________________
ਪ੍ਰੇਰਕ
ਇਸ ਸ਼ਾਸਤਰ ਦੇ ਅਨੁਵਾਦ ਦੀ ਪ੍ਰੇਰਣਾ ਕਰਨ ਵਾਲੀ ਸਾਧਵੀ ਸ਼੍ਰੀ ਸਵਰਨ ਕਾਂਤਾ ਜੀ ਮਹਾਰਾਜ ਹਨ । ਆਪ ਜੈਨ ਸਮਾਜ ਦੇ ਮਹਾਨ ਰਤਨ ਹਨ । ਆਪ ਸੰਸਕ੍ਰਿਤ, ਪ੍ਰਾਕ੍ਰਿਤ, ਅੰਗਰੇਜ਼ੀ, ਪੰਜਾਬੀ, ਗੁਜਰਾਤੀ, ਹਿੰਦੀ ਭਾਸ਼ਾਵਾਂ ਦੇ ਚੰਗੇ ਲੇਖਕ ਹਨ । ਲਾਹੌਰ ਦੇ ਇਕ ਭਰਪੂਰ ਘਰ ਦੇ ਸੰਸਾਰਿਕ ਸੁੱਖਾਂ ਨੂੰ ਛੱਡ ਕੇ ਅੱਜ ਤੋਂ 35 ਸਾਲ ਪਹਿਲਾਂ ਜੈਨ ਸਾਧਵੀ ਬਣੇ । ਤੱਦ ਤੋਂ ਜੈਨ ਧਰਮ ਦੇ ਪ੍ਰਚਾਰ ਲਈ ਜੁੱਟੇ ਹੋਏ ਹਨ । ਆਪ ਦੀਆਂ ਕਈ ਪੁਸਤਕਾਂ ਪ੍ਰਕਾਸ਼ਿਤ ਹੋ ਚੁਕੀਆਂ ਹਨ । ਆਪ ਜੀ ਦੀ ਸੰਸਾਰਿਕ ਮਾਤਾ ਜਿਨ੍ਹਾਂ ਇਨੀ ਮਹਾਨ ਆਤਮਾ ਨੂੰ ਜਨਮ ਦਿੱਤਾ। ਉਨ੍ਹਾਂ ਹੀ ਇਸ ਸ਼ਾਸਤਰ ਦਾ ਸਾਰਾ ਖਰਚਾ ਦੇ ਕੇ ਮਹਾਨ ਪੁੰਨ ਦਾ ਕੰਮ ਕੀਤਾ ਹੈ । ਆਸ ਹੈ ਇਹ ਸੰਸਕਰਣ ਵਿਦਵਾਨਾਂ ਅਤੇ ਵਿਦਿਆਰਥੀਆਂ ਨੂੰ ਪਸੰਦ ਆਵੇਗਾ
ਪਰਸ਼ੋਤਮ ਦਾਸ ਜੈਨ
ਰਾਮਪੁਰੀਆਂ ਸਟ, ਮਾਲੇਰਕੋਟਲਾ
xxii |