________________
(31) ਰੂਪ ਤੋਂ ਰਹਿਤ ॥
ਅਚਾਰੀਆ ਨਵਕਾਰ ਮੰਤਰ ਵਿਚ ਤੀਸਰਾ ਨਮਸਕਾਰ ਅਚਾਰੀਆ ਨੂੰ ਕੀਤਾ ਗਿਆ ਹੈ । ਅਚਾਰੀਆ ਸ਼ਬਦ ਦੀ ਵਿਆਖਿਆ ਸ਼ੰਸਕ੍ਰਿਤ ਲੇਖਕਾਂ ਨੇ ਇਸ ਪ੍ਰਕਾਰ ਕੀਤੀ ਹੈ :
ਜਿਸ ਮਹਾਂਪੁਰਸ਼ ਦਾ ਆਚਰਣ ਮਰਿਆਦਾ ਪੂਰਵਕ ਹੁੰਦਾ ਹੈ ਉਹ ਹੀ ਅਚਾਰੀਆ ਹੈ । ਅਚਾਰੀਆ ਸਾਧੂ, ਸਾਧਵੀ, ਸ਼ਰਾਵਕ, ਸ਼ਵਿਕਾਂ ਰੂਪ ਸਿੰਘ ਦਾ ਨੇਤਾ ਹੁੰਦਾ ਹੈ । ਸਾਰੇ ਸੰਘ ਦਾ ਚਲਾਉਣ ਵਾਲਾ, ਸੰਘ ਦੇ ਗੁੰਝਲਦਾਰ ਮਾਮਲਿਆਂ ਵਾਰੇ ਆਖਰੀ ਫੈਸਲਾ ਦੇਣ ਵਾਲਾ, ਦੀਖਿਆ ਅਤੇ ਚੁਮਾਸੇ ਦੀ ਇਜਾਜਤ ਦੇਣ ਵਾਲਾ, ਗਲਤੀ ਹੋਣ ਤੇ ਸਾਧੂ, ਸਾਧਵੀਆਂ ਨੂੰ ਦੰਡ ਰੂਪ ਵਿਚ ਤਪੱਸਿਆ ਨਾਲ ਪ੍ਰਾਸ਼ਚਿਤ ਕਰਾਉਣ ਵਾਲਾ, ਸੰਘ ਦੀ ਸਮਾਜਿਕ ਤੇ ਧਾਰਮਿਕ ਨੀਤੀ ਨਿਰਧਾਰਤ ਕਰਨ ਵਾਲਾ ਅਚਾਰੀਆ ਹੀ ਹੈ । ਅੱਜ ਕੱਲ ਜਦ ਸਰਵੱਗ ਭਗ਼ਵਾਨ ਨਹੀਂ, ਅਚਾਰੀਆ ਹੀ ਭਗਵਾਨ ਦੇ ਹੁਕਮ ਅਨੁਸਾਰ ਸੰਘ ਦਾ " ਕੰਮ ਕਾਜ ਚਲਾਉਂਦੇ ਹਨ ।
ਅਚਾਰੀਆ ਬਨਣ ਲਈ 36 ਗੁਣਾਂ ਦਾ ਹੋਣਾ ਜਰੂਰੀ ਹੈ । ਪਰ ਉਨ੍ਹਾਂ ਦੀ ਗਿਣਤੀ ਬਾਰੇ ਮੱਤ ਭੇਦ ਹਨ ।
ਪਹਿਲੀ ਕਲਪਨਾ ਅਨੁਸਾਰ ਇਹ ਭੇਦ ਇਸ ਪ੍ਰਕਾਰ ਹਨ : (1) ਅਚਾਰ ਸੰਪਦਾ ਦੇ ਚਾਰ ਭੇਦ (2) ਸ਼ਰੂਤ ਸੰਪਦਾ ਦੇ ਚਾਰ ਭੇਦ ।
(3) ਸ਼ਰੀਰ ਸੰਪਦਾ ਦੇ ਚਾਰ ਭੇਦ (4) ਬਚਨ ਸੰਪਦਾ ਦੇ ਚਾਰ ਭੇਦ (5) ਵਾਚਨਾ ਸੰਪਦਾ ਦੇ ਚਾਰ ਭੇਦ (6) ਮਤੀ ਸੰਪਦਾ ਦੇ ਚਾਰ ਭੇਦ (7) ਯੋਗਮਤੀ ਸੰਪਦਾ ਦੇ ਚਾਰ ਭੇਦ (8) ਸੰਗ੍ਰਹਿ
ਗਿਆ ਦੇ ਚਾਰ ਭੇਦ (33) ਅਚਾਰ (34) ਵਿਕਸ਼ੇਪਨਾ (35) ਸ਼ਰੂਤ (36) ਦੋਸ ਨਿਘਾਰਤਨੇ 12 ਦੂਸਰੀ ਮਾਨਤਾ ਅਨੁਸਾਰ 36 ਗੁਣ ਇਸ ਪ੍ਰਕਾਰ ਹਨ : (1) ਗਿਆਨਾਚਾਰ ਦੇ ਚਾਰ ਭੇਦ (2) ਦਰਸਨਾਚਾਰ ਦੇ ਚਾਰ ਭੇਦ (3).
ਚਰਿਤਰਾਚਾਰ ਦੇ ਚਾਰ ਭੇਦ (36) 12 ਪ੍ਰਕਾਰ ਦਾ ਤਪ । ਤੀਸਰੀ ਮਾਨਤਾ ਇਸ ਪ੍ਰਕਾਰ ਹੈ : 1. ਇਸ ਵਾਰੇ ਸ੍ਰੀ ਉਤਰਾਧਿਐਨ ਸੂਤਰ ਦੇ 36ਵੇਂ ਅਧਿਐਨ ਦੀਆਂ
ਟਿਪਣੀਆਂ ਵੇਖੋ । 2. ਸ੍ਰੀ ਭੇਰੋਦਾਨ ਸੇਠੀਆ ਜੈਨ ਗਰੰਥ ਮਾਲਾ ਭਾਗ 7 ।
154 ]