________________
ਦੀ ਭਾਸ਼ਾ ਵੀ ਸੰਸਕ੍ਰਿਤ ਲਗਦੀ ਹੈ ।
ਭਗਵਾਨ ਮਹਾਂਵੀਰ ਦੇ ਉਪਦੇਸ਼ ਨੂੰ ਉਨ੍ਹਾਂ ਦੇ ਪ੍ਰਮੁਖ ਸ਼ਿਸ ਧਰਮਾ ਸੁਆਮੀ ਨੇ ਇਕੱਠਾ ਕੀਤਾ । ਉਸ ਸਮੇਂ ਪੜ੍ਹਾਈ ਦਾ ਕੰਮ ਮੂੰਹ ਜ਼ਬਾਨੀ ਹੁੰਦਾ ਸੀ । ਗੁਰੂ ਸ਼ਿਸ਼ ਨੂੰ . ਆਗਮ ਸੁਣਾ ਦਿੰਦਾ ਸੀ । ਇਹ ਸਿਲਸਿਲਾ ਕਈ ਸਦੀਆਂ ਤਕ ਚਲਦਾ ਰਿਹਾ । ਕਿਸੇ ਨੇ ਵੀ ਭਗਵਾਨ ਨਿਰਵਾਨ ਮਹਾਂਵੀਰ ਸੰਮਤ 1000 ਤਕ ਸੂਤਰਾਂ ਨੂੰ ਲਿਖਣਾ ਠੀਕ ਨਹੀਂ ਸਮਝਿਆ ਪਰ ਇਸਦਾ ਇਹ ਅਰਥ ਨਹੀਂ ਕਿ ਆਗਮਾਂ ਦੇ ਸੰਬੰਧੀ ਕੋਈ ਵਿਦਵਾਨਾਂ ਦਾ ਸੰਮੇਲਨ ਨਾ ਹੋਇਆ ਹੋਵੇ ।
| ਪਹਿਲੀ ਵਾਚਨਾ-ਜੈਨ ਇਤਿਹਾਸ ਵਿਚ ਜੈਨ ਆਗਮਾਂ ਦੇ ਸੰਪਾਦਨ ਦਾ ਕੰਮ ਭਿੰਨ ਭਿੰਨ ਸਮੇਂ ਪੰਜ ਕਾਨਫਰੰਸਾਂ ਵਿਚ ਹੁੰਦਾ ਰਿਹਾ । ਸਭ ਤੋਂ ਪਹਿਲੀ ਕਾਨਫਰੰਸ ਮਹਾਂਵੀਰ ਨਿਰਵਾਨ ਸੰਮਤ ਦੀ ਦੂਸਰੀ ਸਦੀ (160 B. C.) ਵਿਚ ਹੋਈ । ਉਸ ਸਮੇਂ ਅਚਾਰਿਆ ਭੱਦਰਵਾਹੁ ਸਵਾਮੀ ਨੇਪਾਲ ਵਿਚ ਸਨ ! ਸਾਰੇ ਦੇਸ਼ ਵਿਚ ਅਕਾਲ ਪਿਆ ਹੋਇਆ ਸੀ ! ਲੋਕ ਭੁੱਖ ਨਾਲ ਮਰ ਰਹੇ ਸਨ । ਸਾਧੂਆਂ ਨੂੰ ਵੀ ਭੋਜਨ ਮਿਲਨਾ ਬਹੁਤ ਮੁਸ਼ਕਿਲ ਹੋ ਗਿਆ ਸੀ । ਇਹ ਅਕਾਲ 12 ਸਾਲ ਰਿਹਾ। ਉਸ ਸਮੇਂ ਬਹੁਤ ਸਾਰੇ ਸਾਧੂ ਮਗਧ ਦੀ ਰਾਜਧਾਨੀ ਪਾਟਲੀ ਪੁੱਤਰ ਇਕੱਠੇ ਹੋਏ, ਉਨ੍ਹਾਂ ਨੇ 11 ਅੰਗਾਂ ਦਾ ਸੰਪਾਦਨ ਕੀਤਾ । 12ਵਾਂ ਦ੍ਰਿਸ਼ਟੀਵਾਦ ਅੰਗ ਸਭ ਭੁਲ ਚੁਕੇ ਸਨ । ਇਸ ਕੰਮ ਦੀ ਪੂਰਤੀ ਲਈ ਭੱਦਰਬਾਹੁ ਸਵਾਮੀ ਦੇ ਸ਼ਿਸ਼ ਸਥੂਲ ਭੱਦਰ ਨੇਪਾਲ ਬਾਵਾਂ ਅੰਗ ਸਿਖਣੇ ਗਏ ਜੋਕਿ ਪੂਰਾ ਨਾ ਹੋ ਸਕਿਆ ਕਿਉਂਕਿ ਮਹਾਂਵੀਰ ਸੰਮਤ 170 ਵਿਚ ਭੱਦਰਬਾਹ ਸਵਾਮੀ ਦਾ ਸਵਰਗਵਾਸ ਹੋ ਗਿਆ । ਇਸ ਸਭਾ ਵਿਚ ਜੇਹੜੇ ਭਿਕਸ਼ੂਆਂ ਦੇ ਜੋ ਕੁਝ ਵੀ ਯਾਦ ਸੀ ਉਹ ਇਕੱਠਾ ਕਰ ਲਿਆ ਗਿਆ ਪਰ ਬਹੁਤ ਸਾਰਾ ਆਗਮਾਂ ਦਾ ਗਿਆਨ ਭਿਕਸ਼ੂ ਭੁਲ ਚੁਕੇ ਸਨ । ਇਸ ਸਾਹਿਤ ਨੂੰ ਕਈ ਵਿਦਵਾਨ ਭਿਕਸ਼ੂਆਂ ਨੇ ਮਾਨਤਾ ਦੇਣ ਤੋਂ ਇਨਕਾਰ ਕਰ ਦਿਤਾ । ਇਸਦੇ ਵਜੋਂ ਜੈਨੀਆਂ ਦੇ ਦੋ ਪ੍ਰਮੁੱਖ ਸੰਪਰਦਾਏ ਸ਼ਵੇਤਾਂਬਰ ਤੇ ਦਿਗੰਬਰ ਸਾਹਮਣੇ ਆਏ ।
ਦੂਸਰੀ ਵਾਚਨਾ-ਈਸਾ ਦੀ ਦੂਜੀ ਸ਼ਤਾਬਦੀ ਵਿਚ ਮਹਾਰਾਜ ਖਾਰਵੇਲ ਕਲਿੰਗ ਰਾਜ ਦਾ ਸਮਰਾਟ ਬਣਿਆ । ਉਹ ਇਕ ਜੈਨ ਸਮਰਾਟ ਸੀ । ਉਸ ਦੇ ਸਮੇਂ ਆਗਮਾਂ ਦਾ ਸੰਪਾਦਨ ਕਰਨ ਦੀ ਇਕ ਕੋਸ਼ਿਸ਼ ਕੀਤੀ ਗਈ ਜਿਸ ਦਾ ਖੰਡ-ਗਿਰੀ ਤੇ ਉਦੇ-ਗਿਰੀ ਦੀਆਂ ਗੁਫਾਵਾਂ ਵਿੱਚ ਖੁਦੇ ਸ਼ਿਲਾ-ਲੇਖਾਂ ਤੋਂ ਪਤਾ ਲਗਦਾ ਹੈ । ਪਰ ਜੈਨ ਇਤਿਹਾਸਕਾਰ ਨੇ ਇਸਦਾ ਕੋਈ ਵਰਨਣ ਨਹੀਂ ਕੀਤਾ। | ਤੀਸਰੀ ਵਾਚਨਾ-ਮਹਾਂਵੀਰ ਸੰਮਤ 827-840 ਦੇ ਕਰੀਬ ਜੈਨ ਸੰਘ | ਮਥੁਰਾ ਵਿਖੇ ਇਕੱਠਾ ਹੋਇਆ । ਉਸ ਸਮੇਂ ਭਾਰੀ ਅੰਕਾਲ ਪਿਆ ਹੋਇਆ ਸੀ । ਗਿਆਨੀ | ਸਾਧੂ ਮਰ ਚੁਕੇ ਸਨ । ਬਾਕੀ ਸਾਧੂ ਕਾਫੀ ਕੁਝ ਭੁਲ ਚੁਕੇ ਸਨ । ਅਚਾਰਿਆਂ ਸਕੰਦਲ
[ xi