________________
---,
• ੯ •
ਇਸ ਅਧਿਐਨ ਵਿਚ ਵਸਤੀ ਨਗਰੀ ਨਿਵਾਸੀ ਨੰਦਨੀਪਿਤਾ ਉਪਾਸਕ ਦਾ ਚਾਰਿਤਰ ਦਸਿਆ ਗਿਆ ਹੈ। ਜਾਪਦਾ ਹੈ ਇਸ ਦੇ ਜੀਵਨ ਵਿਚ ਕੋਈ ਦੁਖਦਾਈ ਘਟਨਾ ਨਹੀਂ ਹੋਈ। ਇਸ ਨੇ ਵੀ 12 ਵਰਤ ਅਤੇ ਪ੍ਰਤਿਮਾਵਾਂ ਗ੍ਰਹਿਣ ਉਪਾਸਨਾ ਕੀਤੀਆਂ ਇਹ 23ਵੇਂ ਚੌਮਾਸੇ ਵਿਚ ' ਭਗਵਾਨ ਮਹਾਵੀਰ ਦਾ ਉਪਾਸਕ ਬਣਿਆ। 14 ਸਾਲ ਘਰ ਰਹਿ ਕੇ, ਬੜੇ ਪੁੱਤਰ ਨੂੰ ਘਰ ਦਾ ਕੰਮ ਕਾਜ ਸੰਭਾਲ ਕੇ ਧਰਮ ਧਿਆਨ ਵਿਚ ਲੱਗਾ। ਅੰਤਮ ਸਮੇਂ ਅਰੁਣਾਵ ਵਿਮਾਨ ਵਿਚ ਪੈਦਾ ਹੋਇਆ । ਭਵਿੱਖ ਵਿਚ ਇਹ ਵੀ ਸਿੱਧ, ਬੁੱਧ ਮੁਕਤ ਹੋਵੇਗਾ ।