________________
(ਇਸ ਪ੍ਰਕਾਰ ਭਗਵਾਨ ਮਹਾਵੀਰ ਨੇ ਉਸ ਦਾ ਸ਼ਕ ਦੂਰ ਕੀਤਾ) । 192 ।
ਸ਼ਮਣ ਭਗਵਾਨ ਮਹਾਵੀਰ ਦੀ ਇਹ ਗਲ ਸੁਣਕੇ ਸਧਾਲਪੁਤਰ ਅਜੀਵਕਾ ਦਾ ਉਪਾਸਕ ਦਿਲ ਵਿਚ ਸੋਚਣ ਲਗਾ ‘ਇਹ ਅਨੰਤ ਗਿਆਨ, ਅਨੰਤ ਦਰਸ਼ਨ ਦੇ ਧਾਰਕ ਅਦ ਕਰਮ ਸੰਪਦਾ ਦੇ ਧਨੀ ਸ਼ਮਣ ਭਗਵਾਨ ਮਹਾਵੀਰ ਹਨ ਮੈਨੂੰ ਚਾਹੀਦਾ ਹੈ ਕਿ ਮੈਂ ਇਨ੍ਹਾਂ ਨੂੰ ਨਮਸਕਾਰ ਕਰਕੇ ਚੌਕ, ਫੱਟੇ ਲਈ · ਬੇਨਤੀ ਕਰਾਂ''। ਇਹ ਸੋਚ ਕੇ ਉਹ ਉਠਿਆ ਤੇ ਸ਼ਮਣ ਭਗਵਾਨ ਮਹਾਵੀਰ ਨੂੰ ਨਮਸਕਾਰ ਕਰਕੇ ਬੇਨਤੀ ਕਰਨ ਲਗਾ ਹੈ ਸਵਾਮੀ ! ਪਲਾਸਪੁਰ ਸ਼ਹਿਰ ਦੇ ਬਾਹਰ ਮੇਰੀਆਂ 500 ਦੁਕਾਨਾਂ ਹਨ ਉਥੇ ਆਪ ਚੁੱਕੀ ਫੱਟਾਂ ਗ੍ਰਹਿਣ ਕਰਕੇ ਮੇਰੇ ਤੇ ਕ੍ਰਿਪਾ ਕਰੋ । 193।
ਤਦ ਸ਼ਮਣ ਭਗਵਾਨ ਮਹਾਵੀਰ ਨੇ ਸਧਾਲਪੁਤਰ ਅਜੀਵਕਾ ਦੇ ਉਪਾਸਕ ਦੀ । ਉਪਰੋਕਤ ਬੇਨਤੀ ਨੂੰ ਸਵੀਕਾਰ ਕੀਤਾ । ਸਧਾਲਪੁਤਰ ਦੀਆਂ 500 ਦੁਕਾਨਾਂ ਤੋਂ ਪ੍ਰਾਕ (ਜੀਵ ਰਹਿਤ) ਏਸ਼ਨੀਆ (ਸ਼ੁਧ) ਚੌਕੀ, ਫੁੱਟਾ ਤੇ ਵਿਛੌਣਾ ਲਿਆ। 194।
ਇਕ ਦਿਨ ਸਧਾਲ ਪੁਤਰ ਅਜੀਵਕਾ ਦਾ ਉਪਾਸ਼ਕ ਹਵਾ ਵਿਚ ਸੁੱਕੇ ਹੋਏ ਭਾਂਡਿਆਂ ਨੂੰ ਕੋਲੇ ਤੋਂ ਬਾਹਰ ਲਿਆ ਕੇ ਧੁੱਪ ਵਿਚ ਸੁਕਾਉਣ ਲਗਾ 1195
ਇਹ ਵੇਖ ਕੇ ਸ਼ਮਣ ਭਗਵਾਨ ਮਹਾਵੀਰ ਨੇ ਸਧਾਲ ਪੁਤਰ ਅਜੀਵਕਾ ਦੇ ਉਪਾਸ਼ਕ ਨੂੰ ਪੁਛਿਆ “ਇਹ ਭਾਂਡੇ ਕਿਵੇਂ ਬਣੇ ?' 1961
ਸਧਾਲ ਪ੍ਰਤਰ ਅਜੀਵਕਾ ਦੇ ਉਪਾਸ਼ਕ ਨੇ ਕਿਹਾ, “ਹੇ ਭਗਵਾਨ ਪਹਿਲਾਂ ਮਿੱਟੀ ਆਈ, ਫਿਰ ਉਸ ਨੂੰ ਪਾਣੀ ਵਿਚ ਘੋਲਿਆ ਗਿਆ, ਫਿਰ ਰਾਖ ਅਤੇ ਗੋਹਾ ਮਿਲਾ ਕੇ ਚੱਕ ਤੇ ਚੜਾਇਆ ਗਿਆ ਤਦ ਇਹ ਭਾਂਡੇ ਬਣੇ 1971 | ਪਾਠ ਨੰ: 192 ਦੀ ਟਿੱਪਣੀ ।
ਤਥ ਕਰਮ ਸੰਪਦਾ ਸੰਯੁਕਤ-ਇਸ ਤੋਂ ਭਾਵ ਇਹ ਹੈ ਕਿ ਭਗਵਾਨ ਮਹਾਵੀਰ ਖਾਲੀ ਉਪਦੇਸ਼ਕ ਹੀ ਨਹੀਂ ਸਨ ਸਗੋਂ ਕਰਮ ਸੰਪਦਾ ਤੇ ਯਕੀਨ ਰਖਦੇ ਸਨ ਭਾਵ ਉਸ ਉਪਦੇਸ਼ ਤੇ ਆਪ ਵੀ ਉਸੇ ਪ੍ਰਕਾਰ ਚਲਦੇ ਸਨ ਜਿਵੇਂ ਉਹ ਸੰਸਾਰ ਨੂੰ ਆਖਦੇ ਸਨ । ਤਥ ਕਰਮ ਸੰਪਦਾ ਦੋ ਪ੍ਰਕਾਰ ਦੀ ਹੈ ।
(1) ਤਥ--ਜ਼ਿੰਦਗੀ ਨੂੰ ਉਪਰ ਚੁਕਣ ਵਾਲੀ (2) ਅਤਥ-ਫਜ਼ੂਲ ਜੋ ਕੇਵਲ ਵਖਾਵੇ ਲਈ ਹੋਵੇ ਭਗਵਾਨ ਮਹਾਂਵੀਰ ਨੇ ਵਿਖਾਵੇ ਦੀ ਤਪਸਿਆ ਨੂੰ ਬਾਲ ਤਪ ਕਿਹਾ ਹੈ। ਵਿਰਤਕਾਰ ਸ੍ਰੀ ਅਭੈਦੇਵ ਸੂਰੀ ਨੇ ਇਸ ਪ੍ਰਕਾਰ ਕਿਹਾ ਹੈ ।
तच्चकम्मत्ति तथ्यानि सत्फलानि अव्यभिचारितया यानि कर्माणिक्रियास्तत्सम्पदा तत्समृद्धया यः सम्प्रयुक्तो युक्तः स 'तथा'.. 96 ]