________________
(9) ਉਨ੍ਹਾਂ ਦਾ ਉਪਦੇਸ਼ ਵਿਚ ਕੋਈ ਅਜੇਹੀ ਗੱਲ ਨਹੀਂ ਹੁੰਦੀ ਜੋ ਇਕ ਦੂਸਰੀ ਨਾਲ ਟਕਰਾਵੇ ।
(10) ਇਹ ਉਪਦੇਸ਼ ਬਿਨਾਂ ਰੁਕਾਵਟ ਤੋਂ ਚਲਦਾ ਹੈ।
(11) ਤੀਰਥੰਕਰਾਂ ਦਾ ਉਪਦੇਸ਼ ਸਪਸ਼ਟ ਤੇ ਸ਼ੱਕ ਰਹਿਤ ਹੁੰਦਾ ਹੈ। (12) ਇਹ ਉਪਦੇਸ਼ ਦੋਸ਼ ਰਹਿਤ ਹੁੰਦਾ ਹੈ।
(13) ਇਸ ਉਪਦੇਸ਼ ਨੂੰ ਸਰੋਤੇ ਇਕ ਮਨ ਹੋ ਕੇ ਸੁਣਦੇ ਹਨ ।
(14) ਤੀਰਥੰਕਰ ਦੇਸ਼ ਦੀ ਸਥਿਤੀ ਨੂੰ ਵੇਖ ਕੇ ਉਪਦੇਸ਼ ਕਰਦੇ ਹਨ ।
(15) ਤੀਰਥੰਕਰ ਅਰਥ ਭਰਪੂਰ ਗੱਲਾਂ ਕਰਦੇ ਹਨ । ਇਧਰ ਉਧਰ ਦੀਆਂ ਗੱਲਾਂ ਨਾਲ ਸਮਾਂ ਖਤਮ ਨਹੀਂ ਕਰਦੇ ।
(16) ਤੀਰਥੰਕਰ ਜੀਵ ਅਜੀਵ ਆਦਿ 9 ਤੱਤਾਂ ਦਾ ਉਪਦੇਸ਼ ਸਾਰ ਭਰਪੂਰ ਸ਼ਬਦਾਂ ਵਿਚ ਕਰਦੇ ਹਨ।
(17) ਸੰਸਾਰਿਕ ਕੰਮਾਂ ਦਾ ਵਰਨਣ ਸੰਖੇਪ ਵਿਚ ਕਰਦੇ ਹਨ । (18) ਤੀਰਥੰਕਰਾਂ ਦੀ ਬਾਣੀ ਨੂੰ ਬੱਚਾ ਵੀ ਸਮਝ ਸਕਦਾ
ਹੈ I (19) ਤੀਰਥੰਕਰ ਆਪਣੇ ਉਪਦੇਸ਼ ਵਿਚ ਅਪਣੀ ਪ੍ਰਸੰਸਾ ਜਾਂ ਕਿਸੇ ਹੋਰ ਦੀ ਨਿੰਦਾ ਨਹੀਂ ਕਰਦੇ !
(20) ਤੀਰਥੰਕਰਾਂ ਦੀ ਬਾਣੀ ਦੁਧ ਤੇ ਮਿਸਰੀ ਦੀ ਤਰਾਂ ਮਿੱਠੀ ਹੁੰਦੀ ਹੈ । (21) ਕਿਸੇ ਦੇ ਗੁਪਤ ਭੇਦ ਵੀ ਤੀਰਥੰਕਰ ਪ੍ਰਗਟ ਨਹੀਂ ਕਰਦੇ ।
(22) ਤੀਰਥੰਕਰ ਕਿਸੇ ਆਦਮੀ ਦੀ ਖੁਸ਼ਾਮਦ ਨਹੀਂ ਕਰਦੇ । ਪਰ ਸੱਚੇ ਗੁਣਾਂ ਨੂੰ ਪ੍ਰਗਟ ਜਰੂਰ ਕਰਦੇ ਹਨ ।
(23) ਉਨ੍ਹਾਂ ਦਾ ਉਪਦੇਸ਼ ਲੋਕ ਭਲਾਈ ਲਈ ਅਤੇ ਆਤਮਾ ਦੇ ਕਲਿਆਣ ਲਈ ਹੁੰਦਾ ਹੈ ।
(24) ਉਹ ਆਤਮਾ ਨੂੰ ਛਿੱਨ ਭਿੰਨ ਨਹੀਂ ਕਰਦੇ ।
(25) ਉਹ ਆਪਣੀ ਭਾਸ਼ਾ ਵਿਚ ਸ਼ੁੱਧ ਸ਼ਬਦਾਂ ਦੀ ਵਰਤੋਂ ਕਰਦੇ ਹਨ।
(26) ਉਹ ਨਾ ਹੀ ਜ਼ੋਰ ਨਾਲ ਬੋਲਦੇ ਹਨ ਨਾ ਹੀ ਹੌਲੀ । ਸਗੋਂ ਦਰਮਿਆਨੀ ਭਾਸ਼ਾ ਬੋਲਦੇ ਹਨ।
(27) ਉਨ੍ਹਾਂ ਦੇ ਭਾਸ਼ਨ ਨੂੰ ਸੁਣ ਕੇ ਲੋਕ ਧੰਨ ਧੰਨ ਕਹਿ ਉਠਦੇ ਹਨ । (28) ਉਹ ਭਾਸ਼ਨ ਇਸ ਤਰੀਕੇ ਨਾਲ ਦਿੰਦੇ ਹਨ ਕਿ ਸੁਨਣ ਵਾਲੇ ਦੇ
[151