________________
(24) ਭਗਵਾਨ ਦੇ ਦਰਬਾਰ ਵਿਚ ਮਨੁਖ, ਪਸ਼ੂ ਅਤੇ ਦੇਵਤੇ ਅਪਣੇ ਕੁਦਰਤੀ
ਵੈਰ ਨੂੰ ਭੁੱਲ ਜਾਂਦੇ ਹਨ । ਬਿੱਲੀ, ਕੁੱਤਾ, ਸ਼ੇਰ,ਬਕਰੀ, ਚੂਹਾ, ਸੱਪ, ਨਿਉਲਾ
ਮ ਨਾਰ ਬੈਠ ਕੇ ਸਭ ਰੁਚੀ ਨਾਲ ਸੁਣਦੇ ਹਨ । (25) ਤੀਰਥੰਕਰ ਦੇ ਦਰਬਾਰ ਵਿਚ ਦੂਸਰੇ ਮਤਾਂ ਦੇ ਪਾਖੰਡੀ ਅਪਣਾ ਹੰਕਾਰ ਛੱਡ
ਦਿੰਦੇ ਹਨ । (26) ਤੀਰਥੰਕਰ ਦੇ ਦਰਬਾਰ ਵਿਚ ਹੋਰ ਮਤਾਂ ਵਾਲੇ ਅਸਮਰਥ ਹੋ ਜਾਂਦੇ ਹਨ
ਉਨ੍ਹਾਂ ਦੀ ਤਰਕ ਬੁਧੀ ਨਸ਼ਟ ਹੋ ਜਾਂਦੀ ਹੈ । (27) ਚਹੁ ਪਾਸੇ 25 ਯੋਜਨਤਕ ਟਿਡੀਆਂ ਆਦਿ ਰਾਹੀਂ ਖੇਤਾਂ ਨੂੰ ਨੁਕਸਾਨ
ਨਹੀਂ ਪਹੁੰਚਦਾ। (28) ਮਹਾਮਾਰੀ ਨਹੀਂ ਫੈਲਦੀ । (29) ਰਾਜਾ ਅਤੇ ਸੈਨਾ ਵਿਚ ਵਿਦਰੋਹ ਨਹੀਂ ਹੁੰਦਾ । (30) ਨਾਲ ਲਗਦੇ ਦੇਸ਼ ਵਿਚ ਵੀ ਅਜੇਹੀ ਘਟਨਾ ਨਹੀਂ ਵਾਪਰਦੀ । (31) ਜ਼ਿਆਦਾ ਵਾਰਸ਼ ਨਹੀਂ ਹੁੰਦੀ । (32) ਇੱਨੀ ਘੱਟ ਵਾਰਸ਼ ਵੀ ਨਹੀਂ ਪੈਂਦੀ ਕਿ ਅਕਾਲ ਪੈ ਜਾਵੇ । (33) ਅਕਾਲ ਨਹੀਂ ਪੈਂਦਾ । (34) ਜਿਥੇ ਭਗਵਾਨ ਪਧਾਰ ਜਾਂਦੇ ਹਨ ਉਥੇ ਮਹਾਮਾਰੀ ਧਰਮ ਚੱਕਰ ਦੇ ਕਾਰਨ
ਹੀ ਸ਼ਾਂਤ ਹੋ ਜਾਂਦੀ ਹੈ । ਤੀਰਥੰਕਰਾਂ ਦੇ ਭਾਸ਼ਾ ਦੇ 35 ਗੁਣ ਇਸ ਪ੍ਰਕਾਰ ਹਨ(1) ਸੰਸਕਾਰਾਂ ਵਾਲਾ ਉਪਦੇਸ਼ ਹੁੰਦਾ ਹੈ । (2) ਇਕ-ਇਕ ਯੋਜਨਤਕ ਸੁਣਾਈ ਦਿੰਦਾ ਹੈ । (3) ਇਸ ਵਿਚ ਓਏ, ਤੂੰ ਜਿਹੇ ਸ਼ਬਦ ਨਹੀਂ ਵਰਤੇ ਜਾਂਦੇ । (4) ਉਨ੍ਹਾਂ ਦਾ ਉਪਦੇਸ਼ ਬੱਦਲਾਂ ਦੀ ਗਰਜ ਦੀ ਤਰਾਂ ਗੰਭੀਰ ਹੁੰਦਾ ਹੈ । (5) ਉਨ੍ਹਾਂ ਦਾ ਉਪਦੇਸ਼ ਇਸ ਪ੍ਰਕਾਰ ਗੂਜਦਾ ਹੈ ਜਿਵੇਂ ਗੁਫਾ ਜਾਂ ਮਹਿਲਾਂ ਵਿਚ
ਆਵਾਜ਼ । (6) ਉਹਨਾਂ ਦੇ ਬਦਨ ਘੀ ਦੀ ਤਰ੍ਹਾਂ ਚਿਕਨੇ ਅਤੇ ਸ਼ਹਿਦ ਦੀ ਤਰ੍ਹਾਂ ਮਿੱਠੇ ਹੁੰਦੇ ਹਨ । (7) ਉਨ੍ਹਾਂ ਦੇ ਬਚਨਾਂ ਤੋਂ 62 ਰਾਗ ਅਤੇ 30 ਰਾਗਣੀਆਂ ਪ੍ਰਗਟ ਹੁ ਦੀਆਂ ਹਨ ।
ਜਿਨ੍ਹਾਂ ਨੂੰ ਸੁਣ ਕੇ ਸਰੋਤੇ ਝੂਮ ਉਠਦੇ ਹਨ। (8) ਤੀਰਥੰਕਰਾਂ ਦੀ ਬਾਣੀ ਘਟ ਸ਼ਬਦਾਂ ਵਾਲੀ ਤੇ ਜ਼ਿਆਦਾ ਅਰਥਾਂ ਨਾਲ ਭਰਪੂਰ
ਹੁੰਦੀ ਹੈ ।
150 ]