________________
(4) ਅਕਸ਼ੈ ਸਥਿਤੀ-ਸਿੱਧਾਂ ਦੀ ਅਵਸਥਾ ਹਮੇਸ਼ਾ ਲਈ ਰਹਿੰਦੀ ਹੈ । ਉਹ
ਮੁੜ ਕੇ ਵਾਪਿਸ ਜਨਮ ਮਰਨ ਦੇ ਚੱਕਰ ਵਿਚ ਨਹੀਂ ਪੈਂਦੀ। (5) ਸ਼ਾਯਕ ਸਮਿਤਵ-ਉਨ੍ਹਾਂ ਦਾ ਸਮਿਤਵ ਨਾਂ ਖਤਮ ਹੋਣ ਵਾਲਾ
ਹੁੰਦਾ ਹੈ । (6) ਅਰੁਪਿਤਾ-ਉਨ੍ਹਾਂ ਦਾ ਕੋਈ ਸਰੀਰ ਨਹੀਂ ਹੁੰਦਾ ਕਿਉਂਕਿ ਸਰੀਰ ਦਾ
ਕਾਰਨ ਤਾਂ ਕਰਮ ਹਨ । ਜਦ ਕਰਮ ਖ਼ਤਮ ਹੋ ਜਾਂਦੇ ਹਨ ਤਾਂ ਫਲ
ਭੋਗਨ ਲਈ ਸਰੀਰ ਦੀ ਕੀ ਜਰੂਰਤ ਹੈ । (7) ਅਗੂਰੁਲ -ਸਿੱਧਾਂ ਦੀ ਆਤਮਾ ਨਾ ਹਲਕੀ ਹੈ, ਨਾ ਭਾਰੀ, ਨਾ ਹੀ
ਛੋਟੀ ਹੈ । (8) ਅਨੰਤ ਸ਼ਕਤੀ-ਉਨ੍ਹਾਂ ਦੀ ਆਤਮਾ ਅਨੰਤ ਸ਼ਕਤੀ ਦੀ ਧੁਨੀ ਹੈ ।
ਸਿੱਧਾਂ ਦੇ ਹੋਰ ਗੁਣ ਇਸ ਪ੍ਰਕਾਰ ਹਨ ਜੋ ਪਹਿਲੇ ਸਮੇਂ ਹੀ ਉਤਪਨ ਹੋ ਜਾਂਦੇ ਹਨ :
() ਮਤੀ ਗਿਆਨਾਵਰਨ ਦਾ ਖਾਤਮਾ (2) ਸ਼ਰੁਤ ਗਿਆਨਾਵਰਨ ਦਾ ਖਾਤਮਾ (3) ਅਵਧੀ ਗਿਆਨਾਵਰਨ ਦਾ ਖਾਤਮਾ (4) ਮਨ ਪਰਿਆਏ ਵਰਨ ਦਾ ਖਾਤਮਾ (5) ਕੇਵਲ ਗਿਆਨਾਵਰਨ ਦਾ ਖਾਤਮਾ (6) ਚਕਸ਼ੂ ਦਰਸ਼ਨਾਵਰਨ ਦਾ ਖਾਤਮਾ (7) ਅਚਕਸ਼ੂ ਦਰਸ਼ਨਾ ਵਰਨ ਦਾ ਖਾਤਮਾ (8) ਅਵਧੀ ਦਰਸ਼ਨਾ ਵਰਨ ਦਾ ਖਾਤਮਾ (9) ਕੇਵਲਾ ਦਰਸ਼ਨਾ ਵਰਨ ਦਾ ਖਾਤਮਾ (10-14) ਨਿੰਦਰਾ, ਨਿਦਰਾ-ਨਿਦਰਾ; ਚਲਾ; ਪ੍ਰਲਾ-ਪ੍ਰਚਲਾ; ਅਤੇ ਸ਼ਤਿਯਕਾਰਨਧਿ ਇਨ੍ਹਾਂ ਪੰਜਾਂ ਨੀਦਾਂ ਦਾ ਖਾਤਮਾ (15) ਸਾਤਾ ਵੇਦਨੀਆ ਕਰਮ ਦਾ ਖਾਤਮਾ (16) ਅਸਾਤਾ ਵੇਦਨੀਆ ਕਰਮਾਂ ਦਾ ਖਾਤਮਾ (17) ਦਰਸ਼ਨਾ ਵਰਤੀਆ ਮੋਹਨਆਂ ਦਾ ਖਾਤਮਾ (18) ਚਾਰਿਤਰ ਮੋਹਨੀਆ ਦਾ ਖਾਤਮਾ (19_22) ਨਾਰਕੀ, ਪਸ਼ੂ, ਮਨੁਖ ਅਤੇ ਦੇਵਤੇ ਦੀ ਉਮਰ ਦਾ ਖਾਤਮਾ (23-24) ਉੱਚੇ ਤੇ ਨੀਵੇਂ ਗੋਤ ਦਾ ਖਾਤਮਾ (25-26) ਸ਼ੁਭ ਨਾਉਂ ਅਤੇ ਅਸ਼ੁਭ ਨਾਉਂ ਦਾ ਖਾਤਮਾ (27-31) ਦਾਨ ਅੰਤਰਾਏ; ਲਾਭ ਅੰਤਰਾਏ; ਭੋਗ ਅੰਤਰਾਏ (ਰੁਕਾਵਟ) ਉਪਭੋਗ ਅੰਤਰਾਏ ਅਤੇ ਵੀਰਜ ਅੰਤਰਾਏ ਦਾ ਖਾਤਮਾ ।
ਸਿੱਧਾਂ ਦੇ 31 ਗੁਣ ਹੋਰ ਵੀ ਹੁੰਦੇ ਹਨ :
(1-5) ਸੰਸਥਾਨ, ਪਰਮੰਡਲ, ਗੋਲ, ਤਿਕੋਨ, ਚਤੁਰਭੁਜ, ਆਯਤ ਆਦਿ ਅਕਾਰਾਂ ਤੋਂ ਰਹਿਤ (6) ਪੰਜਰੰਗ (13) 5 ਰਸ (16) 2 ਖੁਸ਼ਬੂਆਂ (25) 8 ਸਪਰਸ਼ (28) 3 ਵੇਦ (29) ਸ਼ਰੀਰ ਰਹਿਤ (30) ਮੇਲ ਮਿਲਾਪ ਤੋਂ ਰਹਿਤ
[ 153