦੇ ਦਰਵਾਜੇ ਅਤੇ ਸੌ ਦਰ ਤੋਰਨ ਦਵਾਰ ਸਨ, ਇਹ ਦਰਵਾਜੇ ਸ਼ਹਿਰ ਦੀਆਂ ਸੜਕਾਂ ਨੂੰ ਕਈ ਭਾਗਾਂ ਵਿਚ ਵੰਡਦੇ ਸਨ, ਉਨ੍ਹਾਂ ਦਰਵਾਜਿਆਂ ਤੇ ਇੰਦਰਕਲ (ਦਰਵਾਜਿਆਂ ਦੇ ਤਿਖੇ ਕਿਲ) ਕੁਸ਼ਲ ਸ਼ਿਲਪ ਅਚਾਰੀਆ ਰਾਹੀਂ ਬਨਾਏ ਗਏ ਸਨ। ਉਸ ਨਗਰੀ ਵਿਚ ਅਨੇਕਾਂ ਹਟਾਂ, ਵਿਉਪਾਰ ਦੇ ਕੇਂਦਰ ਸਨ, ਜੋ ਲੋਕਾਂ ਦੀ ਜਰੂਰਤ ਪੂਰੀ ਕਰਦੇ ਸਨ । ਤਕਨ, ਚੌਕ ਅਤੇ ਚਾਰ ਤੋਂ ਜਿਆਦਾ ਰਸਤਿਆਂ ਦੇ ਰਾਹ ਵਿਚ ਅਨੇਕਾਂ ਲੋਕਾਂ ਦੀ ਭੀੜ ਸੜਕ ਤੇ ਘੁੰਮਦੀ ਸੀ, ਰਾਹ ਵਿਚ ਅਨੇਕਾਂ ਘੋੜੇ, ਮਸਤ ਹਾਥੀ, ਚੱਕੀਆਂ ਪਾਲਕੀਆਂ, ਰੱਥਾਂ ਤੇ ਗੱਡੀਆਂ ਆਦਿ ਸਵਾਰੀਆਂ । ਘੁੰ ਮਦੀਆਂ ਸਨ, ਕਮਲ ਅਤੇ ਹਰਿਆਲੀ ਨਾਲ ਭਰਪੂਰ ਲਾਓ ਰਾਹਾਂ ਦੀ ਸ਼ੋਭਾ ਵਧਾਉਂਦੇ ਸਨ, ਸੜਕ ਦੇ ਦੋਹਾਂ ਕਿਨਾਰੇ ਸਫੇਦ ਭਵਨਾਂ ਦੀਆਂ ਕਤਾਰਾਂ ਮਨ ਨੂੰ ਮੋਹਦੀਆਂ ਸਨ, ਸ਼ਹਿਰ ਨੂੰ ਵੇਖਦੇ ਅੱਖ ਉੱਚੀ ਹੁੰਦੀ ਸੀ, ਸ਼ਹਿਰ ਚਿੱਤ ਨੂੰ ਚੰਗਾ ਲਗਣ ਵਾਲਾ ਅੱਖਾਂ ਨੂੰ ਚੰਗਾ ਲਗਣ ਵਾਲਾ, ਮਨ ਨੂੰ ਮੋਹਨ ਵਾਲਾ ਤੇ ਦਿਲ ਵਿਚ ਵਸ ਜਾਣ ਵਾਲਾ ਸੀ ।
ਪੂਰਨ ਭੱਦਰ ਚੇਤਯ (ਮੰਦਰ) ਦਾ ਵਰਨਣ · · ਉਸ ਚੰਪਾ ਨਗਰੀ ਦੇ ਬਾਹਰ ਉੱਤਰ ਪੂਰਵ ਵਲ ਇਕ ਪੂਰਨ ਭੱਦਰ ਨਾਂ ਦਾ ਚੇਤਯ
4}