________________
ਦੋ ਤਿੰਨ ਵਾਰ ਆਖ ਕੇ ਜਿਸ ਦਿਸ਼ਾ ਵਲੋਂ ਆਇਆ ਸੀ ਉਸੇ ਪਾਸੇ ਚਲਾ ਗਿਆ । 186
ਉਸ ਦੇਵਤੇ ਦੇ ਇਸ ਪ੍ਰਕਾਰ ਆਖਣ ਤੇ ਸਧਾਲਪੁੱਤਰ ਆਜੀਵਕਾਂ ਦਾ ਉਪਾਸਕ ਸੋਚਦਾ ਹੈ ਕਿ ਮੇਰੇ ਧਰਮ ਆਚਾਰੀਆ, ਧਰਮ ਉਪਦੇਸ਼ਕ ਗੋਸ਼ਾਲਕ ਮੰਥਲੀਪੁਤਰ ਮਹਾਮਾਹਨ, ਅਨੰਤ ਗਿਆਨ,, ਦਰਸ਼ਨ ਦੇ ਧਨੀ ਆਦਿ ਕਰਮ ਰੂਪੀ ਸੰਪਤੀ ਦੇ ਸਵਾਮੀ ਕਲ ਆਉਣਗੇ ਮੈਂ ਉਨ੍ਹਾਂ ਨੂੰ ਨਮਸਕਾਰ ਕਰਾਂਗਾ, ਭਗਤੀ ਕਰਾਂਗਾ ਫੱਟਾ ਤਖਤਪੋਸ਼ ਆਦਿ ਲਈ ਬੇਨਤੀ ਕਰਾਂਗਾ । 188 *
ਦੂਸਰੇ ਦਿਨ ਸਵੇਰੇ ਹੀ ਸ਼੍ਰੋਮਣ ਭਗਵਾਨ ਮਹਾਵੀਰ ਉਸ ਨਗਰੀ ਵਿਚ ਪਹੁੰ ਚੇ । ਧਰਮ ਸਭਾ ਲਗੀ । ਲੋਕਾਂ ਨੇ ਭਗਵਾਨ ਦੀ ਭਗਤੀ ਕੀਤੀ । 189 ।
ਸਪਾਲਪੁਤਰ ਆਜੀਵਕਾਂ ਦੇ ਉਪਾਸਕ ਨੇ ਜਦ ਇਹ ਸਭ ਵਿਰਤਾਂਤ ਸੁਣਿਆ ਕਿ ਭਗਵਾਨ ਮਹਾਵੀਰ ਧਾਰ ਗਏ ਹਨ ਉਸਦੇ ਦਿਲ ਵਿਚ ਆਇਆ ਮੈਂ ਵੀ ਸ਼ਮਣ ਭਗਵਾਨ ਮਹਾਵੀਰ ਨੂੰ ਬੰਦਨਾ ਨਮਸਕਾਰ ਕਰਨ ਜਾਵਾਂਗਾ ਮੈਂ ਉਨ੍ਹਾਂ ਦੀ ਭਗਤੀ ਕਰਾਂਗਾ' ਇਸ ਪ੍ਰਕਾਰ ਸੋਚ ਕੇ ਉਸਨੇ ਇਸ਼ਨਾਨ ਕੀਤਾ, ਭੌਤਿਕ ਅਤੇ ਮੰਗਲਾਚਾਰ ਕੀਤਾ । ਸਭਾ ਵਿਚ ਜਾਣ ਯੋਗ ਕਪੜੇ ਪਹਿਨੇ, ਥੋੜੇ ਭਾਰ ਵਾਲੇ ਕੀਮਤੀ ਗਹਿਣਿਆਂ ਨਾਲ ਆਪਣੇ ਸ਼ਰੀਰ ਨੂੰ ਸਜਾਇਆ ਅਤੇ ਲੋਕਾਂ ਨਾਲ ਘਰੋਂ ਨਿਕਲ ਕੇ ਪੋਲਾਸਪੁਰ ਨਗਰ ਤੋਂ ਬਾਹਰ ਸਹਸਤਰਬਣ ਬਾਗ ਵਿਚ ਪਹੁੰਚਿਆ, ਜਿਥੇ ਭਗਵਾਨ ਮਹਾਵੀਰ ਵਿਰਾਜਮਾਨ ਸਨ । ਉਸਨੇ ਬੰਦਨਾ ਕੀਤੀ, ਨਮਸਕਾਰ ਕਰਕੇ ਭਗਤੀ ਕਰਨ ਲਗਾ । 190।
ਤਦ ਮਣ ਭਗਵਾਨ ਮਹਾਂਵੀਰ ਨੇ ਉਸ ਵਿਸ਼ਾਲ ਇਕਠ ਵਿਚ ਸਧਾਲਪੁਤਰ ਆਜੀਵਕਾ ਦੇ ਉਪਾਸਕ ਨੂੰ ਧਰਮ ਉਪਦੇਸ਼ ਦਿਤਾ । ਧਰਮ-ਕਥਾ ਖਤਮ ਹੋਈ । 191
13
ਇਸ ਪ੍ਰਕਾਰ ਭਗਵਾਨ ਮਹਾਵੀਰ ਨੇ ਸਧਾਲਪੁਤਰ ਆਜੀਵਕਾ ਦੇ ਉਪਾਸਕ ਨੂੰ ਪੁੱਛਿਆ ‘ਹੈ ਸਧਾਲਪੁਤਰ ! ਕਲ ਜਦ ਤੂੰ ਅਸ਼ੋਕ ਬਣ ਵਿਚ ਸੀ ਤੇਰੇ ਕੋਲ ਇਕ ਦੇਵਤਾ ਆਇਆ, ਉਸਨੇ ਇਸ ਪ੍ਰਕਾਰ ਕਿਹਾ ਕਿ ਅਰਿਹੰਤ, ਕੇਵਲੀ ਆ ਰਹੇ ਹਨ ਇਸ ਪ੍ਰਕਾਰ ਭਗਵਾਨ ਮਹਾਵੀਰ ਨੇ ਭਰੀ ਸਭਾ ਵਿਚ ਸਧਾਲਪੁਤਰ ਨਾਲ ਬੀਤੀ ਘਟਨਾ ਸੁਣਾਈ ਅਤੇ ਪੁੱਛਿਆ, “ਕੀ ਇਹ ਠੀਕ ਹੈ ?"
“ਹਾਂ, ਭਗਵਾਨ ਇਹ ਠੀਕ ਹੈ'' ਸਧਾਲਪੁਤਰ ਨੇ ਕਿਹਾ ।
“ਹੇ ਸਧਾਲਪੁਤਰ ! ਇਹ ਗੱਲ ਦੇਵਤੇ ਨੇ ਗੋਸ਼ਾਲਕ ਮੰਥਲੀ ਪੁਤਰ ਬਾਰੇ ਨਹੀਂ
ਆਖੀ ਸੀ
[ 95