________________
ਸ਼੍ਰੀ ਉਪਾਸਕ ਦਸ਼ਾਂਗ ਸੂਤਰ
ਰੂਪ
ਹਰ ਧਰਮ, ਅਪਣੇ ਉਪਾਸਕਾਂ ਲਈ ਇਕ ਖਾਸ ਪੂਜਾ ਅਤੇ ਉਪਾਸਨਾ ਦਾ ਢੰਗ ਪੇਸ਼ ਕਰਦਾ ਹੈ, ਇਸੇ ਉਪਾਸਨਾ ਵਿਧੀ ਰਾਹੀਂ ਹਰ ਧਰਮ ਦੇ ਉਪਾਸਕ ਦੀ ਅਲੱਗ ਪਰਖ ਹੁੰਦੀ ਹੈ। ਹੋਰਨਾਂ ਧਰਮਾਂ ਵਾਂਗ ਜੈਨ ਧਰਮ ਵਿਚ ਵੀ ਉਸ ਦੇ ਮੰਨਣ ਲਈ ਉਪਾਸਨਾ-ਵਿਧੀ ਹੈ । ਜੈਨ ਧਰਮ ਦੋ ਰੂਪਾਂ ਵਿੱਚ ਗ੍ਰਹਿਣ ਕੀਤਾ ਜਾ ਸਕਦਾ ਹੈ (1) ਸਾਧੂ ਵਿਚ (2) ਗ੍ਰਹਿਸਥ (ਉਪਾਸਕ) ਰੂਪ ਵਿੱਚ । ਭਾਵੇਂ ਦੋਵੇਂ ਉਪਾਸਨਾ ਵਿਧੀਆਂ ਦਾ ਇਕ ਹੀ ਉਦੇਸ਼ ਹੈ, ਪਰ ਅਪਨਾਉਣ ਦਾ ਢੰਗ ਕੁਝ ਵੱਖਰਾ ਹੈ। ਸਾਧੂ ਲਈ ਪੰਜ ਮਹਾਵਰਤ, ਤਿੰਨ ਗੁਪਤੀਆਂ, ਪੰਜ ਸਮਿਤੀਆਂ ਆਦਿ ਦਾ ਪਾਲਣ ਕਠੋਰਤਾ ਨਾਲ ਕਰਨਾ ਪੈਂਦਾ ਹੈ । ਪਰ ਗ੍ਰਹਿਸਥ ਦੇ ਰੂਪ ਵਿੱਚ ਇਹੋ ਨੇਮ ਕੁੱਝ ਛੋਟਾਂ ਨਾਲ ਗ੍ਰਹਿਣ ਕੀਤੇ ਜਾਂਦੇ ਹਨ ਜਿਸ ਨਾਲ ਗ੍ਰਹਿਸਥ ਅਪਣੇ ਸੰਸਾਰ ਦੇ ਕਰਤੱਵ ਨੂੰ ਆਸਾਨੀ ਨਾਲ ਕਰਦਾ ਰਹਿੰਦਾ ਹੈ ਅਤੇ ਧਾਰਮਿਕ ਨਿਯਮਾਂ ਦਾ ਪਾਲਨ ਕਰਦਾ ਰਹਿੰਦਾ ਹੈ । ਗ੍ਰਹਿਸਥ ਦਾ ਮਾਰਗ ਲੰਬਾ ਪਰ ਖਾਲਾ ਹੈ । ਸਾਧੂ ਜੀਵਨ ਦਾ ਰਾਹ ਕਠੋਰ ਹੈ ਪਰ ਲੰਬਾ ਨਹੀਂ। ਪਰ ਦੋਹਾਂ ਦੇ ਜੀਵਨ ਦਾ ਉੱਦੇਸ਼ ਇਕ ਹੈ, ਆਤਮਾ ਤੋਂ ਪਰਮਾਤਮ-ਹੱਦ ਦੀ ਪ੍ਰਾਪਤੀ। ਦੋਹਾਂ ਲਈ ਇਹ ਜ਼ਰੂਰੀ ਹੈ ਕਿ ਪਹਿਲਾਂ ਉਹ ਸਮਿਅਕਤਵ ਨੂੰ ਅਪਨਾਉਣ 1 ਸਮਿਅਕਤਵ ਦੇ ਤਿੰਨ ਹਿੱਸੇ ਹਨ, ਇਨ੍ਹਾਂ ਤਿੰਨ ਹਿੱਸਿਆਂ ਨੂੰ ਅਚਾਰਿਆ ਉਮਾਸਵਾਤੀ ਨੇ ਮੁਕਤੀ ਦਾ ਰਾਹ ਦਸਿਆ ਹੈ । ਸੁਧਾਵਰ, ਜਥਾ, ਦਿਧਿ ਸੀਸਗੰ (ਤਵਵਾਰਥ ਸੂਤਰ 1-1) ਅਰਥਾਤ ਸਹੀ ਵੇਖਨਾ(ਦਰਸ਼ਨ ਸਹੀ ਜਾਨਣਾ (ਗਿਆਨ) ਸਹੀ ਅਮਲ ਕਰਨਾ (ਚਾਰਿਤਰ) ਤਿੰਨਾਂ ਦੇ ਮੇਲ ਦਾ ਨਾਂ ਸਮਿਅਕਤਵ ਹੈ। ਇਹ ਜੈਨ ਧਰਮ ਦਾ ਪਹਿਲਾ ਅਤੇ ਅੰਤਮ ਅਸੂਲ ਹੈ । ਇਸ ਬਿਨਾਂ ਕਿਸੇ ਵਰਤ ਦੀ ਪਾਲਣਾ ਸਾਧੂ ਜਾਂ ਗ੍ਰਹਿਸਥ ਨਹੀਂ
ਕਰ ਸਕਦਾ ।
ਸ਼੍ਰੀ ਉਪਾਸਕ ਦਸ਼ਾਂਗ ਦਾ ਵਿਸ਼ਾ ਜੈਨ ਗ੍ਰਹਿਸਤ ਦੇ 5 ਅਨੁਵਰਤਾਂ, ਤਿੰਨ ਦਿਸ਼ਾ ਵਰਤਾਂ ਚਾਰ ਸਿੱਖਿਆ ਵਰਤਾਂ ਸਬੰਧੀ ਹੈ । ਇਸ ਸੂਤਰ ਦੇ ਦਸ ਅਧਿਐਨ ਹਨ । ਹਰ ਅਧਿਐਨ ਇਤਿਹਾਸਕ, ਸਮਾਜਿਕ, ਦਾਰਸ਼ਨਿਕ ਪਖੋਂ ਆਪਣਾ ਮਹੱਤਵ ਆਪ ਰਖਦਾ ਹੈ” । ਪਰ ਪਹਿਲਾ ਅਧਿਐਨ ਬਹੁਤ ਮਹੱਤਵ ਪੂਰਨ ਹੈ । ਕਿਉਂਕਿ ਇਸ ਵਿੱਚ 12 ਵਰਤਾਂ ਦੀ ਵਿਆਖਿਆ ਅਤੇ ਦੋਸ਼ ਅਤਿਚਾਰ ਆਏ ਹਨ ।
1. ਵੇਖੋ ਭੂਮਿਕਾ ਸ਼੍ਰੀ ਅਗਰ ਚੰਦ ਨਾਹਟਾ
2. ਉਪਾਸਕ ਦਸ਼ਾਂਗ ਇਕ ਸਮਿਖਿਆਤਕ ਅਧਿਐਨ
[ xix