________________
ਤੇ ਬੜੇ ਪੇਟ ਵਾਲਾ ਭਾਂਡਾ ਜੋ ਤੋਲ ਘੀ ਭਰਨ ਦੇ ਕੰਮ ਆਉਂਦਾ ਹੈ) ਆਦਿ ਬਨਾਉਂਦੇ ਸਨ । ਇਸੇ ਪ੍ਰਕਾਰ ਬਹੁਤ ਸਾਰੇ ਮਨੁੱਖ ਰੋਜ਼ਾਨਾ ਮਜ਼ਦੂਰੀ ਤੇ ਤਨਖਾਹ ਤੇ ਸ਼ਹਿਰ ਦੇ ਚੌਕਾਂ ਤੇ ਰਾਹਾਂ ਵਿਚ ਵੇਚਦੇ ਸਨ ਅਤੇ ਅਪਣਾ ਗੁਜ਼ਾਰਾ ਕਰਦੇ ਸਨ । 185 1
ਉਹ ਸਧਾਲਪੁੱਤਰ ਆਜੀਵਕਾਂ ਦਾ ਉਪਾਸਕ ਇਕ ਦਿਨ ਦੁਪਹਿਰ ਅਸ਼ੋਕ ਬਨ ਵਿਚ ਆਇਆ ਅਤੇ ਗੋਸ਼ਾਲਕ ਮੰਖਲੀਪੁਤਰ ਰਾਹੀਂ ਪ੍ਰਗਟ ਕੀਤੇ ਧਰਮ ਦੀ ਅਰਾਧਨਾ
ਕਰਨ ਲਗਾ।
ਇਸ ਤੋਂ ਬਾਅਦ ਸਧਾਲਪੁਤਰ ਆਜੀਵਕਾਂ ਦੇ ਉਪਾਸਕ ਕੋਲ ਇਕ ਦੇਵਤਾ ਆਇਆ । 186 1
ਉਸ ਦੇਵਤੇ ਨੇ ਘੁੰਗਰੂਆਂ ਵਾਲੇ ਕਪੜੇ ਪਾਏ ਹੋਏ ਸਨ । ਉਹ ਅਕਾਸ਼ ਵਿਚ ਸਥਿਤ ਹੋਕੇ ਸਧਾਲਪੁਤਰ ਆਜੀਵਕਾਂ ਦੇ ਉਪਾਸਕ ਨੂੰ ਇਸ ਪ੍ਰਕਾਰ ਆਖਣ ਲਗਾ ‘ਹੇ ਦੇਵਤੇ ਦੇ ਪਿਆਰੇ ! ਕਲ ਇਥੇ ਮਹਾਮਾਹਨ, ਅਨੰਤ ਗਿਆਨ, ਦਰਸ਼ਨ ਦੇ ਧਨੀ, ਭੂਤ, ਵਰਤਮਾਨ ਭਵਿੱਖ ਦੇ ਜਾਨਕਾਰ, ਅਰਿਹੰਤ, ਜਿਨ, ਕੇਵਲੀ ਸਰਵੱਗ, ਸਰਵਦਰਸ਼ੀਸਭ (ਕੁਝ ਵੇਖਣ ਵਾਲੇ) ਤਿੰਨ ਲੋਕ ਵਿਚ ਧਿਆਨ, ਸਤੀ ਤੇ ਪੂਜਨ ਯੋਗ ਦੇਵ, ਮਨੁਖ ਅਤੇ ਅਸੁਰਾਂ ਰਾਹੀਂ ਪੂਜਨ ਯੋਗ, ਵੰਦਨ ਯੋਗ, ਸਤਿਕਾਰ ਯੋਗ, ਸਨਮਾਨ ਯੋਗ, ਕਲਿਆਣ ਦਾ ਕਾਰਨ, ਮੰਗਲ ਰੂਪ, ਦੇਵਤਾ ਸਵਰੂਪ ਅਤੇ ਗਿਆਨ ਸਵਰੂਪ, ਭਗਤੀ ਕਰਨ ਯੋਗ ਮਹਾਵੀਰ ਸਵਾਮੀ ਕਲ ਇਥੇ ਪਧਾਰਨਗੇ ਤੂੰ ਉਨ੍ਹਾਂ ਦੀ ਭਗਤੀ ਤੇ ਵੰਦਨਾ ਕਰੀਂ, ਉਨ੍ਹਾਂ ਨੂੰ ਬੈਠਣ ਦੀ ਚੌਕੀ, ਸੌਣ ਦਾ ਫੱਟਾ ਰਹਿਣ ਲਈ ਥਾਂ ਅਤੇ ਘਾਹ ਦਾ ਵਿਛੌਣਾ ਪੇਸ਼ ਕਰੀਂ ਇਸ ਪ੍ਰਕਾਰ ਦੇਵਤਾ 1. ਗੋਸ਼ਾਲਕ ਦਾ ਨਿਯਤੀਵਾਦ
186. (1) ਮਹਾਮਾਹਨ--ਇਹ ਭਗਵਾਨ ਮਹਾਵੀਰ ਦਾ ਖਾਸ ਵਿਸ਼ੇਸ਼ਨ ਹੈ । ਇਸ ਬਾਰੇ ਟੀਕਾਕਾਰ ਦਾ ਕਥਨ ਇਸ ਪ੍ਰਕਾਰ ਹੈ ।
महामाहणेत्ति मां हन्मि न हन्मीत्यर्थः ग्रात्मना व हनननिवृत्तः परं प्रति माहन इत्येवमाचष्टे यः स माहनः स एव मनप्रभृतिकरणादिभिराजन्म सूक्ष्मादिभेदभिन्न जीवहनननिवृत्तत्वात् महामाहनः ।
ਭਾਵ-ਅਰਥ ਮਾਹਨ ਤੋਂ ਭਾਵ ਹੈ ਕਿਸੇ ਨੂੰ ਵੀ ਨਾ ਮਾਰੋ । ਇਸ ਦਾ ਅਰਥ ਬ੍ਰਾਹਮਣ ਵੀ ਹੈ ਜੋ ਮਨੁਖ ਨਾ ਆਪ ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਨਾ ਹੀ ਕਿਸੇ ਨੂੰ ਮਾਰਨ ਦਾ ਉਪਦੇਸ਼ ਦਿੰਦਾ ਹੈ ਜੋ ਮਨੁਖ ਜਾਂ ਮੋਟੇ ਜੀਵਾਂ ਦੀ ਹਿੰਸਾ 'ਤੋਂ ਸਦਾ ਲਈ ਛੁਟਕਾਰਾ ਪਾ ਲੈਂਦਾ ਹੈ ਉਹ ਹੀ ਮਹਾਮਾਹਨ ਹੈ ।
94]