________________
ਸੰਪਾਦਕ ਦੀ ਕਲਮ ਤੋਂ ਅਨਾਦਿ ਕਾਲ ਤੋਂ ਇਹ ਆਤਮਾ ਜਨਮ-ਮਰਨ ਦੇ ਚੱਕਰ ਵਿਚ ਗੇੜੇ ਖਾ ਰਹੀ ਹੈ । ਕਰਮਾਂ ਦੇ ਵਸ ਪਈ ਆਤਮਾ ਨੂੰ ਉਹ ਕਿਹੜੀ ਗਤੀ ਹੈ, ਜਿਸ ਵਿਚ ਜਨਮ ਲੈਣਾ ਨਹੀਂ ਪਿਆ ? ਪਰ ਕੁਝ ਆਤਮਾਵਾਂ ਜਨਮ-ਮਰਨ ਦਾ ਮੂਲ ਕਾਰਨ ਕਰਮਾਂ ਦਾ ਖਾਤਮਾ ਕਰਕੇ ਆਤਮਾ ਤੋਂ ਪ੍ਰਮਾਤਮਾ ਬਣ ਜਾਂਦੀਆਂ ਹਨ । ਇਹੋ ਸਿਧ ਜਾਂ ਮੁਕਤ ਅਵਸਥਾ ਹੈ । ਇਹੋ ਨਿਰਵਾਨ ਜਾਂ ਪ੍ਰਮਾਤਮ-ਪਦ ਹੈ । ਆਤਮਾ ਦਾ ਦੇਹ ਤੋਂ ਵਿਦੇਹ ਹੋਣਾ ਹੀ ਕਰਮਾਂ ਦਾ ਖਾਤਮਾ ਹੈ । ਅਜੇਹੀ ਸਥਿਤੀ ਨੂੰ ਪਹੁੰਚਣ ਵਾਲੀਆਂ ਜਿਉਂਦੇ ਮਨੁੱਖੀ ਸਰੀਰ ਵਿਚ ਅਰਹਤ, ਸਰਵਗ, ਕੇਵਲ ਅਖਵਾਉਂਦੀਆਂ ਹਨ । ਪਰ ਕੁਝ ਆਤਮਾ ਪਿਛਲੇ ਜਨਮਾਂ ਦੇ. ਸ਼ੁਭ ਕਰਮ ਸਦਕਾ ਤੀਰਥੰਕਰ (ਭਾਵ ਧਰਮ ਸੰਸਥਾਪਕ) ਅਖਵਾਉਂਦੀਆਂ ਹਨ । ਇਨ੍ਹਾਂ ਦੇ ਲੱਛਣ ਆਮ ਮਨੁੱਖਾਂ ਤੋਂ ਬਚਪਨ ਵਿਚ ਵਖ ਹੁੰਦੇ ਹਨ ।
ਇਨ੍ਹਾਂ ਤੀਰਥੰਕਰਾਂ ਦੀ ਗਿਣਤੀ 24 ਹੈ । ਪਹਿਲੇ ਤੀਰਥੰਕਰ ਰਿਸ਼ਵਦੇਵ ਦਾ ਵਰਨਣ ਜੈਨ ਸਾਹਿਤ ਤੋਂ ਛੁੱਟ ਵੈਦਿਕ ਸਾਹਿਤ ਵਿਚ ਵੀ ਆਇਆ ਹੈ । ਆਖਰੀ ਤੀਰਥੰਕਰ ਮਣ ਭਗਵਾਨ ਵਰਧਮਾਨ ਮਹਾਂਵੀਰ ਸਨ ਅਜ ਤੋਂ 2500 ਸਾਲ ਪਹਿਲਾਂ ਉਨਾਂ ਧਰਮ ਉਪਦੇਸ਼ ਛੁਟ ਸਮਾਜ ਵਿਚ ਫੈਲੀਆਂ ਬੁਰਾਈਆਂ ਵਿਰੁਧ ਅਹਿੰਸਕ ਜੰਗ ਲੜੀ। ਸਿਟੇ ਵਜੋਂ ਪਸ਼ੂ ਬਲੀ, ਦਾਸ ਪ੍ਰਥਾ, ਜਾਤਪਾਤ ਖਤਮ ਹੋਈ । ਇਸਤਰੀ ਨੂੰ ਧਾਰਮਿਕ ਅਤੇ ਸਾਮਾਜਿਕ ਅਧਿਕਾਰ ਮਿਲੇ । ਉਨ੍ਹਾਂ ਨੇ ਹੋਰ ਤੀਰਥੰਕਰਾਂ ਵਾਂਗ ਹੀ ਸ਼੍ਰੀ ਸੰਘ (ਸਾਧੂ, ਸਾਧਵੀ, ਵਕ, ਵਿਕਾ) ਦੀ ਸਥਾਪਨਾ ਕੀਤੀ। ਉਨਾਂ ਦਾ ਉਪਦੇਸ਼ ਉਨਾਂ ਦੇ ਪ੍ਰਮੁਖ ਸ਼ਿਸ ਸ਼੍ਰੀ ਧਰਮਾ ਸਵਾਮੀ ਅਤੇ ਜੰਬੂ ਸਵਾਮੀ ਨੇ ਸੰਭਾਲ ਕੇ ਰਖਿਆ । :
ਹੁਣ ਅਸੀਂ ਇਸ ਲੰਬੇ ਆਗਮ ਇਤਿਹਾਸ ਦੀ ਚਰਚਾ ਕਰਾਂਗੇ ।
ਜੈਨ ਸਾਹਿਤ ਦਾ ਪੁਰਾਤਨ ਰੂਪ ਚੰਦਾਂ ਪੂਰਵ ਮੰਨੇ ਜਾਂਦੇ ਹਨ। ਭਾਵੇਂ ਅੱਜ | ਕੱਲ੍ਹ ਕੋਈ ਵੀ ਪੂਰਵ ਨਹੀਂ ਮਿਲਦਾ ਪਰ ਇਨ੍ਹਾਂ ਪੂਰਵਾਂ ਦੇ ਨਾਂ ਆਰਮ ਸਾਹਿਤ ਵਿਚ
ਮਿਲਦੇ ਹਨ । ਨੰਦੀ ਸੂਤਰ ਵਿਚ ਇਨ੍ਹਾਂ ਪੂਰਵਾਂ ਦਾ ਵਿਸ਼ਾ ਤੇ ਸ਼ਲੋਕ ਸੰਥਿਆ ਦਾ ਵਰਨਣ ਵਿਸਥਾਰ ਨਾਲ ਮਿਲਦਾ ਹੈ ।
ਭਗਵਾਨ ਮਹਾਂਵੀਰ ਦੇ ਸਮੇਂ ਇਹ ਪੂਰਵ ਮੌਜੂਦ ਸਨ । ਪਰ ਮਹਾਂਵੀਰ ਨਿਰਵਾਨ ਸੰਮਤ 1000 ਦੇ ਕਰੀਬ ਪੂਰਵਾਂ ਦਾ ਗਿਆਨ ਬਿਲਕੁਲ ਖਤਮ ਹੋ ਗਿਆ। '
| ਇਨ੍ਹਾਂ ਪੂਰਵਾਂ ਦੇ ਅਧਾਰ ਤੇ ਹੀ ਅੰਗ, ਉਪਾਂਗ ਮੂਲ ਸੂਤਰ, ਛੇਦ ਸੂਤਰ ਅਤੇ | ਪ੍ਰਕਿਰਨਕਾਂ ਦੀ ਰਚਨਾ ਹੋਈ ।
| ਭਗਵਤੀ ਸੂਤਰ ਵਿੱਚ ਭਗਵਾਨ ਮਹਾਂਵੀਰ ਦੇ ਸਾਧੂਆਂ ਦਾ ਰਿਆਰ੍ਹਾਂ ਅੰਗ ਜਾਂ
[ix