________________
ਸ਼ਮਣ ਸੰਘ ਦੇ ਦੂਸਰੇ ਪੱਟਧਰ ਜੈਨ-ਧਰਮ-ਦਿਵਾਕਰ ਅਚਾਰਿਆ ਸਮਰਾਟ ਪੂਜਯ ਸ੍ਰੀ ੧੦੦੮ ਸ਼੍ਰੀ ਆਨੰਦ ਰਿਸ਼ੀ ਜੀ ਮਹਾਰਾਜ ਦਾ
ਸ਼ੁਭ ਸੰਦੇਸ਼
ਭਾਰਤ ਇਕ ਧਰਮ ਪ੍ਰਧਾਨ ਦੇਸ਼ ਹੈ ਇਸ ਵਿੱਚ ਅਨੇਕਾਂ ਸੂਬੇ ਹਨ । ਹਰ ਸੂਬੇ ਦੀ ਭਾਸ਼ਾ ਵੀ ਵੱਖਰੀ ਹੈ । ਅੱਜ ਤਕ ਸਰਕਾਰ ਨੇ 14 ਭਾਸ਼ਾਵਾਂ ਨੂੰ ਮਾਨਤਾ ਦਿਤੀ ਹੈ। ਉਨ੍ਹਾਂ ਭਾਸ਼ਾਵਾਂ ਵਿਚੋਂ ਪੰਜਾਬੀ ਦਾ ਵੀ ਮਹੱਤਵ ਪੂਰਨ ਸਥਾਨ ਹੈ । ਇਸ ਭਾਸ਼ਾ ਦੀ ਲਿਪੀ ਗੁਰਮੁੱਖੀ ਹੈ ਫੇਰ ਵੀ ਲੱਖਾਂ ਦੀ ਗਿਣਤੀ ਵਿੱਚ ਇਸ ਭਾਸ਼ਾ ਦੇ ਪ੍ਰੇਮੀ ਹਨ । ਸੰਸਾਰ ਦਾ ਬੇੜਾ ਪਾਰ ਕਰਨ ਵਾਲੇ, ਨਿਮਾਨੇ ਦੇ ਮਾਨ ਪ੍ਰਭੂ ਮਹਾਂਵੀਰ ਨੇ ਮਨੁੱਖ ਮਾਤਰ ਦੀ ਭਲਾਈ ਲਈ ਲੋਕ-ਭਾਸ਼ਾ ਵਿੱਚ ਉਪਦੇਸ਼ ਦਿੱਤਾ ਸੀ । ਸਰਲ ਤੇ ਗ੍ਰਹਿਣ ਕਰਨ ਯੋਗ ਅਤੇ ਮਿੱਠੀ ਸ਼ੈਲੀ ਵਿੱਚ ਉਨ੍ਹਾਂ ਨੇ ਅਪਣਾ ਵਿਵਹਾਰਿਕ ਨੈਤਿਕ ਅਤੇ ਅਧਿਆਤਮਕ ਉਪਦੇਸ਼ ਦਿਤਾ, ਸੀ । ਅੱਜ ਉਹ ਭਾਸ਼ਾ ਪ੍ਰਾਚੀਨ ਹੋ ਗਈ ਹੈ ਉਸੇ ਭਾਸ਼ਾ ਨੂੰ ਅਰਧਮਾਗਧੀ ਦੇ ਨਾਉਂ ਨਾਲ ਸੱਦਿਆ ਜਾਂਦਾ ਹੈ। ਉਸ ਸ਼ਾਸਤਰ ਉਪਦੇਸ਼ ਨੂੰ ਜਾਨਣ ਵਾਲਾ ਸਮਾਜ ਸੀਮਤ ਹੈ । ਇਸੇ ਲਈ ਇਸ ਕਲਿਆਣਕਾਰੀ ਉਪਦੇਸ਼ ਨੂੰ ਹਰ ਮਨੁੱਖ ਤਕ ਪਹੁੰਚਾਨ ਲਈ ਇਸ ਦਾ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਬਹੁਤ ਜ਼ਰੂਰੀ ਹੈ । ਉਸ ਦਾ ਇਕ ਹਿੱਸਾ ਤੁਸੀਂ ਸੰਭਾਲ ਰਹੇ ਹੋ । ਬੜੀ ਖੁਸ਼ੀ ਦੀ ਗੱਲ ਹੈ ।
ਉਪਾਸਕ-ਦਸ਼ਾਂਗ ਸੂਤਰ ਅੰਗ ਸੂਤਰ ਹੈ ਉਸ ਵਿਚ 10 ਵਕਾਂ ਦਾ ਜੀਵਨ
[ xxiii