________________
ਦਾ ਜਾਂ ਤਾਂ ਪੰਜਾਬੀ ਵਿਚ ਬਦਲ ਹੀ ਨਹੀਂ ਜੇ ਹੈ ਤਾਂ ਉਹ ਅਰਥ ਇੰਨਾ ਪ੍ਰਚਲਿਤ ਨਹੀਂ। ਇਨ੍ਹਾਂ ਸਾਰੀਆਂ ਤਕਲੀਫਾਂ ਨੂੰ ਝੱਲਦੇ ਹੋਏ, ਮੇਰੇ ਧਰਮ ਭਰਾ (ਅਨੁਵਾਦਕ) ਦੀ ਪੂਰੀ ਕੋਸ਼ਿਸ਼ ਰਹੀ ਹੈ ਕਿ ਅਰਥ, ਮੂਲ, ਪ੍ਰਾਕ੍ਰਿਤ ਪਾਠ ਨਾਲ ਮੇਲ ਖਾਵੇ ।
ਅਰਥ ਕਰਨ ਲੱਗਿਆਂ ਕੁਝ ਗ਼ਲਤੀਆਂ ਪ੍ਰੈਸ ਤੋਂ ਅਤੇ ਕੁਝ ਗ਼ਲਤੀਆਂ ਸਾਡੇ ਤੋਂ ਹੋਣੀਆਂ ਸੁਭਾਵਿਕ ਹਨ, ਮੈਨੂੰ ਆਸ ਹੈ ਕਿ ਪਾਠਕ ਸਾਡੀ ਮਜਬੂਰੀ ਸਮਝਣਗੇ ।
ਜਿਵੇਂ ਉਪਰ ਦੱਸਿਆ ਜਾ ਚੁੱਕਾ ਹੈ ਕਿ ਇਸ ਗ੍ਰੰਥ ਦਾ ਅਨੁਵਾਦ ਮੇਰੇ ਧਰਮ ਭਰਾ ਸ਼੍ਰੀ ਰਵਿੰਦਰ ਕੁਮਾਰ ਜੈਨ ਨੇ ਕੀਤਾ ਹੈ । ਸ਼੍ਰੀ ਰਵਿੰਦਰ ਕੁਮਾਰ ਜੈਨ ਭਾਰਤੀ ਧਰਮ, ਦਰਸ਼ਨ, ਸੰਸਕ੍ਰਿਤ ਅਤੇ ਕਲਾ ਬਾਰੇ ਡੂੰਘੀ ਜਾਣਕਾਰੀ ਅਤੇ ਰੁੱਚੀ ਰਖਦਾ ਹੈ । ਬੜੀ ਛੋਟੀ ਉਮਰ ਤੋਂ ਇਸ ਨੇ ਜੈਨ ਸਮਾਜ ਦੇ ਬੜੇ ਬੜੇ ਕੰਮ ਕੀਤੇ ਹਨ। ਉਨ੍ਹਾਂ ਵਿਚੋਂ ਪ੍ਰਮੁਖ ਮਹਾਂਵੀਰ ਨਿਰਵਾਨਂ ਸ਼ਤਾਬਦੀ ਕਮੇਟੀ, ਅਚਾਰਿਆ ਸ਼੍ਰੀ ਆਤਮਾ ਰਾਮ ਜੈਨ ਭਾਸ਼ਨ ਮਾਲਾ ਅਤੇ ਭਗਵਾਨ ਮਹਾਂਵੀਰ ਚੇਅਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਹੈ । ਸੰਸਥਾ ਦੀ ਸਥਾਪਨਾ ਕਰਨਾ ਇੰਨਾਂ ਔਖਾ ਕੰਮ ਨਹੀਂ, ਜਿੰਨਾਂ ਇਸ ਨੂੰ ਚਲਾਉਣਾ ਹੈ। ਸ਼੍ਰੀ ਰਵਿੰਦਰ ਕੁਮਾਰ ਜੈਨ ਦੀ ਲਗਨ, ਮੇਹਨਤ ਅਤੇ ਜੈਨ ਧਰਮ ਪ੍ਰਤਿ ਸਮਰਪਣ ਸਦਕਾ ਇਹ ਸੰਸਥਾਵਾਂ ਕੰਮ ਕਰ ਰਹੀਆਂ ਹਨ । ਸ਼੍ਰੀ ਰਵਿੰਦਰ ਕੁਮਾਰ ਜੈਨ ਭੌਤਿਕਵਾਦ ਤੋਂ ਪਰੇ ਹੈ । ਆਗਮਾਂ ਦਾ ਸਵਾਧਿਅਇ (ਪਾਠ) ਜੈਨ ਏਕਤਾ ਅਤੇ ਭਗਵਾਨ ਮਹਾਂਵੀਰ ਦੇ ਉਪਦੇਸ਼ਾਂ ਦਾ ਦੇਸ਼-ਵਿਦੇਸ਼ ਵਿੱਚ ਪ੍ਰਚਾਰ ਕਰਨਾ, ਇਸ ਦੇ ਜੀਵਨ ਦਾ ਪ੍ਰਮੁਖ ਉੱਦੇਸ਼ ਹੈ। ਮੇਰੀ ਜੋ ਅੱਜ ਜੈਨ ਧਰਮ ਅਤੇ ਅਰਿਹੰਤਾਂ ਪ੍ਰਤਿ ਸ਼ਰਧਾ ਹੈ ਉਸ ਦਾ ਪ੍ਰਮੁੱਖ ਕਾਰਣ ਅਤੇ ਪ੍ਰੇਰਣਾ ਮੇਰਾ ਧਰਮ ਭਰਾ ਹੀ ਹੈ । ਜੈਨ ਸਮਾਜ ਵੀ ਸ਼੍ਰੀ ਰਵਿੰਦਰ ਕੁਮਾਰ ਜੈਨ ਰਾਹੀਂ ਕੀਤੇ ਕੰਮਾਂ ਦੀ ਪੂਰੀ ਕਦਰ ਕਰਦਾ ਹੈ ਅਤੇ ਸਮੇਂ ੨ ਸਹਿਯੋਗ ਵੀ ਦਿੰਦਾ ਹੈ । ਮੈਂ ਰਵਿੰਦਰ ਕੁਮਾਰ ਜੈਨ ਦਾ ਇਸ ਗੱਲੋਂ ਖਾਸ ਧੰਨਵਾਦੀ ਹਾਂ ਕਿ ਮੈਨੂੰ ਉਸ 6 ਸ਼ਾਸਤਰਾਂ ਦੇ ਸੰਪਾਦਨ ਦਾ ਮੌਕਾ ਦੇ ਕੇ ਮੇਰੇ ਸ਼ਾਸਤਰਾਂ ਦੇ ਗਿਆਨ ਵਿੱਚ ਵਾਧਾ ਕੀਤਾ ਹੈ । ਸ਼੍ਰੀ ਰਵਿੰਦਰ ਕੁਮਾਰ ਜੈਨ ਦੀ ਸ਼ਾਸਤਰਾਂ ਦੀ ਜਾਣਕਾਰੀ ਦਾ ਅੰਦਾਜਾ ਸ਼੍ਰੀ ਉੱਤਰਾਧਿਐਨ ਸੂਤਰ ਦੀ ਵਿਸ਼ਾਲ ਪੰਜਾਬੀ ਟੀਕਾ ਤੋਂ ਲਗਾਇਆ ਜਾ ਸਕਦਾ ਹੈ । ਸ਼੍ਰੀ ਰਵਿੰਦਰ ਕੁਮਾਰ ਜੈਨ ਅਰਧ-ਮਾਗਧੀ ਤੋਂ ਪੰਜਾਬੀ ਵਿਚ ਅਨੁਵਾਦ ਕਰਨ ਵਾਲਾ ਸੰਸਾਰ ਦਾ ਪਹਿਲਾ ਅਨੁਵਾਦਕ ਹੈ। ਮੈਨੂੰ ਆਸ ਹੈ ਕਿ ਅੱਗੇ ਨੂੰ ਵੀ ਉਹ ਸਮਾਜ ਉਪਯੋਗੀ ਸਾਹਿਤ ਲਿਖਦਾ ਰਹੇਗਾ । ਮੈਂ ਭੂਮਿਕਾ ਲੇਖਕ ਸ਼੍ਰੀ ਅਗਰ ਚੰਦ ਨਾਹਟਾ ਦਾ ਬਹੁਤ ਬਹੁਤ ਧੰਨਵਾਦੀ ਹਾਂ, ਬੇਨਤੀ ਸਵੀਕਾਰ ਕੀਤੀ।
ਜਿਨ੍ਹਾਂ ਇਸ ਬੁਢਾਪੇ ਵਿਚ ਸਾਡੀ
[ xxi