________________
ਪੰਜਾਬੀ ਅਨੁਵਾਦ | ਭਾਵੇਂ ਸ੍ਰੀ ਅਗਰ ਚੰਦ ਨਾਹਟਾ ਨੇ ਅਪਣੀ ਭੂਮਿਕਾ ਵਿੱਚ ਕਈ ਅਨੂਵਾਦਾਂ ਦਾ ਜ਼ਿਕਰ ਕੀਤਾ ਹੈ । ਜੋ ਗੁਜਰਾਤੀ, ਅੰਗਰੇਜ਼ੀ, ਹਿੰਦੀ ਵਿੱਚ ਹਨ । ਪੁਰਾਤਨ ਸਮੇਂ ਤੋਂ ਇਸ ਸ਼ਾਸਤਰ ਉੱਪਰ ਟੀਕਾ ਅਤੇ ਟੱਬਾ ਮਿਲਦੇ ਹਨ । ਮੇਰੇ ਧਰਮ ਭਰਾ ਸ੍ਰੀ ਰਵਿੰਦਰ ਕੁਮਾਰ
ਜੈਨ ਨੇ ਇਸ ਅਨੁਵਾਦ ਲਈ ਅਚਾਰਿਆ ਅਭੈ ਦੇਵ ਸੂਰੀ ਦੀ ਟੀਕਾਂ ਤੇ ਅਨੁਵਾਦ ਅਚਾਰਿਆ ਸ੍ਰੀ ਆਤਮਾ ਰਾਮ ਜੀ ਦਾ ਅਨੁਵਾਦ ਪੂਜ ਸ੍ਰੀ ਅਮੋਲਕ ਰਿਸ਼ੀ ਦਾ ਹਿੰਦੀ ਅਨੁਵਾਦ ਪੁਜ ਅਚਾਰਿਆ ਸ਼੍ਰੀ ਘਾਸੀ ਲਾਲ ਜੀ ਮਹਾਰਾਜ ਤੇ ਡਾ: ਹਾਰਟਲੇ ਦਾ ਅੰਗਰੇਜ਼ੀ ਅਨੁਵਾਦ ਦੀ ਭਰਪੂਰ ਸਹਾਇਤਾ ਲਈ ਗਈ ਹੈ । ਇਸ ਤੋਂ ਛੁੱਟ ਮੈਂ ਅਤੇ ਅਨੁਵਾਦਕ ਅਚਾਰਿਆਂ ਸ੍ਰੀ ਆਨੰਦ ਰਿਸ਼ੀ ਜੀ ਮਹਾਰਾਜ, ਉਪਾਧਿਆ ਅਮਰ ਮੁਨੀ ਜੀ, ਉਪਾਧਿਆ ਸ਼ੀ ਫੂਲ ਚੰਦ ਜੀ ਮਹਾਰਾਜ, ਅਚਾਰਿਆ ਸ੍ਰੀ ਤੁਲਸੀ ਜੀ, ਅਚਾਰਿਆ ਸ਼੍ਰੀ ਵਿਜੇਂਦਰ ਦਿੰਨ ਸੂਰੀ ਜੀ, ਭੰਡਾਰੀ ਸ੍ਰੀ ਪਦਮ ਚੰਦ ਜੀ ਮਹਾਰਾਜ, ਸਾਧਵੀ ਸ੍ਰੀ ਸਵਰਨ ਕਾਂਤਾ ਜੀ ਮਹਾਰਾਜ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਦੇ ਕੀਮਤੀ ਸੁਝਾਵਾਂ ਸਦਕਾ ਮੈਨੂੰ ਸੰਪਾਦਨ ਕਰਨ ਵਿੱਚ ਸਹਾਇਤਾ ਮਿਲੀ । ਸ਼੍ਰੀ ਰਵਿੰਦਰ ਕੁਮਾਰ ਜੈਨ ਨੇ ਇਸ ਤੋਂ ਛੁੱਟ ਦਿਗੰਬਰ ਸ਼ਰਾਵਕਾਚਾਰ ਦੇ ਗ੍ਰੰਥਾਂ ਦੀ ਮਦਦ ਲਈ ਹੈ । ਮੈਂ ਸੰਪਾਦਕ ਹੋਣ ਦੇ ਨਾਤੇ ਸਹਾਇਕ ਥਾਂ ਦੇ ਲੇਖਕਾਂ ਤੇ ਪ੍ਰਕਾਸ਼ਕਾਂ ਦਾ ਧੰਨਵਾਦੀ ਹਾਂ । ਕੁਝ ਅਨੁਵਾਦ ਅਤੇ ਅਨੁਵਾਦਕ ਬਾਰੇ
ਇਸ ਸ਼ਾਸਤਰ ਦਾ ਅਨੁਵਾਦ ਮੇਰੇ ਪਿਆਰੇ ਧਰਮ ਭਰਾ ਸ੍ਰੀ ਰਵਿੰਦਰ ਕੁਮਾਰ ਜੈਨ ਨੇ ਕੀਤਾ ਹੈ। ਇਸ ਤੋਂ ਪਹਿਲਾਂ ਉਹ ਸ੍ਰੀ ਉਤਰਾਧਿ ਨ ਸੂਤਰ ਦਾ ਅਰਥ ਅਤੇ ਵਿਆਖਿਆ ਪੰਜਾਬੀ ਵਿੱਚ ਕਰ ਚੁੱਕੇ ਹਨ । ਇਨ੍ਹਾਂ ਨੇ ਛੇ ਸ਼ਾਸਤਰਾਂ ਦਾ ਪੰਜਾਬੀ ਅਨੁਵਾਦ ਕੀਤਾ ਹੈ । ਮੈਨੂੰ ਆਸ ਹੈ ਕਿ ਪਾਠਕੇ ਸ੍ਰੀ ਉਤਰਾਧਿਐਨ ਸੂਤਰ ਦੇ ਪੰਜਾਬੀ ਅਨੁਵਾਦ ਦੀ ਤਰਾਂ ਇਸ ਗ੍ਰੰਥ ਦਾ ਵੀ ਭਰਪੂਰ ਸਵਾਗਤ ਕਰਨਗੇ ।
ਅਨੁਵਾਦਕ ਦਾ ਕੰਮ ਉੱਝ ਵੀ ਕਾਫੀ ਔਖਾ ਹੁੰਦਾ ਹੈ । ਪਰ ਜਦੋਂ ਕਿਸੇ ਅਜੇਹੀ ਭਾਸ਼ਾ ਤੋਂ ਅਨੁਵਾਦ ਕਰਨਾ ਹੋਵੇ, ਜੋ ਕਿ ਘਟ ਪ੍ਰਚਲਿਤ ਹੋਵੇ ਤਾਂ ਇਹ ਕੰਮ ਹੋਰ ਵੀ ਔਖਾ ਹੋ ਜਾਂਦਾ ਹੈ । ਜੈਨ ਕਰੰਥਾਂ ਦੀ ਭਾਸ਼ਾ ਅਰਧ-ਮਾਗਧੀ ਪ੍ਰਕ੍ਰਿਤ ਹੈ । ਇਨ੍ਹਾਂ ਗਰੰਥਾਂ ਦਾ ਪੰਜਾਬੀ ਅਨੁਵਾਦ ਕਰਨ ਲਗਿਆਂ, ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ,ਪੰਜਾਬੀ ਵਿੱਚ ਢੁੱਕਵੇਂ ਸ਼ਬਦ-ਕੋਸ਼ ਦੀ ਬਹੁਤ ਘਾਟ ਹੈ । ਕਈ ਸਿਧਾਂਤਿਕ ਸ਼ਬਦਾਂ
xx ]