________________
ਇਸ ਅਧਿਐਨ ਵਿਚ ਮਹਾਸ਼ਤਕ ਨਾਂ ਦੇ ਉਪਾਸਕ ਦਾ ਵਰਨਣ ਆਇਆ ਹੈ । ਜਿਸ ਦੀਆਂ ਰੇਵਤੀ ਸਮੇਤ 13 ਇਸਤਰੀਆਂ ਸਨ । ਰੋਵਤੀ ਚਾਰਿੱਤਰਹੀਣ, ਸ਼ਰਾਬ ਅਤੇ ਮਾਸ ਦਾ ਸੇਵਨ ਕਰਨ ਵਾਲੀ ਸੀ । ਉਸ ਨੇ ਅਪਣੀ 12 ਸੌਂਕਣਾਂ ਨੂੰ ਮਾਰ ਕੇ ਉਨ੍ਹਾਂ ਦੀ ਸੰਪਤੀ ਤੇ ਅਧਿਕਾਰ ਕਰ ਲਿਆ ਸੀ । ਇਕ ਦਿਨ ਸ਼ਰਾਬੀ ਹਾਲਤ ਵਿਚ ਇਹ ਭਗਵਾਨ ਮਹਾਵੀਰ ਦੇ ਭਗਤ ਮਹਾਸ਼ਤਕ ਨੂੰ ਧਿਆਨ ਤੋਂ ਗਿਰਾਉਣ ਲਈ ਪਹੁੰਚੀ । ਉਸ ਸਮੇਂ ਮਹਾਸ਼ਤਕ ਨੂੰ ਅਵਧੀ ਗਿਆਨ ਹੋ ਗਿਆ ਸੀ । ਉਸ ਨੇ ਰੋਵਤੀ ਦੇ ਮਰ ਕੇ ਨਰਕ ਜਾਣ ਦੀ ਭਵਿੱਖ ਬਾਨੀ ਕੀਤੀ । ਅਗਲੇ ਦਿਨ ਭਗਵਾਨ ਮਹਾਵੀਰ ਨੇ ਇਸ ਨੂੰ ਇਸ ਦੀ ਕੌੜੀ ਗਲ ਆਖਣ ਦੇ ਉਪਰ ਪ੍ਰਾਯਸ਼ਚਿਤ ਕਰਨ ਲਈ ਕਿਹਾ, ਜੋ ਮਹਾਸ਼ਤਕ ਨੇ ਖਿੜੇ ਮੱਥੇ ਸਵੀਕਾਰ ਕੀਤਾ । ਅੰਤ ਸਮੇਂ ਸ਼੍ਰਵਕ ਧਰਮ ਦਾ ਪਾਲਣ ਕਰਦਾ ਸੋਧਰਮ ਕਲਪਨਾਂ ਦੇ ਦੇਵਲੋਕ ਵਿਚ ਅਰੁਣਾਵਤੰਸਕ ਵਿਮਾਨ ਵਿਚ ਦੇਵਤਾ ਰੂਪ ਵਿਚ ਪੈਦਾ ਹੋਇਆ । ਇਹ ਰਾਜਗ੍ਰਹਿ ਦਾ ਨਿਵਾਸੀ ਸੀ । ਭਗਵਾਨ ਮਹਾਵੀਰ ਦੇ 22ਵੇਂ ਚੌਮਾਸੇ ਵਿਚ ਵਕ ਬਣਿਆ । ਭਵਿੱਖ ਵਿਚ ਇਹ ਵੀ ਸਿੱਧ, ਬੁੱਧ ਮੁਕਤ ਹੋਵੇਗਾ ।