________________
ਉਸ ਨੂੰ ਤੇਲ ਦੇ ਭਰੇ ਕੜਾਹੇ ਵਿਚ ਤਲਾਂਗਾ, ਉਸ ਦੇ ਮਾਸ ਤੇ ਖੂਨ ਦੇ ਛਿੱਟੇ ਤੇਰੇ ਸਰੀਰ ਤੇ ਗਾ। ਇਸ ਕਾਰਣ ਤੂੰ ਚਿੰਤਾ ਕਰੇਂਗਾ, ਬੇਵਸ ਹੋਕੇ ਸਮੇਂ ਤੋਂ ਪਹਿਲਾਂ ਹੀ ਮਰ ਜਾਵੇਂਗਾ 223
ਇਸ ਤੋਂ ਬਾਅਦ ਦੇਵਤੇ ਦੇ ਇਸ ਪ੍ਰਕਾਰ ਆਖਣ ਤੇ ਵੀ ਉਹ ਸਧਾਲਪੁਤਰ ਸ਼ਮਣਾਂ ਦਾ ਉਪਾਸਕ ਧਰਮ ਵਿਚ ਮਜ਼ਬੂਤ ਰਹਾ 224॥
ਦੇਵਤੇ ਨੇ ਦੂਸਰੀ ਤੇ ਤੀਸਰੀ ਵਾਰ ਇਸੇ ਪ੍ਰਕਾਰ ਕਹਾ 1225
ਜਦ ਉਸ ਅਨਾਰੀਆ ਪੁਰਸ਼ ਨੇ ਦੂਸਰੀ ਤੇ ਤੀਸਰੀ ਵਾਰ ਇਸੇ ਪ੍ਰਕਾਰ ਕਿਹਾ ਤਾਂ ਸਧਾਲਪੁਤਰ ਮਣਾਂ ਦਾ ਉਪਾਸਕ ਮਨ ਵਿਚ ਆਖਣ ਲਗਾ “ਇਹ ਪੁਰਸ਼ ਅਨਾਰੀਆਂ (ਦੁਸ਼ਟ) ਹੈ (ਬਾਕੀ ਦਾ ਵਰਨਣ ਪਹਿਲੇ ਸ਼ਾਵਕਾਂ ਦੀ ਤਰਾਂ ਸਮਝਣਾ ਚਾਹੀਦਾ ਹੈ। ਉਸਨੇ
ਸੋਚਿਆ “ ਇਸਨੇ ਮੇਰੇ ਬੜੇ, ਦਰਮਿਆਨੇ ਤੇ ਛੋਟੇ ਪੁੱਤਰ ਮਾਰ ਦਿਤੇ ਹਨ ਉਨ੍ਹਾਂ ਦੇ ਟੁਕੜੇ | ਟੁਕੜੇ ਕਰਕੇ ਉਨ੍ਹਾਂ ਦਾ ਖੂਨ ਤੇ ਮਾਸ ਮੇਰੇ ਤੇ ਸੁਟਿਆ ਹੈ ਹੁਣ ਇਹ ਮੇਰੀ ਪਤਨੀ ਅਗਨੀ
ਖ਼ਤਰਾ ਜੋ ਮੇ ਸੁੱਖ ਦੁੱਖ ਤੇ ਧਰਮ ਦੀ ਸਹਾਇਕਾ ਹੈ । ਘਰ ਵਿਚ ਲਿਆ ਕੇ ਮਾਰਨਾ ਚਾਹੁੰਦਾ ਹੈ ਇਹ ਸਾਰਾ ਵਿਰਤਾਂਤ ਚਲਨੀfuਤਾ ਮਣਾਂ ਦੇ ਉਪਾਸਕ ਦੀ ਤਰਾਂ ਹੈ ਫਰਕ ਸਿਰਫ ਇਹ ਹੈ ਕਿ ਚੁਲਪਿਤਾ ਨੂੰ ਉਸਦੀ ਮਾਂ ਧਰਮ ਵਿਚ ਦਰੜ੍ਹ ਕਰਦੀ ਹੈ ਇਥੇ ਉਸਦੀ ਪਤਨੀ ਅਗਨਮਿਤਰਾ ਆਉਂਦੀ ਹੈ ਸਧਾਲਪੁਰ ਵੀ ਮਰਕੇ ਅਰੁਣ ਭੂਤ ਵਿਮਾਨ ਵਿਚ ਪੈਦਾ ਹੋਇਆ ਉਹ ਵੀ ਮਹਾਵਦੇਹ ਖੇਤਰ ਵਿਚ ਪੈਦਾ ਹੋਕੇ ਸਿਧ ਗਤੀ ਪ੍ਰਾਪਤ ਕਰੇਗਾ।226I
ਪਾਠ ਨੰ: 223 ਦੀ ਟਿੱਪਣੀ
ਇਥੇ ਮਣ ਭਗਵਾਨ ਮਹਾਵੀਰ ਨੇ ਇਸਤਰੀ ਦੇ ਲਈ ਚਾਰ ਸਤਿਕਾਰ ਯੋਗ ਵਿਸ਼ੇਸ਼ਨ ਵਰਤੇ ਹਨ ਜੋ ਉਨਾਂ ਦੇ ਮਨ ਵਿਚ ਇਸਤਰੀ ਜਾਤੀ ਤੇ ਸਤਿਕਾਰ ਨੂੰ ਪ੍ਰਗਟਾਂਦੇ ਹਨ -
(3) ਧਰਮ ਸਹਾਇਕਾ (2) ਧਰਮ ਵੈਦ (ਭਾਵ ਪਤੀ ਨੂੰ ਪਾਪ ਰੂਪੀ ਰੋਗਾਂ ਤੋਂ ਵੈਦ ਦੀ ਤਰਾਂ ਦੂਰ ਰਖਣ ਵਾਲਾ) (3) ਧਰਮ ਅਨੁਰਾਗਰਤਾ (ਧਰਮ ਦੇ ਰੰਗ ਵਿਚ ਰੰਗੀ ਹੋਈ) (4) ਸਮ ਦੁਖ ਸੁਖ ਸਹਾਇਕਾ (ਸੁਖ ਦੁਖ ਦੀ ਸਾਥੀ)
104 ]