________________
ਹੈ ! ਹਿਸਥੀ ਨੂੰ ਕਿਵੇਂ ਰਹਿਣਾ ਚਾਹੀਦਾ ਹੈ ? ਕੀ ਕਰਨਾ ਚਾਹੀਦਾ ਹੈ ? ਸੰਸਾਰ ਵਿਚ ਇਸ ਜੀਵਨ ਨੂੰ ਕਿਵੇਂ ਉਜਵਲ ਬਨਾਵੇ ? ਕਿਵੇਂ ਕਰਮਾਂ ਦੀ ਨਿਰਜਰਾ (ਕਰਮਾਂ ਦਾ ਝੜਨਾ) ਕਰਕੇ ਅਪਣੇ ਜਨਮ-ਮਰਨ ਦੇ ਚੱਕਰ ਨੂੰ ਘਟਾਉਣਾ, ਤਿਆਗ, ਤਪ ਰਾਹੀਂ ਆਤਮ ਕਲਿਆਨ ਕਰਨਾ ਅਤੇ ਵਰਤ, ਨਿਯਮਾਂ ਰਾਹੀਂ ਮਰਿਯਾਦਾ ਵਿੱਚ ਰਹਿ ਕੇ ਜੀਵਨ ਸਫਲ ਬਨਾਉਣਾ, ਇਨ੍ਹਾਂ ਵਿਸ਼ਿਆਂ ਦਾ ਖਾਸ ਵਰਨਣ ਹੈ । ‘ਪਰਿਸ਼ੀ' ਸੰਕਟ ਆਉਣ ਤੇ ਧਰਮ ਤੇ ਦਰਿੜ ਰਹਿਣ ਦੀ ਸਿਖਿਆ ਵੀ ਸਾਨੂੰ ਇਨ੍ਹਾਂ ਸ਼ਰਾਵਕਾਂ ਦੇ ਜੀਵਨ ਤੋਂ ਮਿਲਦੀ ਹੈ । ਇਸ ਲਈ ਇਹ ਸੂਤਰ ਵਕਾਂ ਦੇ ਲਈ ਬੜਾ ਜਰੂਰੀ ਹੈ ।
ਇਸ ਅਨੁਵਾਦ ਰਾਹੀਂ ਪੰਜਾਬ ਪ੍ਰਦੇਸ਼ ਦੇ ਲੋਕਾਂ ਨੂੰ ਕਾਫੀ ਲਾਭ ਹੋਵੇਗਾ । ਲੋਕ . ਭਗਵਾਨ ਮਹਾਂਵੀਰ ਦੀ ਬਾਣੀ ਤੋਂ ਜਾਣੂ ਹੋਣਗੇ । ਤਿਆਗ ਤੱਪ ਵਲ ਅੱਗੇ ਵਧਣਗੇ । ਆਪ ਜੀ ਦੀ ਭਾਵਨਾ ਸਫਲ ਹੋਵੇ ਅਤੇ ਹੌਲੀ ੨ ਸਾਰੇ ਆਗਮਾਂ ਦਾ ਪੰਜਾਬੀ ਅਨੁਵਾਦ ਹੁੰਦਾ ਰਹੇ । ਇਹੋ ਮੋਰੀ ਸ਼ੁਭ ਕਾਮਨਾ ਹੈ ।
ਅਚਾਰਿਆਂ ਆਨੰਦ ਰਿਸ਼ੀ .