________________
ਅੱਠ ਪ੍ਰਕਾਰ ਦੀ ਸੰਪਦਾ, ਦਸ ਪ੍ਰਕਾਰ ਦਾ ਸਥਿਤੀ ਕਲਪ, ਬਾਰ੍ਹਾਂ ਪ੍ਰਕਾਰ ਦਾ ਤਪ, ਛੇ ਆਵਸ਼ਕ ਇਹ ਕੁਲ 36 ਗੁਣ ਮਿਥੇ ਗਏ ਹਨ ।
ਅਚਾਰੀਆ ਸ੍ਰੀ ਅਮੋਲਕ ਰਿਸ਼ੀ ਜੀ ਨੇ ਚੈਨ ਤੱਤਵ ਪ੍ਰਕਾਸ ਵਿਚ ਅਚਾਰੀਆ ਦੇ 36 ਗੁਣ ਇਸ ਪ੍ਰਕਾਰ ਦੱਸੇ ਹਨ :
5 ਇੰਦਰੀਆਂ ਦਾ ਸੰਬਰ, 9 ਪ੍ਰਕਾਰ ਦਾ ਬ੍ਰਹਮਚਰਜ ਪਾਲਨ ਦਾ ਢੰਗ, 4 ਕਸ਼ਾਏ ਤੇ ਕਾਬੂ, 5 ਮਹਾਂਵਾਰਤ, 5 ਪ੍ਰਕਾਰ ਦਾ ਅਚਾਰ, 5 ਸਮਿਤੀਆਂ
ਅਤੇ 5 ਗੁਪਤੀਆਂ | ਇਹ 36 ਗੁਣ ਅਚਾਰੀਆ ਭਗਵਾਨ ਦੇ ਆਖੇ ਗਏ ਹਨ ।
ਉਪਾਧਿਆ ਉਪਾਧਿਆ ਦਾ ਪੱਦ ਬਹੁਤ ਮਹੱਤਵਪੂਰਨ ਹੈ । ਉਸਦਾ ਫਰਜ ਸੰਘ ਦੇ ਸਾਧੂ, ਸਾਧਵੀਆਂ ਨੂੰ ਸ਼ਾਸਤਰ ਪੜ੍ਹਾਉਣਾ, ਪ੍ਰਸ਼ਨਾਂ ਦੇ ਉਤਰ ਦੇਨਾ ਅਤੇ ਸ਼ੰਕਾਵਾਂ ਦੂਰ ਕਰਨਾ ਹੈ ।
ਉਪਾਧਿਆ ਪਦ ਦੀ ਵਿਆਖਿਆ ਸੰਸਕ੍ਰਿਤ ਦੇ ਇਕ ਵਿਦਵਾਨ ਨੇ ਇਸ ਪ੍ਰਕਾਰ ਕੀਤੀ ਹੈ ।
ਅਧਿਆਤਮਕ ਵਿਦਿਆ ਪ੍ਰਦਾਨ ਕਰਨ ਵਾਲਾ ਹੀ ਉਪਾਧਿਆ ਅਖਵਾਉਂਦਾ ਹੈ । ਉਪਾਧਿਆ ਸੰਘ ਦਾ ਸਿਖਿਆ ਮੰਤਰੀ ਹੁੰਦਾ ਹੈ । ਉਹ ਅਗਿਆਨ ਦਾ ਖਾਤਮਾ ਕਰਕੇ ਗਿਆਨ ਦਾ ਪ੍ਰਕਾਸ਼ ਫੈਲਾਉਂਦਾ ਹੈ ।
ਉਪਾਧਿਆ ਦੇ 25 ਗੁਣ ਹੁੰਦੇ ਹਨ :
(11) ਅੰਗਾਂ ਦੇ ਜਾਨਕਾਰ, (12) ਉਪਾਗਾਂ ਦਾ ਜਾਨਕਾਰ+ਚਰਨ ਸਪਤਿਤੀ--ਕਰਨ ਪਤਿਤੀ ਇਹ 25 ਗੁਣ ਉਪਾਧਿਆ ਦੇ ਹੁੰਦੇ
ਹਨ । ਚਰਨਸਪਤਿਤੀ-ਜਿਨ੍ਹਾਂ 70 ਬੋਲਾਂ ਦਾ ਹਰ ਸਮੇਂ ਪਾਲਨ ਕੀਤਾ ਜਾਂਦਾ ਹੈ
ਇਹ ਚਰਨ ਪਤਿਤੀ ਹੈ । ਇਸ ਵਿਚ 5 ਮਹਾਂਵਰਤ410 ਪ੍ਰਕਾਰ ਦਾ ਧਰਮ + 17 ਪ੍ਰਕਾਰ ਦਾ ਸੰਜਮ + 10 ਪ੍ਰਕਾਰ ਦਾ ਵੈਯਾਵਰਿਤਯ + 9 ਪ੍ਰਕਾਰ ਨਾਲ ਮਚਰਜ ਪਾਲਨ ਦਾ ਢੰਗ + 3 ਰਤਨ (ਗਿਆਨ+ਦਰਸ਼ਨ+ਚਾਰਿਤਰ) + 12 ਪ੍ਰਕਾਰ ਦਾ ਤਪ
4 ਪ੍ਰਕਾਰ ਦੇ ਕਸ਼ਾਏ ਸ਼ਾਮਲ ਹਨ । ਕਰਣ ਸਪਤਿਤੀ----ਪ੍ਰਸ਼ੰਗ ਵਜੋਂ 70 ਬੋਲਾਂ ਦਾ ਆਚਰਣ ਕਰਨਾ ਕਰਣ · ਸਪਤਿਤੀ ਅਖਵਾਉਂਦਾ ਹੈ । ਇਸ ਵਿਚ 4 ਪਿੰਡ ਵਿਧੀ+5 ਸਮਿਤੀ
[ 155