________________
ਸਾਹਮਣੇ ਇਕ ਤਸਵੀਰ ਜਿਹੀ ਬਣ ਜਾਂਦੀ ਹੈ । (29) ਧਰਮ ਉਪਦੇਸ਼ ਕਰਨ ਲੱਗੇ ਵਿਚਕਾਰ ਉਹ ਆਰਾਮ ਨਹੀਂ ,
ਕਰਦੇ । (30) ਉਨ੍ਹਾਂ ਦੇ ਭਾਸ਼ਨ ਵਿਚ ਜੋ ਵੀ ਆਉਂਦਾ ਹੈ ਉਸਦੇ ਸ਼ੱਕ ਬਿਨਾਂ ਪੁਛੇ ਹੀ .
ਦੂਰ ਹੋ ਜਾਂਦੇ ਹਨ । (31) ਉਹ ਜੋ ਆਖਦੇ ਹਨ ਸੁਨਣ ਵਾਲੇ ਉਸ ਨੂੰ ਦਿਲ ਵਿਚ ਵਸਾ ਲੈਂਦੇ
ਹਨ । (32) ਤੀਰਥੰਕਰਾਂ ਦਾ ਉਪਦੇਸ਼ ਹਰ ਪੱਖੋਂ ਸਹੀ ਹੁੰਦਾ ਹੈ ਉਲਟ-ਪੁਲਟ .
ਨਹੀਂ ਹੁੰਦਾ । (33) ਉਨ੍ਹਾਂ ਦੇ ਵਾਕ ਪ੍ਰਭਾਵਸ਼ਾਲੀ ਤੇ ਤੇਜਸਵੀ ਹੁੰਦੇ ਹਨ । (34) ਉਹ ਹਰ ਤੱਥ ਦਾ ਦਰਿੜਤਾ ਨਾਲ ਵਰਨਣ ਕਰਦੇ ਹਨ । (35) ਉਹ ਉਪਦੇਸ਼ ਕਰਦੇ ਕਦੇ ਵੀ ਨਹੀਂ ਥਕਦੇ ।
ਉਪਰੋਕਤ ਕਥਨ ਦਾ ਸਾਰ ਇਹ ਹੈ ਕਿ ਅਰਿਹੰਤ ਸਭ ਕੁਝ ਜਾਨਣ ਤੇ ਵੇਖਣ ਵਾਲੇ ਸਰਗ, ਦੇਵਤਿਆਂ, ਪਸ਼ੂਆਂ ਅਤੇ ਮਨੁੱਖਾਂ ਰਾਹੀਂ ਸਤਿਕਾਰ ਯੋਗ, ਜਨਮ ਮਰਨ ਦੀ ਪਰੰਪਰਾ ਦਾ ਖਾਤਮਾ ਕਰਕੇ ਨਿਰਵਾਨ ਪ੍ਰਾਪਤ ਕਰਨ ਵਾਲੇ ਜੀਵ ਹੁੰਦੇ ਹਨ ।
ਸਿੱਧ ਪੱਦ ਦੀ ਵਿਆਖਿਆ ਜੈਨ ਧਰਮ ਵਿਚ ਆਤਮਾ ਦਾ ਉਦੇਸ਼ ਨਿਰਵਾਨ ਜਾਂ ਜਨਮ ਮਰਨ ਤੋਂ ਮੁਕਤ ਸਿਧ ਅਵਸਥਾ ਪ੍ਰਾਪਤ ਕਰਨਾ ਹੈ, ਕਰਮਾਂ ਦੇ ਬੰਧਨਾਂ ਤੋਂ ਮੁਕਤ ਹੋਣਾ ਹੈ । ਜਨਮ, ਜਰਾ, ਵਿਆਦੀ ਤੋਂ ਮੁਕਤ ਹੋਣ ਦਾ ਨਾਂ ਸਿੱਧ ਹੈ । ਸਿੱਧਾਂ ਵਾਰੇ ਹੋਰ ਆਗਮਾਂ ਦੀ ਤਰਾਂ ਸੀ ਉਤਰਾਧਿਐਨ ਸੂਤਰ ਵਿਚ ਕਾਫੀ ਵਿਸਥਾਰ ਨਾਲ ਕੀਤਾ ਗਿਆ ਹੈ । ਫੇਰ ਵੀ ਪ੍ਰਸੰਗ ਵਜੋਂ ਸੰਖੇਪ ਵਿਚ ਇਥੇ ਵਰਨਣ ਕਰਨਾ ਜਰੂਰੀ ਹੈ । ਜੈਨ ਧਰਮ ਵਿਚ ਹਰ ਆਤਮਾ ਦੀ ਆਪਣੀ ਅਲੱਗ ਸੱਤਾ ਹੈ । ਹਰ ਆਤਮਾ, ਪ੍ਰਮਾਤਮਾ ਦਾ ਪੱਦ ਪਾ ਸਕਦੀ ਹੈ । ਪਰ ਉਸ ਤੋਂ ਪਹਿਲਾਂ ਉਸ ਨੂੰ ਅਰਿਹੰਤ ਦਸ਼ਾ ਪ੍ਰਾਪਤ ਕਰਨੀ ਹੁੰਦੀ ਹੈ । ਇਸਦੇ ਨੌਂ ਗੁਣ ਇਹ ਹਨ :
(1) ਕੇਵਲ ਗਿਆਨ--ਉਹ ਸਭ ਕੁਝ ਜਾਨਣ ਵਾਲੇ ਸਰਵੱਗ ਹੁੰਦੇ ਹਨ । (2) ਕੇਵਲ ਦਰਸ਼ਨ-ਉਹ ਸਾਰੇ ਸੰਸਾਰ ਦੀਆਂ ਵਸਤਾਂ ਵੇਖਣ ਵਿਚ
ਸਮਰੱਥ ਹੁੰਦੇ ਹਨ । (3) ਅਵੱਯਾਵਾਦ ਸੁਖ-ਉਹ ਅਨੰਤ ਸੁਖਾਂ ਦੇ ਮਾਲਕ ਹੁੰਦੇ ਹਨ । ਉਨ੍ਹਾਂ ਦਾ
ਵੇਦਨੀਆ ਕਰਮ ਖਤਮ ਹੋ ਜਾਂਦਾ ਹੈ ।
152 ]