________________
ਨਿਰਮਲ, ਰਤਨਾਂ ਨਾਲ ਜੜਿਆ, ਦ ਪੀਠੀਕਾ ਵਾਲਾ ਸਿੰਘਾਸਣ ਹੁੰਦਾ
ਹੈ।
(10) ਬਹੁਤੀ ਉਚੀ, ਰਤਨ ਜੜਤ, ਬੰਬੀਆਂ ਵਾਲੀ ਅਤੇ ਅਨੇਕਾਂ ਛੋਟੇ ਬੜੇ ਝੰਡਿਆਂ ਵਾਲੀ ਇੰਦਰ ਧਵੱਜਾ ਭਗਵਾਨ ਦੇ ਅੱਗੇ ਚਲਦੀ ਹੈ । ਅਸ਼ੋਕ ਦਰਖਤ ਭਗਵਾਨ ਦੇ ਸ਼ਰੀਰ
(11) ਅਨੇਕਾਂ ਫੁੱਲਾਂ, ਫ਼ਲਾਂ ਨਾਲ ਭਰਪੂਰ ਨੂੰ ਆਪਣੀ ਛਾਂ ਨਾਲ ਢਕਦਾ ਹੈ ।
(12) ਸਰਦੀ ਵਿਚ ਸੂਰਜ 12 ਗੁਣਾ ਗਰਮੀ ਨਾਲ ਚਮਕਦਾ ਭਗਵਾਨ ਦੇ ਪਿਛੇ ਵਿਖਾਈ ਦਿੰਦਾ ਹੈ ।
(13) ਜਿਥੇ ਭਗਵਾਨ ਵਿਰਾਜਦੇ ਹਨ ਉਹ ਭੂਮੀ ਟੋਏ ਟਿੱਬਿਆਂ ਤੋਂ ਰਹਿਤ
ਹੋ ਜਾਂਦੀ ਹੈ ।
(14) ਭਗਵਾਨ ਦੇ ਪੁੰਨ ਪ੍ਰਤਾਪ ਨਾਲ ਕੰਡੇ ਝੂਠੇ ਹੋ ਜਾਂਦੇ ਹਨ ਅਰਥਾਤ ਉਹ ਅਪਣੇ ਤਿੱਖੇ ਮੂੰਹ ਹੇਠਾਂ ਨੂੰ ਕਰ ਲੈਂਦੇ ਹਨ ।
(15) ਭਗਵਾਨ ਦੀ ਕ੍ਰਿਪਾ ਨਾਲ ਸਰਦੀ ਵਿਚ ਮੌਸਮ ਗਰਮ ਅਤੇ ਗਰਮੀ ਵਿ ਠੰਡਾਂ ਤੇ ਸੁਹਾਵਨਾ ਹੋ ਜਾਂਦਾ ਹੈ ।
(16) ਜਿਥੇ ਜਿਥੇ ਭਗਵਾਨ ਘੁੰਮਦੇ ਹਨ ਉਥੋਂ ਚਹੁੰ ਪਾਸੇ ਯੋਜਨ ਤਕ ਗੰਦੇ ਪਦਾਰਥ ਅਪਣੇ ਆਪ ਦੂਰ ਹੋ ਜਾਂਦੇ ਹਨ ਅਤੇ ਠੰਡੀ ਖੁਸ਼ਬੂਦਾਰ ਹਵਾ ਚਲਦੀ ਹੈ।
(17) ਤੀਰਥੰਕਰ ਦੇ ਚਹੁੰ ਪਾਸੇ ਇਕ ਯੋਜਨ ਸੁਗੰਧਿਤ ਪਾਣੀ ਦੀ ਵਰਖਾ ਹੁੰਦੀ ਹੈ ਜਿਸ ਨਾਲ ਧੂੜ ਦਬ ਜਾਂਦੀ ਹੈ ।
(18) ਤੀਰਥੰਕਰ ਦੇਵਤਾਵਾਂ ਰਾਹੀਂ ਪੰਜ ਪ੍ਰਕਾਰ ਦੇ ਫੁਲਾਂ ਦੀ ਵਰਖਾ ਨਾਲ ਸ਼ੋਭਾ ਪਾਉਂਦੇ ਹਨ। ਇਨ੍ਹਾਂ ਫੁਲਾਂ ਦੀਆਂ ਡੰਡੀਆਂ ਹੇਠਾਂ ਨੂੰ ਅਤੇ ਮੂੰਹ ਉਪਰ ਨੂੰ ਹੁੰਦੇ ਹਨ ।
(19) ਤੀਰਥੰਕਰ ਜਿਥੇ ਵਿਰਾਜਦੇ ਹਨ ਉਥੇ ਅਸ਼ੁਭ, ਭੈੜਾ, ਰੰਗ, ਰਸ, ਵਰਨ ਖਤਮ ਹੋ ਜਾਂਦੇ ਹਨ ।
(20) ਉਸ ਥਾਂ ਤੇ ਚੰਗੇ ਰੰਗ, ਰਸ, ਵਰਨ, ਸਪਰਸ਼ ਪੈਂਦਾ ਹੁੰਦੇ ਹਨ । (21) ਤੀਰਥੰਕਰ ਦਾ ਉਪਦੇਸ਼ ਚਹੁੰ ਪਾਸੇ ਇਕ ਯੋਜਨ ਤਕ ਸੁਣਿਆ ਜਾ ਸਕਦਾ ਹੈ।
(22) ਤੀਰਥੰਕਰ ਅਰਧ ਮਗਧੀ ਭਾਸ਼ਾ ਵਿਚ ਉਪਦੇਸ਼ ਕਰਦੇ ਹਨ।
(23) ਇਹ ਉਪਦੇਸ਼, ਮਨੁਖ, ਪਸ਼ੂ ਅਤੇ ਦੇਵਤੇ ਆਪਣੀ ਆਪਣੀ ਭਾਸ਼ਾ ਵਿਚ ਆਸਾਨੀ ਨਾਲ ਸਮਝ ਮਕਦੇ ਹਨ।
[ 149