________________
ਸ਼੍ਰੀ ਉਪਾਸਕ ਦੁਸ਼ਾਂਗ ਸੂਤ੍ਰ
ਪਹਿਲਾ ਅਧਿਐਨ
ਉਸ ਕਾਲ, ਉਸ ਸਮੇਂ ਵਿਚ ਚੰਪਾ ਨਾਂ ਦੀ ਨਗਰੀ ਸੀ । ਉਸਦਾ ਵਰਨਣ ਹੋਰ ਨਗਰਾਂ ਦੀ ਤਰ੍ਹਾਂ ਸਮੱਝ ਲੈਣਾ ਚਾਹੀਦਾ ਹੈ । ਉਥੇ ਪੂਰਨ ਭੱਦਰ ਨਾਮਕ ਯਕਸ਼ ਦਾ ਚੇਤਯ (ਮੰਦਰ) ਸੀ ।1।
ਟਿਪਣੀ ਪਾਠ ਨੰ: 1
ਇਸ ਨਗਰੀ ਦਾ ਵਿਸਥਾਰ ਨਾਲ ਵਰਨਣ ਸ੍ਰੀ ਉਵਵਾਈ ਸੂਤਰ ਵਿਚ ਮਿਲਦਾ ਹੈ । ਸ਼ਾਸਤਰਾਂ ਵਿਚ ਇਹ ਮਰਿਆਦਾ ਹੈ, ਕਿ ਜਿਥੇ ਇਕ ਕਿਸਮ ਦਾ ਵਰਨਣ ਹੁੰਦਾ ਹੈ ਉਥੇ ਯਾਥ (ਜਾਵ) ਸ਼ਬਦ ਆਖ ਦਿਤਾ ਜਾਂਦਾ ਹੈ ਜਿਸਦਾ ਭਾਵ ਹੈ, ਕਿ ਜਿਵੇਂ ਪਹਿਲਾਂ ਵਰਨਣ ਕੀਤਾ ਜਾ ਚੁਕਾ ਹੈ ।
ਚੰਪਾ ਨਗਰੀ ਦਾ ਵਰਨਣ
ਉਸ ਕਾਲ, ਉਸ ਸਮੇਂ ਚੰਪਾ ਨਾਂ ਦੀ ਨਗਰੀ ਸੀ, ਉਹ ਮਹਾਨ ਰਿੱਧੀਆਂ ਸਿੱਧੀਆਂ ਨਾਲ ਭਰਪੂਰ ਸੀ, ਉਸ ਸ਼ਹਿਰ ਦੇ ਲੋਕ ਖੁਸ਼ੀ ਭਰਪੂਰ ਜਿੰਦਗੀ ਬਤੀਤ ਕਰਦੇ ਸਨ, ਉਥੋਂ ਦੀ ਵਸੋਂ ਭਰਵੀਂ ਸੀ, ਉਸਦੇ ਆਸ ਪਾਸ ਸੈਕੜੇ, ਹਜਾਰਾਂ, ਲੱਖਾਂ ਹੱਲਾ ਦੇ ਜੋਤਨ ਯੋਗ ਵਾਹੀ ਦੀ ਭੂਮੀ ਸੀ ਉਸ਼ ਨਗਰ ਵਿਚ ਅਨੇਕਾਂ ਮੁਰਗਿਆਂ ' ਤੇ ਸਾਂਡ ਦੇ ਝੁੰਡ ਸਨ । ਉਸ ਨਗਰ ਵਿਚ ਗੰਨੇ, ਜੋ ਤੇ ਚਾਵਲ ਦੇ ਖੇਤ ਸੋਹਣੇ ਲਗਦੇ ਸਨ, ਉਸ ਸ਼ਹਿਰ ਵਿਚ ਕਾਫੀ ਸੰਖਿਆ ਵਿਚ ਗਾਵਾਂ, ਮੱਝਾਂ ਤੇ ਭੇਡਾਂ ਸਨ।
ਉਹ ਨਗਰੀ ਸੁੰਦਰ, ਸ਼ਿਲਪ ਭਰਪੂਰ ਚੇਤਿਆਵਾਂ (ਸਮਾਰਕ ਮੰਦਿਰਾਂ) ਅਤੇ ਨੌਜਵਾਨ ਲੜਕੀਆਂ ਦੀਆਂ ਸੰਸਥਾਵਾਂ ਨਾਲ ਭਰਪੂਰ ਸੀ । ਉਹ ਨਗਰੀ ਰਿਸ਼ਵਤਖੋਰ, ਜੇਬ ਕਤਰੇ, ਉਚੱਕੇ, ਚੋਰ, ਡਾਕੂ ਭੈੜੇ ਲੋਕਾਂ ਅਤੇ ਰਾਜਿਆਂ ਦੇ ਅਤਿਆਚਾਰਾਂ ਤੋਂ ਰਹਿਤ ਸੀ।
[3